ਫਤਿਹਗੜ੍ਹ ਸਾਹਿਬ (ਵਿਪਨ): ਕੋਰੋਨਾ ਵਾਇਰਸ ਦੇ ਚੱਲਦੇ ਜਿੱਥੇ ਪੰਜਾਬ ਤੇ ਦੇਸ਼ 'ਚ ਸਭ ਕੁੱਝ ਠੱਪ ਪਿਆ ਹੋਇਆ ਹੈ। ਲੋਕ ਰਾਸ਼ਨ ਦਾ ਪ੍ਰਬੰਧ ਕਰਨ 'ਚ ਲੱਗੇ ਹੋਏ ਹਨ ਉੱਥੇ ਹੀ ਨਸ਼ੇੜੀ ਆਪਣਾ ਨਸ਼ਾ ਪੂਰਾ ਕਰਨ 'ਤੇ ਨਸ਼ੇ ਦੇ ਸੌਦਾਗਰ ਉਸ ਦੇ ਪ੍ਰਬੰਧ ਦੇ ਜੁਗਾੜ ਕਰ ਰਹੇ ਹਨ। ਤਾਜ਼ਾ ਮਾਮਲਾ ਫਤਿਹਗੜ੍ਹ ਸਾਹਿਬ ਦਾ ਸਾਹਮਣੇ ਆਇਆ ਹੈ ਜਿੱਥੇ ਪੁਲਸ ਵਲੋਂ ਇਕ ਟਰੱਕ ਨੂੰ ਕਾਬੂ ਕੀਤਾ ਗਿਆ, ਜਿਸ 'ਤੇ ਸਟਿੱਕਰ ਤਾਂ ਜ਼ਰੂਰੀ ਸੇਵਾਵਾਂ ਦਾ ਲੱਗਿਆ ਹੋਇਆ ਸੀ ਪਰ ਜਦੋਂ ਪੁਲਸ ਨੇ ਇਸ ਦੀ ਤਲਾਸ਼ੀ ਲਈ ਤਾਂ ਟਮਾਟਰਾਂ ਨਾਲ ਭਰੇ ਟਰੱਕ 'ਚੋਂ 14 ਕਿਲੋ ਭੁੱਕੀ ਨਿਕਲੀ। ਪੁਲਸ ਨੇ ਟਰੱਕ ਨੂੰ ਕਾਬੂ 'ਚ ਲੈ ਉਸ 'ਚ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਖਮਾਣੋ ਨੇ ਦੱਸਿਆ ਕਿ ਭੁੱਕੀ ਦੀ ਤਸਕਰੀ ਕਰਨ ਜਾ ਰਹੇ ਦੋ ਵਿਅਕਤੀਆਂ ਨੂੰ ਟਮਾਟਰਾਂ ਨਾਲ ਭਰੇ ਇਕ ਟਰੱਕ 'ਚੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਜਿੱਥੇ ਦੁਨੀਆ ਮਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਇਹ ਮੌਤ ਦੇ ਸੌਦਾਗਰ ਅਜੇ ਵੀ ਬਾਜ਼ ਨਹੀਂ ਆ ਰਹੇ ਹਨ।
ਬਲਦੇਵ ਸਿੰਘ ਦੇ ਸੰਪਰਕ 'ਚ ਰਹੇ ਇਨ੍ਹਾਂ ਲੋਕਾਂ ਨੇ ਦਿੱਤੀ 'ਕੋਰੋਨਾ' ਨੂੰ ਮਾਤ, ਇੰਝ ਕੀਤਾ ਘਰਾਂ ਨੂੰ ਰਵਾਨਾ
NEXT STORY