ਸ਼ੇਰਪੁਰ (ਅਨੀਸ਼): ਕੋਰੋਨਾ ਵਾਇਰਸ ਕਾਰਨ ਘਰ 'ਚ ਏਕਾਂਤਵਾਸ ਕੀਤੇ ਪਿੰਡ ਮਾਂਗੇਵਾਲ ਦੇ ਕਿਸਾਨ ਨੇ ਅੱਜ ਘਰ 'ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਪਿੰਡ ਮਾਂਗੇਵਾਲ ਦੇ ਕਿਸਾਨ ਪੱਪੂ ਸਿੰਘ (37) ਪੁੱਤਰ ਤੇਜਾ ਸਿੰਘ ਕੋਲ ਆਪਣੀ ਜ਼ਮੀਨ ਨਾ ਹੋਣ ਕਾਰਨ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਬਾਹਰੀ ਸੂਬੇ ਹਰਿਆਣਾ 'ਚ ਮਜ਼ਦੂਰੀ ਕਰਨ ਗਿਆ ਸੀ। ਪਿਛਲੇ ਦਿਨੀਂ ਜਦੋਂ ਉਹ ਵਾਪਸ ਪਿੰਡ ਆਇਆ ਤਾਂ ਸਿਹਤ ਵਿਭਾਗ ਦੀ ਟੀਮ ਨੇ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਉਸ ਨੂੰ 30 ਅਪਰੈਲ ਤੋਂ 20 ਮਈ ਤੱਕ ਘਰ 'ਚ ਹੀ ਏਕਾਂਤਵਾਸ ਕਰ ਦਿੱਤਾ।ਇਸ ਘਟਨਾ ਸਬੰਧੀ ਥਾਣਾ ਠੁੱਲੀਵਾਲ ਦੇ ਏ.ਐੱਸ.ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਬਾਹਰੀ ਸੂਬੇ 'ਚੋਂ ਆਇਆ ਸੀ, ਜਿਸ ਕਾਰਨ ਉਸ ਨੂੰ ਘਰ 'ਚ ਹੀ ਏਕਾਂਤਵਾਸ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਕਿਸਾਨ ਪੱਪੂ ਸਿੰਘ ਦੀ ਮਾਤਾ ਗੁਰਦੇਵ ਕੌਰ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪਿੰਡ ਵਾਸੀਆਂ ਨੇ ਕਿਹਾ ਕਿ ਪੱਪੂ ਸਿੰਘ ਗਰੀਬ ਕਿਸਾਨ ਸੀ। ਉਹ ਘਰ 'ਚ ਇਕੱਲਾ ਹੀ ਕਮਾਉਣ ਵਾਲਾ ਸੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਇਸ ਗਰੀਬ ਪਰਿਵਾਰ ਦੀ ਆਰਥਿਕ ਸਹਾਇਤਾ ਕਰਨੀ ਚਾਹੀਦੀ ਹੈ।
'ਕੋਰੋਨਾ' ਨੂੰ ਭੁੱਲ ਕੇ ਸਿਰਫ ਪਿੰਡ ਜਾਣ ਦੀ ਜ਼ਿੱਦ 'ਤੇ ਅੜ੍ਹੇ ਮਜ਼ਦੂਰ, ਭੁੱਖੇ ਢਿੱਡ ਇੰਝ ਬਿਤਾ ਰਹੇ ਨੇ ਦਿਨ
NEXT STORY