ਤਲਵੰਡੀ ਸਾਬੋ (ਮੁਨੀਸ਼): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਕੋਰੋਨਾ ਮਰੀਜ਼ਾਂ ਦੀ ਵਧ ਰਹੀ ਤਾਦਾਦ 'ਚ ਹੋਰ ਇਜ਼ਾਫਾ ਓਦੋਂ ਹੋ ਗਿਆ ਜਦੋਂ ਸਬ ਡਵੀਜ਼ਨਲ ਹਸਪਤਾਲ ਤਲਵੰਡੀ ਸਾਬੋ ਦੀ ਪਹਿਲਾਂ ਹੀ ਪਾਜ਼ੇਟਿਵ ਆਈ ਬੀਬੀ ਡਾਕਟਰ ਦੇ ਪਰਿਵਾਰ ਦੇ 4 ਹੋਰ ਮੈਂਬਰ ਕੋਰੋਨਾ ਪਾਜ਼ੇਟਿਵ ਨਿਕਲ ਆਏ।ਪਤਾ ਲੱਗਾ ਹੈ ਕਿ ਉਕਤ ਪਰਿਵਾਰ ਸਿਵਲ ਹਸਪਤਾਲ 'ਚ ਬਣੇ ਡਾਕਟਰ ਦੇ ਕੁਆਟਰ 'ਚ ਹੀ ਰਹਿੰਦਾ ਸੀ ਅਤੇ ਇਹ ਕੁਆਟਰ ਕੋਰੋਨਾ ਨਮੂਨੇ ਲੈਣ ਵਾਲੀ ਲੈਬ ਦੇ ਨਾਲ ਹੈ।
ਇਹ ਵੀ ਪੜ੍ਹੋ: ਕੈਦੀ ਨੇ ਗੁਪਤ ਅੰਗ 'ਚ ਲੁਕੋ ਕੇ ਰੱਖਿਆ ਸੀ ਮੋਬਾਇਲ, ਇੰਝ ਖੁੱਲ੍ਹਿਆ ਭੇਤ
ਇਹ ਵੀ ਪੜ੍ਹੋ: ਪੰਜਾਬ ਦਾ ਜ਼ਹਿਰੀਲਾ ਆਬ: ਜਿਸ ਨਹਿਰ 'ਚ ਤੈਰਦੀਆਂ ਨੇ ਲਾਸ਼ਾਂ, ਲੋਕ ਉਸੇ ਨਹਿਰ ਦਾ ਪਾਣੀ ਪੀਣ ਲਈ ਮਜ਼ਬੂਰ
ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 26 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2574, ਲੁਧਿਆਣਾ 5767, ਜਲੰਧਰ 3570, ਮੋਹਾਲੀ 'ਚ 1536, ਪਟਿਆਲਾ 'ਚ 3215, ਹੁਸ਼ਿਆਰਪੁਰ 'ਚ 760, ਤਰਨਾਰਨ 504, ਪਠਾਨਕੋਟ 'ਚ 645, ਮਾਨਸਾ 'ਚ 243, ਕਪੂਰਥਲਾ 507, ਫਰੀਦਕੋਟ 466, ਸੰਗਰੂਰ 'ਚ 1379, ਨਵਾਂਸ਼ਹਿਰ 'ਚ 414, ਰੂਪਨਗਰ 400, ਫਿਰੋਜ਼ਪੁਰ 'ਚ 733, ਬਠਿੰਡਾ 933, ਗੁਰਦਾਸਪੁਰ 968, ਫਤਿਹਗੜ੍ਹ ਸਾਹਿਬ 'ਚ 545, ਬਰਨਾਲਾ 540, ਫਾਜ਼ਿਲਕਾ 397 ਮੋਗਾ 630, ਮੁਕਤਸਰ ਸਾਹਿਬ 337 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 672 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਸੇਵਾ ਮੁਕਤ ਪ੍ਰਿੰਸੀਪਲ ਘਰੋਂ ਸਤਿਕਾਰ ਕਮੇਟੀ ਵਾਲੇ ਜ਼ਬਰੀ ਲੈ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ
ਸਿੱਖ ਕੁੜੀ ਜਗਜੀਤ ਕੌਰ ਦਾ ਮਾਮਲਾ: ਸਾਂਸਦ ਗੁਰਜੀਤ ਔਜਲਾ ਨੇ ਪਾਕਿ ਪੀ.ਐੱਮ. ਨੂੰ ਲਿਖੀ ਚਿੱਠੀ
NEXT STORY