ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਜ਼ਿਲਾ ਹਸਪਤਾਲ ਦੇ ਕੁਆਰੰਟਾਈਨ ਵਾਰਡ 'ਚ ਮੌਜੂਦ ਕੋਰੋਨਾ ਤੋਂ ਮੁਕਤ 10 ਵਿਅਕਤੀ ਬੀਤੇ ਦਿਨ ਆਪਣੇ ਘਰਾਂ ਨੂੰ ਰਵਾਨਾ ਕੀਤੇ ਗਏ। ਜ਼ਿਲਾ ਹਸਪਤਾਲ ਦੀਆਂ ਐਂਬੂਲੈਂਸਾਂ ਇਨ੍ਹਾਂ ਸਿਹਤਯਾਬ ਹੋਏ ਵਿਅਕਤੀਆਂ ਅਤੇ ਬੱਚਿਆਂ ਨੂੰ ਘਰ ਤੱਕ ਛੱਡ ਕੇ ਆਈਆਂ। ਜ਼ਿਲਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਰਵਾਨਾ ਹੋਣ ਤੋਂ ਪਹਿਲਾਂ ਤਹਿਸੀਲਦਾਰ ਕੁਲਵੰਤ ਸਿੰਘ ਨੇ ਫਲਾਂ ਦੀ ਨਿੱਕੀ ਟੋਕਰੀ ਸ਼ੁੱਭ ਕਾਮਨਾਵਾਂ ਵਜੋਂ ਭੇਟ ਕੀਤੀ। ਇਨ੍ਹਾਂ ਠੀਕ ਹੋਏ ਮਰੀਜ਼ਾਂ 'ਚ ਬਾਬਾ ਗੁਰਬਚਨ ਸਿੰਘ ਪਠਲਾਵਾ, ਬਾਬਾ ਦਲਜਿੰਦਰ ਸਿੰਘ ਲਧਾਣਾ ਝਿੱਕਾ ਤੋਂ ਇਲਾਵਾ ਸਵਰਗੀ ਬਾਬਾ ਬਲਦੇਵ ਸਿੰਘ ਦੇ ਪੁੱਤਰ ਫਤਿਹ ਸਿੰਘ ਅਤੇ ਉਸ ਦੀ ਬੇਟੀ, ਤਿੰਨ ਭਤੀਜੀਆਂ ਅਤੇ ਇਕ ਭਤੀਜਾ ਅਤੇ ਇਕ ਭਾਣਜਾ ਸ਼ਾਮਲ ਹਨ।
ਇਹ ਵੀ ਪੜ੍ਹੋ: ਵਿਆਹ ਦੇ ਚਾਅ ਰਹਿ ਗਏ ਅਧੂਰੇ, ਮੰਗਣੀ ਦੇ 10 ਦਿਨਾਂ ਬਾਅਦ ਕੁੜੀ ਨੇ ਲਾਇਆ ਮੌਤ ਨੂੰ ਗਲੇ
![PunjabKesari](https://static.jagbani.com/multimedia/11_43_504038666rpr2-ll.jpg)
3 ਹੋਰ ਮਰੀਜ਼ਾਂ ਦੇ ਆਈਸੋਲੇਸ਼ਨ ਦਾ ਸਮਾਂ ਮੁਕੰਮਲ ਹੋਣ ਤੋਂ ਬਾਅਦ ਪਹਿਲੀ ਵਾਰ ਕਰਵਾਏ ਟੈਸਟ ਨੈਗੇਟਿਵ ਆਏ ਹਨ। ਐੱਸ. ਐੱਮ. ਓ. ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ 10 ਵਿਅਕਤੀਆਂ ਤੋਂ ਇਲਾਵਾ ਸਵਰਗੀ ਬਲਦੇਵ ਸਿੰਘ ਦੇ ਪਰਿਵਾਰ ਦੇ ਦੋ ਪੁੱਤਰਾਂ ਅਤੇ ਇਕ ਨੂੰਹ ਦੇ ਟੈਸਟ ਵੀ ਸ਼ੁੱਕਰਵਾਰ ਪਹਿਲੀ ਵਾਰ ਨੈਗੇਟਿਵ ਆਉਣ ਨਾਲ ਹੁਣ ਆਈਸੋਲੇਸ਼ਨ ਵਾਰਡ 'ਚ 5 ਮਰੀਜ਼ ਹੋਰ ਬਾਕੀ ਹਨ, ਜਿਨ੍ਹਾਂ ਦੇ ਸੈਂਪਲ ਭੇਜੇ ਜਾਣੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਇਨ੍ਹਾਂ ਮਰੀਜ਼ਾਂ ਨੇ ਕੋਰੋਨਾ 'ਤੇ ਕੀਤੀ 'ਫਤਿਹ' ਹਾਸਲ
![PunjabKesari](https://static.jagbani.com/multimedia/11_43_504820142rpr3-ll.jpg)
ਇਨ੍ਹਾਂ ਤਿੰਨ ਮਰੀਜ਼ਾਂ ਦੀ ਸਿਹਤਯਾਬੀ ਸ਼ਨੀਵਾਰ ਨੂੰ ਇਨ੍ਹਾਂ ਦੇ ਦੋਬਾਰਾ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਐਲਾਨੀ ਜਾਵੇਗੀ। ਉਨ੍ਹਾਂ ਇਸ ਮੌਕੇ ਆਈਸੋਲੇਸ਼ਨ ਵਾਰਡ 'ਚ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵਜੋਂ ਸੇਵਾਵਾਂ ਨਿਭਾਉਣ ਵਾਲੇ ਹਸਪਤਾਲ ਦੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਉਨ੍ਹਾਂ ਵੱਲੋਂ ਕੀਤੀ ਤਨਦੇਹੀ ਨਾਲ ਡਿਊਟੀ ਬਾਅਦ 18 'ਚੋਂ 10 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਅਤੇ 3 ਸਿਹਤਯਾਬੀ ਵੱਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਬਾਕੀ ਦੇ ਪੰਜ ਮਰੀਜ਼ਾਂ ਦੇ ਸੈਂਪਲ ਵੀ ਨੈਗੇਟਿਵ ਆਉਣਗੇ ਅਤੇ ਉਹ ਵੀ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਜਾਣਗੇ।
ਇਹ ਵੀ ਪੜ੍ਹੋ: 'ਕੋਰੋਨਾ' ਨੇ ਢਾਹਿਆ ਪੰਜਾਬ, ਇੱਕੋ ਦਿਨ ਆਏ 21 ਪਾਜ਼ੇਟਿਵ ਕੇਸ, ਜਾਣੋ ਕੀ ਨੇ ਤਾਜ਼ਾ ਹਾਲਾਤ
![PunjabKesari](https://static.jagbani.com/multimedia/11_43_506070060rpr4-ll.jpg)
ਡਾ. ਹਰਵਿੰਦਰ ਸਿੰਘ ਨੇ ਹਸਪਤਾਲ ਦੇ ਸਮੁੱਚੇ ਮੈਡੀਕਲ ਸਟਾਫ਼ 'ਚ ਡਾ. ਸਤਿੰਦਰਪਾਲ, ਡਾ. ਨਿਰਮਲ ਕੁਮਾਰ, ਡਾ. ਵਰਿੰਦਰ ਕੁਮਾਰ, ਡਾ. ਅਮਿਤ ਕੁਮਾਰ, ਡਾ. ਨੀਨਾ ਸ਼ਾਂਤ, ਮਾਈਕ੍ਰੋਬਾਇਓਲੋਜਿਸਟ ਰੁਪਿੰਦਰ ਸਿੰਘ, ਨਰਸਿੰਗ ਸਟਾਫ 'ਚ ਰਾਜ ਰਾਣੀ, ਕਮਲਜੀਤ ਕੌਰ, ਰਣਜੀਤ ਕੌਰ, ਸਤਵਿੰਦਰ ਪਾਲ ਕੌਰ, ਗੁਰਪ੍ਰੀਤ ਕੌਰ, ਪਰਮਿੰਦਰ ਕੌਰ, ਦਿਲਪ੍ਰੀਤ, ਸੰਗੀਤਾ, ਰਵਿੰਦਰ ਕੌਰ, ਬਲਵਿੰਦਰ ਕੌਰ, ਗੁਰਵਿੰਦਰ ਕੌਰ, ਹਿਮਾਨੀ ਹਾਂਡਾ, ਅਮਨਦੀਪ ਕੌਰ, ਨੇਹਾ, ਸਤਵੀਰ ਕੌਰ, ਜੋਤੀ ਸਰੂਪ, ਕੌਂਸਲਰ ਮਨਦੀਪ ਕੌਰ, ਰੇਣੂਕਾ ਅਤੇ ਸੁਨੀਤਾ ਰਾਣੀ ਅਤੇ ਲੈਬ ਟੈਕਨੀਸ਼ੀਅਨਾਂ, ਫਾਰਮੇਸੀ ਸਟਾਫ, ਕਲੈਰੀਕਲ ਸਟਾਫ, ਦਰਜਾ ਚਾਰ ਅਤੇ ਐਂਬੂਲੈਂਸ ਡਰਾਈਵਰਾਂ ਵੱਲੋਂ ਇਨ੍ਹਾਂ ਦਿਨਾਂ 'ਚ ਨਿਭਾਈ ਜਾ ਰਹੀ ਡਿਊਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਸਪਤਾਲ ਦੇ ਸਮੁੱਚੇ ਸਟਾਫ ਵੱਲੋਂ ਕੀਤੀ ਮਿਹਨਤ ਸਦਕਾ ਹੀ ਮਰੀਜ਼ ਸਿਹਤਯਾਬ ਹੋ ਰਹੇ ਹਨ।
ਕੋਰੋਨਾ ਆਫਤ ਦੇ ਚੱਲਦੇ ਪੰਜਾਬ ਸਰਕਾਰ ਨੇ ਮਾਸਕ ਸੰਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ
NEXT STORY