ਨਵਾਂਸ਼ਹਿਰ (ਤ੍ਰਿਪਾਠੀ) : ਨਵਾਂਸ਼ਹਿਰ ਵਿਖੇ ਸਥਿਤ ਸਰਕਾਰੀ ਸੀ.ਸੈ. ਸਮਾਰਟ ਸਕੂਲ ਵਿਖੇ ਅੱਜ ਡਾਕਟਰਾਂ ਦੀ ਟਾਮ ਨੇ ਏਕਾਂਤਵਾਸ ਵਿਚ ਰੱਖੇ 14 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਭੇਜੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੀ.ਈ.ਈ. ਤਰਸੇਮ ਲਾਲ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਸਰਕਾਰੀ ਸਕੂਲ ਵਿਖੇ ਕੁਆਰੰਟਾਈਨ ਕੀਤੇ ਗਏ 14 ਲੋਕਾਂ ਦੇ ਸੈਂਪਲ ਡਾ.ਗੁਰਪਾਲ ਕਟਾਰੀਆ, ਰੁਪਿੰਦਰ ਸਿੰਘ ਮਾਈਕ੍ਰੋ ਬਾਇਓਲੋਜਿਸਟ ਨੀਰਜ ਕੁਮਾਰ, ਬਲਵੀਰ ਰਾਮ, ਮਿਤਲੇਸ਼ ਕੁਮਾਰ ਅਤੇ ਐੱਮ.ਐੱਲ.ਟੀ. ਜਗਤਾਰ ਰਾਮ ਦੀ ਟੀਮ ਵੱਲੋਂ ਲਏ ਗਏ। ਡਾ.ਗੁਰਪਾਲ ਕਟਾਰਾ ਨੇ ਦੱਸਿਆ ਕਿ ਇਸ ਉਪਰੰਤ ਜਾਡਲਾ ਵਿਖੇ ਵੀ ਸੈਂਪਲ ਲਏ ਜਾਣਗੇ। ਉਨ੍ਹਾਂ ਇਸ ਮੌਕੇ ਮਰੀਜ਼ਾਂ ਨੂੰ ਸੋਸ਼ਲ ਡਿਸਟੈਂਸ ਰੱਖਣ, ਮੂੰਹ 'ਤੇ ਮਾਸਕ ਪਾਉਣ ਅਤੇ ਵਾਰ-ਵਾਰ ਹੱਥ ਧੋਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਵਿਚ ਬੁਖਾਰ, ਖੰਘ, ਥਕਾਵਟ, ਗਲੇ ਦੀ ਸਮੱਸਿਆ ਆਦਿ ਦੇ ਲੱਛਣ ਦਿਖਦੇ ਹਨ ਤਾਂ ਤੁਰੰਤ ਜ਼ਿਲਾ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ।
ਸੋਸ਼ਲ ਡਿਸਟੈਂਸ ਰੱਖ ਕੇ ਹੀ ਕੀਤਾ ਜਾ ਸਕਦਾ ਹੈ ਕੋਰੋਨਾ ਦਾ ਖਾਤਮਾ
ਸਿਵਲ ਸਰਜਨ ਡਾ.ਰਾਜਿੰਦਰ ਪ੍ਰਸਾਦ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲਾ ਐਪੀਡਿਮਾਲੋਜਿਸਟ ਡਾ.ਜਗਦੀਪ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਘਰ-ਘਰ ਜਾ ਕੇ ਉਨ੍ਹਾਂ ਸਿਹਤਮੰਦ ਰਹਿਣ ਸੰਬੰਧੀ ਜਾਗਰੂਕ ਕੀਤਾ ਗਿਆ। ਸਿਹਤ ਟੀਮ ਦੇ ਪ੍ਰਮੋਦ ਕੁਮਾਰ ਕੰਪਿਊਟਰ ਟੀਚਰ ਅਤੇ ਤਰਸੇਮ ਲਾਲ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਵਿਡ-19 ਦੇ ਤਹਿਤ ਕੁਆਰੰਟਾਈਨ ਕੀਤੇ ਗਏ ਪ੍ਰਵਾਸੀ ਭਾਰਤੀਆਂ ਨੂੰ ਏਕਾਂਤਵਾਸ ਕੀਤਾ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਕਿਸੇ ਵੀ ਹੰਗਾਮੀ ਹਾਲਾਤ ਵਿਚ ਸਿਹਤ ਪ੍ਰਸ਼ਾਸਨ ਨਾਲ ਸੰਪਰਕ ਕਰਨ ਲਈ ਕਿਹਾ ਗਿਆ। ਪ੍ਰਮੋਦ ਕੁਮਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਇਕ ਅਦ੍ਰਿਸ਼ ਵਾਇਰਸ ਹੈ, ਜਿਸਦਾ ਅਜੇ ਤਕ ਕੋਈ ਇਲਾਜ ਨਹੀਂ ਹੈ। ਇਸ ਵਾਇਰਸ ਤੋਂ ਬਚਣ ਦਾ ਕੇਵਲ ਇਕ ਤਰੀਕਾ ਸਮਾਜਿਕ ਦੂਰੀ ਬਣਾਏ ਰੱਖਣਾ ਹੈ।
ਮਹਿੰਗੇ ਭਾਅ ਸ਼ਰਾਬ ਵੇਚਣ 'ਤੇ ਠੇਕੇ ਮੂਹਰੇ ਪਿਆਕੜਾਂ ਕੀਤਾ ਹੰਗਾਮਾ
NEXT STORY