ਜਲੰਧਰ (ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਮਣੇ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਵੇਖਦੇ ਹੋਏ ਪੰਜਾਬ ਨੂੰ ਪੀੜਤ ਵਿਅਕਤੀਆਂ ਦੀ ਮਦਦ ਲਈ ਤੁਰੰਤ ਆਰਥਿਕ ਸਹਾਇਤਾ ਦੇਣ ਦੀ ਮੰਗ ਉਠਾਏ ਜਾਣ ਦਾ ਤੁਰੰਤ ਅਸਰ ਦਿਖਾਈ ਦਿੱਤਾ ਹੈ ਅਤੇ ਕੇਂਦਰੀ ਸਰਕਾਰ ਨੇ ਅੱਜ ਪੰਜਾਬ ਨੂੰ ਸੂਬਾ ਆਫਤ ਰਾਹਤ ਫੰਡ ਲਈ 99.32 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਲੋਕਾਂ ਦੀ ਮਦਦ ਲਈ ਹਲਕੇ 'ਚ ਨਿਕਲੇ ਮਜੀਠੀਆ, ਵੰਡਿਆ ਰਾਸ਼ਨ (ਤਸਵੀਰਾਂ)
ਕੇਂਦਰੀ ਵਿੱਤ ਮੰਤਰਾਲਾ (ਖਰਚ ਵਿਭਾਗ) ਵਲੋਂ ਜਾਰੀ ਕੀਤੇ ਗਏ ਪੱਤਰ ਨੰਬਰ 13 (1)/ ਐੱਫ.ਸੀ.ਡੀ./2019 ਦਿਨ 20 ਮਾਰਚ 2020 ਦੇ ਤਹਿਤ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਗਿਆ ਹੈ ਕਿ 14ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਵੇਖਦੇ ਹੋਏ ਕੁਦਰਤੀ ਆਫਤਾਂ ਲਈ ਰਾਹਤ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਇਸ ਪੱਤਰ 'ਚ ਪੰਜਾਬ ਨੂੰ 99.32 ਕਰੋੜ ਰੁਪਏ ਦੇਣ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਦਕਿ ਇਸ ਪੱਤਰ ਜ਼ਰੀਏ ਦੇਸ਼ ਦੇ ਕੁੱਲ 7 ਸੂਬਿਆਂ ਨੂੰ ਰਾਹਤ ਰਾਸ਼ੀ ਦੇਣ ਲਈ ਚੁਣਿਆ ਗਿਆ ਹੈ, ਜਿਨ੍ਹਾਂ 'ਚ ਪੰਜਾਬ ਤੋਂ ਇਲਾਵਾ ਛੱਤੀਸਗੜ੍ਹ, ਕੇਰਲ, ਮੇਘਾਲਿਆ, ਮਿਜ਼ੋਰਮ ਅਤੇ ਤਮਿਲਨਾਡੂ ਸ਼ਾਮਲ ਹਨ। ਕੇਂਦਰ ਨੇ ਕੁੱਲ 508.22 ਕਰੋੜ ਦੀ ਰਾਸ਼ੀ ਇਨ੍ਹਾਂ ਸਾਰੇ 7 ਸੂਬਿਆਂ ਨੂੰ ਜਾਰੀ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੋਲੋਂ ਮੰਗ ਕਰ ਰਹੇ ਸਨ ਕਿ ਪੰਜਾਬ ਦੇ ਲੋਕਾਂ ਦੀ ਮਦਦ ਲਈ ਤੁਰੰਤ ਸੂਬੇ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ।
ਇਹ ਵੀ ਪੜ੍ਹੋ: ਭੁੱਖੇ ਮਰ ਰਹੇ ਗਰੀਬਾਂ ਦੇ ਬੱਚੇ ਤੁਰੰਤ ਦਖਲ ਦੇਣ ਮੁੱਖ ਮੰਤਰੀ : ਮਜੀਠੀਆ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੂਬੇ ਨੂੰ ਮਿਲੀ ਰਾਹਤ ਰਾਸ਼ੀ ਲਈ ਕੇਂਦਰੀ ਵਿੱਤ ਮੰਤਰਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਇਸ ਨਾਲੋਂ ਵੀ ਕਿਤੇ ਜ਼ਿਆਦਾ ਮਦਦ ਦੀ ਲੋੜ ਹੈ, ਜਿਸ ਬਾਰੇ ਵਿਸਥਾਰਤ ਬਿਓਰਾ ਬਣਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਜਾਰੀ ਰਾਸ਼ੀ ਨਾਲ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕੀਤਾ ਜਾਵੇਗੀ।
ਲੁਧਿਆਣਾ : ਸੀਨੀਅਰ ਕਾਂਗਰਸੀ ਆਗੂ ਕੁਲਵੰਤ ਸਿੰਘ ਨੇ ਗਰੀਬਾਂ ਨੂੰ ਵੰਡਿਆ ਰਾਸ਼ਨ
NEXT STORY