ਹੁਸ਼ਿਆਰਪੁਰ, (ਘੁੰਮਣ)- ਜ਼ਿਲੇ ਵਿਚ ਅੱਜ ਕੋਰੋਨਾ ਵਾਇਰਸ ਦੇ 5 ਨਵੇਂ ਪਾਜ਼ੇਟਿਵ ਮਰੀਜ਼ ਆਉਣ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਕੱੁਲ ਗਿਣਤੀ 220 ਹੋ ਗਈ ਹੈ। ਸਿਹਤ ਵਿਭਾਗ ਨੂੰ ਅੱਜ ਪ੍ਰਾਪਤ ਹੋਈ 591 ਸੈਂਪਲਾਂ ਦੀ ਰਿਪੋਰਟ ਵਿਚ ਇਹ ਖੁਲਾਸਾ ਹੋਇਆ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਅੱਜ ਸ਼ਾਮ ਦੱਸਿਆ ਕਿ ਪਾਜ਼ੇਟਿਵ ਮਰੀਜ਼ਾਂ ਵਿਚ 1 ਪੁਲਸ ਮੁਲਾਜ਼ਮ, 1 ਔਰਤ, 1 ਖਡ਼ਕਾਂ ਕੈਂਪ ਬੀ. ਐੱਸ. ਐੱਫ. ਦਾ ਜਵਾਨ ਅਤੇ 2 ਹੋਰ ਮਰੀਜ਼ ਸਿਹਤ ਕੇਂਦਰ ਮੰਡ ਮੰਡੇਰ ਨਾਲ ਸਬੰਧਤ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਸ਼ੱਕੀ ਮਰੀਜ਼ਾਂ ਦੇ 743 ਨਵੇਂ ਸੈਂਪਲ ਵੀ ਲਏ ਗਏ ਹਨ। ਜ਼ਿਲੇ ਵਿਚ ਹੁਣ ਤੱਕ ਲਏ ਗਏ 19,828 ਸੈਂਪਲਾਂ ਵਿਚੋਂ 18,292 ਦੀ ਰਿਪੋਰਟ ਨੈਗੇਟਿਵ ਆਈ ਹੈ। ਵਿਭਾਗ ਨੂੰ 1309 ਸੈਂਪਲਾਂ ਦੀ ਰਿਪੋਰਟ ਦਾ ਵੀ ਇੰਤਜ਼ਾਰ ਹੈ। 30 ਸੈਂਪਲ ਹੁਣ ਤੱਕ ਇਨਵੈਲਿਡ ਪਾਏ ਗਏ ਹਨ। ਜਦਕਿ 183 ਮਰੀਜ਼ ਰਿਕਵਰ ਕਰ ਚੁੱਕੇ ਹਨ ਅਤੇ ਜ਼ਿਲੇ ’ਚ 30 ਐਕਟਿਵ ਮਰੀਜ਼ ਹਨ।
ਸਿਵਲ ਸਰਜਨ ਨੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਗਰਭਵਤੀ ਔਰਤਾਂ, 10 ਸਾਲ ਤੱਕ ਦੇ ਬੱਚੇ ਅਤੇ ਬਜ਼ੁਰਗ ਵਿਅਕਤੀ ਘਰਾਂ ਤੱਕ ਹੀ ਸੀਮਤ ਰਹਿਣ। ਘਰਾਂ ਵਿਚੋਂ ਨਿਕਲਦੇ ਸਮੇਂ ਮਾਸਕ ਦਾ ਇਸਤੇਮਾਲ ਯਕੀਨੀ ਬਣਾਇਆ ਜਾਵੇ ਅਤੇ ਸਮਾਜਿਕ ਦੂਰੀ ਦਾ ਵੀ ਧਿਆਨ ਰਖਿਆ ਜਾਵੇ।
ਖਾਲਿਸਤਾਨ ਦੀ ਆੜ 'ਚ ਕੇਂਦਰ ਤੇ ਸੂਬਾ ਸਰਕਾਰਾਂ ਬੇਕਸੂਰ ਨੌਜਵਾਨਾਂ 'ਤੇ ਢਾਹ ਰਹੀਆਂ ਜ਼ੁਲਮ : ਖਹਿਰਾ
NEXT STORY