ਲੁਧਿਆਣਾ (ਹਿਤੇਸ਼) : ਐੱਮ. ਪੀ. ਰਵਨੀਤ ਬਿੱਟੂ ਨੇ ਆਪਣੇ ਐਲਾਨ ਮੁਤਾਬਕ ਕੋਰੋਨਾ ਨਾਲ ਲੋਕਾਂ ਨੂੰ ਬਚਾਉਣ ਲਈ 1 ਕਰੋੜ ਦੀ ਲਾਗਤ ਨਾਲ ਸਿਹਤ ਉਪਕਰਨ ਪ੍ਰਸ਼ਾਸਨ ਨੂੰ ਸੌਂਪ ਦਿੱਤੇ ਹਨ। ਬਿੱਟੂ ਨੇ ਕਿਹਾ ਕਿ ਕੋਰੋਨਾ ਦਾ ਮੁਕਾਬਲਾ ਕਰਨ ਲਈ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਵੱਲ ਪੰਜਾਬ ਸਰਕਾਰ ਦਾ ਪੂਰਾ ਫੋਕਸ ਹੈ ਅਤੇ ਇਸ ਲਈ ਫੰਡ ਦੀ ਘਾਟ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਦੌਰ ਵਿਚ ਜ਼ਰੂਰੀ ਪ੍ਰਬੰਧ ਕਰਨ ਲਈ ਐੱਮ. ਪੀ. ਲੈਂਡ ਫੰਡ ਖਰਚ ਕਰਨ ਦੇ ਅਧਿਕਾਰ ਉਨ੍ਹਾਂ ਵਲੋਂ ਪਹਿਲਾਂ ਹੀ ਡੀ. ਸੀ. ਨੂੰ ਦਿੱਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਸੰਗਰੂਰ 'ਚ ਵੀ ਕੋਰੋਨਾ ਦਾ 'ਬਲਾਸਟ' 52 ਨਵੇਂ ਮਾਮਲੇ ਆਏ ਸਾਹਮਣੇ
ਇਸ ਦੌਰਾਨ ਪਿਛਲੇ ਦਿਨੀਂ ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਫਸਰਾਂ ਵਲੋਂ ਕੁਝ ਉਪਕਰਨਾਂ ਦੀ ਕਮੀ ਦਾ ਮੁੱਦਾ ਚੁੱਕਿਆ ਗਿਆ ਸੀ। ਜਿਸ ਦੇ ਮੱਦੇਨਜ਼ਰ ਸਿਹਤ ਵਿਭਾਗ ਤੋਂ ਡਿਮਾਂਡ ਲੈ ਕੇ 1 ਕਰੋੜ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਹੁਣ ਸਿਹਤ ਉਪਕਰਨ ਆਉਣ 'ਤੇ ਉਸ ਨੂੰ ਸਿਵਲ ਸਰਜਨ ਨੂੰ ਸੌਂਪ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅੱਗੇ ਦੀ ਡਿਮਾਂਡ ਆਉਣ 'ਤੇ ਤੁਰੰਤ ਫੰਡ ਰਿਲੀਜ਼ ਕਰ ਦਿੱਤਾ ਜਾਵੇਗਾ।
ਇਹ ਦਿੱਤਾ ਗਿਆ ਹੈ ਸਾਮਾਨ
15 ਇੰਫਰਾਰੈੱਡ ਥਰਮਾਮੀਟਰ, 5 ਪੋਰਟੇਬਲ ਐਕਸਰੇ ਮਸ਼ੀਨ, 100 ਆਕਸੀਜਣ ਸਿਲੰਡਰ, 100 ਰੈਗੂਲੇਟਰ, 24 ਸਟਰੇਚਰ, 90 ਪਲੱਸ ਆਕਸੀਮੀਟਰ, 28 ਐਂਬੂ ਬੈਗ, 35 ਮਲਟੀ ਪੈਰਾਮੋਨੀਟਰ, 10 ਕਰੈਸ਼ ਕਾਰਟ, 3300 ਨਸਲ ਪ੍ਰੋਗ, 8 ਲਾਰਿੰਗੋਸਕੋਪ, 4 ਵੀਡੀਓ ਲਰਿੰਗਾਸਕੋਪ, 22 ਬੀਪੈਪਮਾਸਕਵੀਲ ਚੇਅਰ।
ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ' ਨੇ ਫੜੀ ਰਫਤਾਰ, ਗੁਰਦਾਸਪੁਰ 'ਚੋਂ ਇਕੱਠੇ 6 ਕੇਸ ਆਏ ਸਾਹਮਣੇ
ਸੰਗਰੂਰ 'ਚ ਵੀ ਕੋਰੋਨਾ ਦਾ 'ਬਲਾਸਟ' 52 ਨਵੇਂ ਮਾਮਲੇ ਆਏ ਸਾਹਮਣੇ
NEXT STORY