ਖੰਨਾ (ਵਿਪਨ) : ਹਲਕਾ ਖੰਨਾ ਦੇ ਪਿੰਡ ਭੁਮਦੀ 'ਚ ਉਸ ਸਮੇਂ ਮਾਹੌਲ ਤਣਾਅ ਪੂਰਨ ਬਣ ਗਿਆ, ਜਦੋਂ ਕੋਰੋਨਾ ਵਾਇਰਸ ਦੇ ਸ਼ੱਕੀ ਨੌਜਵਾਨ ਨੇ ਪੂਰੇ ਪਿੰਡ 'ਚ ਥਾਂ-ਥਾਂ ਥੁੱਕ ਦਿੱਤਾ। ਇਸ ਤੋਂ ਬਾਅਦ ਉਕਤ ਨੌਜਵਾਨ ਬਿਜਲੀ ਵਾਲੇ ਟਾਵਰ 'ਤੇ ਚੜ੍ਹ ਗਿਆ, ਜਿਸ ਦੀ ਜਾਣਕਾਰੀ ਪਿੰਡ ਵਾਸੀਆਂ ਨੇ ਤੁਰੰਤ ਪੁਲਸ ਅਤੇ ਸਿਹਤ ਵਿਭਾਗ ਨੂੰ ਦਿੱਤੀ।
ਮੌਕੇ 'ਤੇ ਪੁੱਜੀ ਪੁਲਸ ਤੇ ਬਿਜਲੀ ਮਹਿਕਮੇ ਦੇ ਅਧਿਕਾਰੀ ਨੌਜਵਾਨ ਨੂੰ ਟਾਵਰ ਤੋਂ ਹੇਠਾਂ ਉਤਾਰਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਉਸ ਨੇ ਟਾਵਰ ਤੋਂ ਹੇਠਾਂ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਫੱਟੜ ਹਾਲਤ 'ਚ ਲੁਧਿਆਣਾ ਦੇ ਹਸਪਤਾਲ 'ਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ ਅਤੇ ਉਸ ਨੂੰ ਕੋਰੋਨਾ ਨਾ ਹੋਵੇ, ਇਸ ਦੇ ਲਈ ਉਸ ਦੇ ਟੈਸਟ ਵੀ ਲੈ ਕੇ ਭੇਜ ਦਿੱਤੇ ਗਏ ਹਨ।
ਦੱਸਿਆ ਗਿਆ ਹੈ ਕਿ ਉਕਤ ਨੌਜਵਾਨ ਸਹਾਰਨਪੁਰ ਦਾ ਰਹਿਣ ਵਾਲਾ ਹੈ ਅਤੇ ਦਿਮਾਗੀ ਤੌਰ 'ਤੇ ਠੀਕ ਨਹੀਂ ਹੈ। ਉਹ ਪਿੰਡ ਵਾਲਿਆਂ ਤੋਂ ਡਰਦਾ ਹੋਇਆ ਹੀ ਟਾਵਰ 'ਤੇ ਚੜ੍ਹ ਗਿਆ ਸੀ ਅਤੇ ਬਾਅਦ 'ਚ ਉਸ ਨੇ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ : ਕਰਫਿਊ ਦੌਰਾਨ ਬੁਢਲਾਡਾ 'ਚ ਵੱਡੀ ਵਾਰਦਾਤ, ਪਤਨੀ ਤੇ ਧੀ 'ਤੇ ਹਮਲਾ ਕਰਨ ਪਿੱਛੋਂ ਪਤੀ ਨੇ ਕੀਤੀ ਖੁਦਕੁਸ਼ੀ
ਇਸ ਬਾਰੇ ਜਾਣਕਾਰੀ ਦਿੰਦਿਆਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਬਿਜਲੀ ਦੇ ਟਾਵਰ 'ਤੇ ਚੜ੍ਹ ਗਿਆ ਹੈ, ਜਿਸ ਨੂੰ ਦੇਖਦੇ ਹੋਏ ਮਹਿਕਮੇ ਦੀ ਟੀਮ ਇੱਥੇ ਪੁੱਜੀ ਅਤੇ ਬਿਜਲੀ ਬੰਦ ਕਰ ਦਿੱਤੀ ਗਈ ਤਾਂ ਜੋ ਨੌਜਵਾਨ ਨੂੰ ਕਰੰਟ ਨਾ ਲਗੇ, ਜਿਸ ਤੋਂ ਬਾਅਦ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਟਾਵਰ ਤੋਂ ਛਾਲ ਮਾਰ ਦਿੱਤੀ। ਉੱਥੇ ਹੀ ਮੌਕੇ 'ਤੇ ਪੁੱਜੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨੌਜਵਾਨ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ, ਜਿੱਥੇ ਉਸ ਦੇ ਸੈਂਪਲ ਲਏ ਗਏ ਹਨ ਤਾਂ ਕਿ ਇਸ ਦੀ ਪੁਸ਼ਟੀ ਕੀਤੀ ਸਕੇ ਕਿ ਕਿਤੇ ਨੌਜਵਾਨ ਕੋਰੋਨਾ ਪਾਜ਼ੇਟਿਵ ਤਾਂ ਨਹੀਂ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫਤ, ਸਿਹਤ ਵਿਭਾਗ ਨੇ ਪੰਜਾਬ 'ਚ 17 ਹਾਟਸਪਾਟ ਦੀ ਕੀਤੀ ਸ਼ਨਾਖਤ
ਇਹ ਵੀ ਪੜ੍ਹੋ : ਲੁਧਿਆਣਾ : 3 ਘੰਟਿਆਂ 'ਚ ਹੋਇਆ ਵਿਆਹ ਬਣਿਆ ਯਾਦਗਾਰ ਪਲ, ਰੱਬ ਦੀ ਰਜ਼ਾ 'ਚ ਖੁਸ਼ ਪਰਿਵਾਰ
ਜਲੰਧਰ 'ਚ ਖੌਫਨਾਕ ਵਾਰਦਾਤ, ਜਵਾਈ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਸਹੁਰਾ
NEXT STORY