ਨਵਾਂਸ਼ਹਿਰ (ਤ੍ਰਿਪਾਠੀ) : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਤੋਂ ਸ਼ੁਰੂ ਹੋਇਆ ਸੀ, ਜਿਸ 'ਚੋਂ 1 ਦੀ ਮੌਤ ਅਤੇ 18 ਮਰੀਜ਼ ਪਾਜ਼ੇਟਿਵ ਪਾਏ ਗਏ ਸਨ ਪਰ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਦੇ ਚਲਦੇ ਜਿੱਥੇ ਪਿਛਲੇ ਕਰੀਬ 14-15 ਦਿਨ ਤੋਂ ਕੋਈ ਹੋਰ ਪਾਜ਼ੇਟਿਵ ਮਰੀਜ਼ ਨਹੀਂ ਮਿਲਿਆ, ਉੱਥੇ ਹੀ ਇਲਾਜ ਅਧੀਨ 18 'ਚੋਂ 10 ਮਰੀਜ਼ ਠੀਕ ਹੋ ਕੇ ਘਰ ਪੁੱਜ ਗਏ ਹਨ, ਜਦੋਂਕਿ 3 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਉਹ ਸਿਹਤਯਾਬ ਹੋਣ ਵੱਲ ਵੱਧ ਰਹੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਇਥੇ ਕੋਈ ਹੋਰ ਨਵਾਂ ਮਾਮਲੇ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ : ਗਸ਼ਤ ਕਰ ਰਹੇ ਪੁਲਸ ਮੁਲਾਜ਼ਮਾਂ 'ਤੇ ਨੌਜਵਾਨਾਂ ਵਲੋਂ ਹਮਲਾ
ਕਰਫਿਊ ਦਰਮਿਆਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲੈਣ ਪਹੁੰਚੇ ਹਲਕਾ ਵਿਧਾਇਕ ਅੰਗਦ ਸਿੰਘ ਨੇ ਪਿੰਡ ਅਮਰਗੜ੍ਹ (ਭੰਗਲਾ) ਦਾ ਦੌਰਾ ਕੀਤਾ। ਇਸ ਸਮੇਂ ਉਨ੍ਹਾਂ ਨਾਲ ਸਰਪੰਚ ਅਤੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਹੋਰ ਪਤਵੰਤੇ ਲੋਕ ਵੀ ਮੌਜੂਦ ਸਨ। ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਵਿਸ਼ਵ ਭਰ 'ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਜਿੱਥੇ 1 ਲੱਖ ਤੋਂ ਵੱਧ ਹੋ ਚੁੱਕਾ ਹੈ ਤਾਂ ਉੱਥੇ ਹੀ ਕਰੀਬ 16.5 ਲੱਖ ਲੋਕ ਕੋਰੋਨਾ ਨਾਲ ਪੀੜਤ ਹਨ। ਉਨ੍ਹਾਂ ਦੱਸਿਆ ਕਿ ਪੰਜਾਬ 'ਚ 3461 ਸ਼ੱਕੀ ਮਰੀਜ਼ਾਂ ਦੇ ਸੈਂਪਲ ਭੇਜੇ ਗਏ ਹਨ, ਜਿਸ 'ਚੋਂ 2972 ਨੈਗੇਟਿਵ ਅਤੇ 151 ਪਾਜ਼ੇਟਿਵ ਹਨ।
ਇਹ ਵੀ ਪੜ੍ਹੋ : ਕੋਰੋਨਾ ਆਫਤ ਦੇ ਚੱਲਦੇ ਪੰਜਾਬ ਸਰਕਾਰ ਨੇ ਮਾਸਕ ਸੰਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ
ਉਨ੍ਹਾਂ ਕਿਹਾ ਕਿ ਜਲਦ ਹੀ ਬਾਕੀ ਮਰੀਜ਼ਾਂ ਦੀ ਰਿਪੋਰਟ ਵੀ ਨੈਗੇਟਿਵ ਆਉਣ ਦੀ ਉਮੀਦ ਹੈ। ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੂੰ ਉਨ੍ਹਾਂ ਵਿਸ਼ਵਾਸ ਦਿਵਾਇਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ, ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੂਰੀ ਸਰਕਾਰ ਆਪਣੇ ਯਤਨਾਂ 'ਚ ਲੱਗੀ ਹੋਈ ਹੈ। ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕਰਫਿਊ ਦੀ ਉਲੰਘਣਾ ਨਾ ਕਰਨ, ਆਪਣੇ ਘਰਾਂ 'ਚ ਹੀ ਰਹਿਣ ਅਤੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਦਿੱਤੀ ਐਡਵਾਇਜ਼ਰੀ ਦੀ ਪੂਰਨ ਤੌਰ 'ਤੇ ਪਾਲਣਾ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਡੀ.ਐੱਸ.ਪੀ. ਨਵਾਂਸ਼ਹਿਰ ਹਰਨੀਲ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਚਮਨ ਸਿੰਘ ਭਾਜਮਜਾਰਾ, ਸੰਦੀਪ ਸਿੰਘ ਸਰਪੰਚ ਭੰਗਲ ਕਲਾਂ, ਸਰਪੰਚ ਕੁਲਵੀਰ ਸਿੰਘ ਮੂਸਾਪੁਰ, ਕੁਲਦੀਪ ਸਿੰਘ ਭੋਲਾ, ਨਿਰਮਲ ਸਿੰਘ ਰੀਹਲ ਕਰੀਹਾ, ਕੁਲਦੀਪ ਸਿੰਘ ਸਕੱਤਰ ਘਟਾਰੋਂ, ਕਿਸ਼ਨ ਕੁਮਾਰ ਪੰਚ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ : ਜਦੋਂ ਬੁਲੇਟ ''ਤੇ ਹੈਲਮਟ ਪਾ ਕੇ ਸੜਕ ''ਤੇ ਉਤਰੇ ਡੀ. ਸੀ. ਪੀ., 6 ਐੱਸ. ਐੱਚ. ਓਜ਼ ਨੂੰ ਨੋਟਿਸ
ਟਾਂਡਾ ਵਾਸੀਆਂ ਲਈ ਰਾਹਤ ਭਰੀ ਖਬਰ, ਹੁਣ ਤੱਕ ਲਏ 9 ਸੈਂਪਲਾਂ 'ਚੋਂ ਸਾਰੇ ਨੈਗੇਟਿਵ
NEXT STORY