ਫ਼ਿਰੋਜ਼ਪੁਰ (ਕੁਮਾਰ, ਮਨਦੀਪ): ਫ਼ਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ ਬੀ.ਐੱਸ.ਐੱਫ. ਵਲੋਂ 2 ਪੈਕੇਟ ਹੈਰੋਇਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀ.ਐੱਸ.ਐੱਫ. ਦੀ 136 ਬਟਾਲੀਅਨ ਨੇ ਫ਼ਿਰੋਜ਼ਪੁਰ ਭਾਰਤ ਪਾਕਿ ਬਾਰਡਰ ਦੀ ਪੀ.ਓ.ਪੀ. ਸ਼ਾਮੋਕੇ ਦੇ ਏਰੀਏ 'ਚ ਸਪੈਸ਼ਲ ਸਰਚ ਅਪਰੇਸ਼ਨ ਦੇ ਚੱਲਦੇ ਇਹ ਹੈਰੋਇਨ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਫਿਰ ਆਈ ਮਾੜੀ ਖ਼ਬਰ, ਇਕ ਹੋਰ 19 ਸਾਲਾ ਨੌਜਵਾਨ ਨੇ ਤੋੜਿਆ ਦਮ
ਬੀ.ਐੱਸ.ਐੱਫ. ਵਲੋਂ ਇਸ ਗੱਲ ਦਾ ਪਤਾ ਚੱਲਿਆ ਸੀ ਕਿ ਪਾਕਿਸਤਾਨ ਤਸਕਰਾਂ ਵਲੋਂ ਭਾਰਤੀ ਤਸਕਰਾਂ ਨੂੰ ਹੈਰੋਇਨ ਭੇਜੀ ਗਈ ਹੈ ਅਤੇ 136 ਬਟਾਲੀਅਨ ਨੇ ਸਪੈਸ਼ਲ ਸਰਚ ਅਪਰੇਸ਼ਨ ਚਲਾਉਂਦੇ ਇਸ ਏਰੀਏ ਤੋਂ 2 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਸਮਾਚਾਰ ਲਿਖੇ ਜਾਣ ਤੱਕ ਅਜੇ ਵੀ ਬੀ.ਐੱਸ.ਐੱਫ ਵਲੋਂ ਸਰਚ ਮੁਹਿੰਮ ਜਾਰੀ ਹੈ।
ਇਹ ਵੀ ਪੜ੍ਹੋ: ਪੈਸਿਆਂ ਨੂੰ ਲੈ ਕੇ ਪਰੇਸ਼ਾਨ ਕਰਦਾ ਸੀ ਦੁਕਾਨ ਮਾਲਕ, ਦੁੱਖੀ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
ਤਾਲਾਬੰਦੀ ਕਾਰਨ ਸ੍ਰੀ ਹਰਿਮੰਦਰ ਸਾਹਿਬ 'ਚ ਘੱਟ ਗਿਣਤੀ 'ਚ ਪੁੱਜੀਆਂ ਸੰਗਤਾਂ
NEXT STORY