ਧਰਮਕੋਟ (ਸਤੀਸ਼) : ਸ਼ਹਿਰ 'ਚ ਬੀਤੇ ਦਿਨ ਦੋ ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਮਹਿਕਮੇ ਦੀ ਟੀਮ ਵੱਲੋਂ ਉਕਤ ਵਿਅਕਤੀਆਂ ਦੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕਾਂ ਦੇ ਟੈਸਟ ਲਈ ਨਮੂਨੇ ਇਕੱਤਰ ਕਰਕੇ ਭੇਜੇ ਗਏ। ਸਰਕਾਰੀ ਹਸਪਤਾਲ ਧਰਮਕੋਟ 'ਚ ਡਾ. ਰਾਕੇਸ਼ ਕੁਮਾਰ ਬਾਲੀ ਸੀਨੀਅਰ ਮੈਡੀਕਲ ਅਫ਼ਸਰ ਕੋਟ ਈਸੇ ਖਾਂ ਦੀ ਯੋਗ ਅਗਵਾਈ 'ਚ ਸਿਹਤ ਮਹਿਕਮੇ ਦੀ ਟੀਮ ਡਾ. ਗੁਰਵਰਿੰਦਰ ਸਿੰਘ ਮੈਡੀਕਲ ਅਫ਼ਸਰ, ਜਤਿੰਦਰ ਸੂਦ ਹੈਲਥ ਸੁਪਰਵਾਈਜ਼ਰ, ਪਰਮਿੰਦਰ ਕੁਮਾਰ, ਬਲਰਾਜ ਸਿੰਘ ਤੇ ਗੁਰਬੀਰ ਸਿੰਘ ਫਾਰਮਾਸਿਸਟ ਵੱਲੋਂ ਨਮੂਨੇ ਲਏ ਗਏ।
ਇਸ ਸਮੇਂ ਸਿਹਤ ਮਹਿਕਮੇ ਦੀ ਟੀਮ ਨੇ ਦੱਸਿਆ ਕਿ ਐਤਵਾਰ ਨੂੰ ਕੁੱਲ 46 ਨਮੂਨੇ ਲਏ ਗਏ ਹਨ। ਇਸ ਸਮੇਂ ਸਿਹਤ ਮਹਿਕਮੇ ਦੀ ਟੀਮ ਵੱਲੋਂ ਸਾਰੇ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਅਤੇ ਸਮੂਹ ਲੋਕਾਂ ਨੂੰ ਕਿਹਾ ਗਿਆ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇ ਵੱਲੋਂ ਦੱਸੀਆਂ ਜਾਂਦੀਆਂ ਹਦਾਇਤਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਨ।
ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ ਵਲੋਂ ਕਰੋੜਾਂ ਦੀ ਹੈਰੋਇਨ ਬਰਾਮਦ
NEXT STORY