ਮੋਗਾ (ਗੋਪੀ ਰਾਊਕੇ)-ਇਕ ਪਾਸੇ ਜਿੱਥੇ ਵਿਸ਼ਵ ਪੱਧਰ ’ਤੇ ਫੈਲੀ ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਵੈਕਸੀਨ ਲਗਾਈ ਜਾ ਰਹੀ ਹੈ ਉਥੇ ਇਸ ਵੈਕਸੀਨ ਲਗਾਉਣ ਦੇ ਮਾਮਲੇ ’ਤੇ ਮੁੱਢਲੇ ਪੜਾਅ ਉਪਰ ਹੀ ਰੱਫੜ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਅਕਾਲੀ ਦਲ ਦਾ ਦੋਸ਼ ਹੈ ਕਿ ਹੁਕਮਰਾਨ ਧਿਰ ਇਸ ਮਾਮਲੇ ’ਤੇ ਰਾਜਨੀਤੀ ਕਰਨ ਲੱਗੀ ਹੈ। ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੀਆਂ 15 ਨਿਗਮ ਕੌਂਸਲਰਾਂ ਨੇ ਪ੍ਰੈਸ ਕਾਨਫਰੰਸ ਵਿਚ ਦੋਸ਼ ਲਾਇਆ ਹੈ ਕਿ ਸਰਕਾਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਬਜਾਏ ਕਾਂਗਰਸ ਦੇ ਵਾਰਡ ਇੰਚਾਰਜਾਂ ਤੋਂ ਵੈਕਸੀਨ ਲਵਾਉਣ ਦਾ ਕੰਮ ਕਰਵਾ ਰਹੀ ਹੈ।
ਇਹ ਵੀ ਪੜ੍ਹੋ-'ਸੁਰੱਖਿਆ ਕੋਸ਼ਿਸ਼ਾਂ ਦੇ ਬਾਵਜੂਦ ਫਰਾਂਸ 'ਚ ਅੱਤਵਾਦੀ ਖਤਰਿਆਂ ਬਹੁਤ ਜ਼ਿਆਦਾ'
ਇਸ ਮੌਕੇ ਸੰਬੋਧਨ ਕਰਦਿਆਂ ਮਨਜੀਤ ਸਿੰਘ ਧੰਮੂ, ਗੌਰਵ ਗੁਪਤਾ ਗੁੱਡੂ, ਸਰੋਜ ਰਾਣੀ, ਸੁਖਦੀਪ ਕੌਰ ਧੰਮੂ, ਦਵਿੰਦਰ ਤਿਵਾੜੀ, ਰਾਕੇਸ਼ ਬਜਾਜ ਕਾਲਾ, ਮਤਵਾਲ ਸਿੰਘ, ਅਮਰਜੀਤ ਸਿੰਘ ਲੰਢੇਕੇ, ਰਾਜ ਮੁਖੀਜ਼ਾ, ਭਾਰਤ ਭੂਸ਼ਣ, ਹਰੀ ਰਾਮ ਅਤੇ ਗੋਵਰਧਨ ਪੋਪਲੀ ਨੇ ਕਿਹਾ ਕਿ ਪਹਿਲਾਂ ਕੋਰੋਨਾ ਮਹਾਮਾਰੀ ਦੌਰਾਨ ਰਾਸ਼ਨ ਦੀ ਵੰਡ ਸਮੇਂ ਵੀ ਹੁਕਮਰਾਨ ਧਿਰ ਨੇ ਪੱਖਪਾਤ ਕੀਤਾ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਾਂਗਰਸ ਨੇ ਅਕਾਲੀ ਕੌਂਸਲਰਾਂ ਦੇ ਕੰਮ ਰੋਕੇ ਸਨ। ਉਨ੍ਹਾਂ ਕਾਂਗਰਸ ਦੀ ਇਸ ਰਾਜਨੀਤੀ ਦੀ ਨਿੰਦਾ ਕਰਦਿਆਂ ਕਿਹਾ ਕਿ ਮੋਗਾ ਦੇ ਲੋਕ 2022 ਦੀਆਂ ਚੋਣਾਂ ਵਿਚ ਇਸ ਘਟੀਆ ਰਾਜਨੀਤੀ ਦਾ ਜਵਾਬ ਦੇਣਗੇ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ 2924 ਨਵੇਂ ਮਾਮਲੇ ਆਏ ਸਾਹਮਣੇ, 62 ਦੀ ਮੌਤ
NEXT STORY