ਸੰਗਰੂਰ (ਦਲਜੀਤ ਬੇਦੀ) : ਸੰਗਰੂਰ ਵਿਚ ਕੋਰੋਨ ਦਾ ਕਹਿਰ ਲਗਾਤਾਰ ਜਾਰੀ ਹੈ। ਆਲਮ ਇਹ ਹੈ ਕਿ ਹੁਣ ਕੋਰੋਨਾ ਵਾਇਰਸ ਖਿਲਾਫ ਪਹਿਲੀ ਕਤਾਰ ਵਿਚ ਜੰਗ ਲੜ ਡਾਕਟਰ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ। ਸੰਗਰੂਰ ਦੇ ਇਕ ਡਾਕਟਰ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜ ਕੁਮਾਰ ਨੇ ਦੱਸਿਆ ਕਿ ਸੰਗਰੂਰ ਵਾਸੀ ਡਾਕਟਰ ਗੁਜਰਾਤ ਦੇ ਇਕ ਸ਼ਹਿਰ ਵਿਖੇ ਡਿਊਟੀ ਕਰਦਾ ਸੀ ਜੋ ਕਿ ਪਿਛਲੇ ਦਿਨੀਂ ਸੰਗਰੂਰ ਆਇਆ ਜਿਸ ਦਾ ਸੈਂਪਲ ਕੋਰੋਨਾ ਟੈਸਟ ਲਈ ਭੇਜਿਆ ਗਿਆ ਜੋ ਕਿ ਪਾਜ਼ੇਟਿਵ ਪਾਇਆ ਗਿਆ ਹੈ। ਇਹ ਪਾਜ਼ੇਟਿਵ ਕੇਸ ਬੀਤੀ ਰਾਤ ਆਏ 11 ਪਾਜ਼ੇਟਿਵ ਕੇਸਾਂ ਵਿਚੋਂ ਇਕ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਹੱਬ ਬਣਿਆ ਅੰਮ੍ਰਿਤਸਰ, 15 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ
ਇਥੇ ਇਹ ਵੀ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਪੂਰੇ ਪੰਜਾਬ ਦੇ ਨਾਲ ਕੋਰੋਨਾ ਮਹਾਮਾਰੀ ਨੇ ਸੰਗਰੂਰ ਨੂੰ ਵੀ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ। ਜ਼ਿਲੇ ਅੰਦਰ ਮੰਗਲਵਾਰ ਤੱਕ ਕੋਰੋਨਾ ਵਾਇਰਸ ਦੇ ਲਗਭਗ 33 ਪਾਜ਼ੇਟਿਵ ਮਰੀਜ਼ ਰਿਪੋਰਟ ਕੀਤੇ ਗਏ ਹਨ। ਮੰਗਲਵਾਰ ਸਵੇਰੇ 22 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਜਦਕਿ ਮੰਗਲਵਾਰ ਦੇਰ ਸ਼ਾਮ 11 ਹੋਰ ਮਾਮਲੇ ਰਿਪੋਰਟ ਕੀਤੇ ਗਏ। ਜਿਸ ਤੋਂ ਬਾਅਦ ਜ਼ਿਲੇ ਅੰਦਰ ਕੁੱਲ ਮਰੀਜ਼ਾਂ ਦੀ ਗਿਣਤੀ 95 'ਤੇ ਪੁੱਜ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪਾਜ਼ੇਟਿਵ ਮਰੀਜ਼ਾਂ ਵਿਚ ਜ਼ਿਆਦਾਤਰ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂ ਹਨ।
ਇਹ ਵੀ ਪੜ੍ਹੋ : ਵੱਡੀ ਖਬਰ : ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਕੋਰੋਨਾ ਦੀ ਲਪੇਟ 'ਚ, ਰਿਪੋਰਟ ਆਈ ਪਾਜ਼ੇਟਿਵ
Viral World ’ਚ ਨਨਾਣ ਭਰਜਾਈ 'ਰਾਜੀ ਕੌਰ ਤੇ ਵੀਨੂ ਗਿੱਲ' ਦੀ 'ਮਾਝਾ ਬਨਾਮ ਮਾਲਵਾ' ਪੰਜਾਬੀ ਚਰਚਾ (ਵੀਡੀਓ)
NEXT STORY