ਖਰੜ (ਰਣਬੀਰ) : ਖਰੜ ਦੀ ਆਸਥਾ ਇਨਕਲੇਵ 'ਚ ਕੋਰੋਨਾ ਕਾਰਨ ਮੌਤ ਦੇ ਮੂੰਹ 'ਚ ਜਾਣ ਵਾਲੀ ਮ੍ਰਿਤਕਾ ਰਾਜਕੁਮਾਰੀ ਦੇ ਪਤੀ ਨੇ ਇਸ ਵਾਇਰਸ ਤੋਂ ਜੰਗ ਜਿੱਤ ਲਈ ਹੈ। ਸੋਮਵਾਰ ਨੂੰ ਮ੍ਰਿਤਕਾ ਦੇ ਪਤੀ ਰਾਜਿੰਦਰ ਪਾਲ ਸ਼ਰਮਾ (76) ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਐਸ. ਐਮ. ਓ. ਡਾ. ਤਰਸੇਮ ਸਿੰਘ ਅਤੇ ਐਸ. ਡੀ. ਐਮ. ਹਿਮਾਂਸ਼ੂ ਜੈਨ ਦੇ ਹੁਕਮਾਂ 'ਤੇ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਹੈ ਪਰ ਉਨ੍ਹਾਂ ਨੂੰ ਘਰ 'ਚ ਹੀ 14 ਦਿਨਾਂ ਲਈ ਇਕਾਂਤਵਾਸ 'ਚ ਰਹਿਣ ਦੇ ਹੁਕਮ ਦਿੱਤੇ ਗਏ ਹਨ। ਇਸ ਮੌਕੇ ਰਾਜਿੰਦਰ ਦੇ ਪਰਿਵਾਰ ਅਤੇ ਮੁਹੱਲਾ ਵਾਸੀਆਂ ਨੇ ਉਨ੍ਹਾਂ ਦਾ ਸੁਆਗਤ ਕਰਦਿਆਂ ਸਿਹਤ ਵਿਭਾਗ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਫਸੇ 'ਕਸ਼ਮੀਰੀਆਂ' ਕੋਲੋਂ ਨਹੀਂ ਝੱਲੀ ਜਾ ਰਹੀ ਗਰਮੀ, ਡੀ. ਸੀ. ਨੂੰ ਕੀਤੀ ਅਪੀਲ
ਦੱਸ ਦੇਈਏ ਕਿ ਆਸਥਾ ਐਨਕਲੇਵ ਦੀ ਰਹਿਣ ਵਾਲੀ ਮ੍ਰਿਤਕਾ ਰਾਜਕੁਮਾਰੀ ਸ਼ੂਗਰ ਦੀ ਮਰੀਜ਼ ਸੀ ਅਤੇ ਸਿਹਤ ਵਿਗੜਨ 'ਤੇ ਉਸ ਨੂੰ ਖਰੜ ਦੇ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮ੍ਰਿਤਕਾ ਦੇ ਪਤੀ ਸਮੇਤ ਉਸ ਦੀ ਨੌਕਰਾਣੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਮ੍ਰਿਤਕਾ ਦੇ ਪਤੀ ਨੂੰ ਗਿਆਨ ਸਾਗਰ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਾਇਆ ਗਿਆ ਸੀ, ਜਿੱਥੋਂ ਠੀਕ ਹੋ ਕੇ ਉਹ ਸੋਮਵਾਰ ਨੂੰ ਵਾਪਸ ਘਰ ਪਰਤ ਆਏ ਹਨ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਰਾਹਤ ਦੀ ਖਬਰ, 236 ਲੋਕਾਂ ਦੀ 'ਕੋਰੋਨਾ' ਰਿਪੋਰਟ ਆਈ ਨੈਗੇਟਿਵ
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, ਨਵੇਂ ਕੇਸ ਤੋਂ ਬਾਅਦ 40 ਹੋਈ ਗਿਣਤੀ
ਲੁਧਿਆਣਾ 'ਚ ਫਸੇ 'ਕਸ਼ਮੀਰੀਆਂ' ਕੋਲੋਂ ਨਹੀਂ ਝੱਲੀ ਜਾ ਰਹੀ ਗਰਮੀ, ਡੀ. ਸੀ. ਨੂੰ ਕੀਤੀ ਅਪੀਲ
NEXT STORY