ਨਵਾਂਸ਼ਹਿਰ (ਤ੍ਰਿਪਾਠੀ)— ਜਰਮਨੀ ਅਤੇ ਇਟਲੀ ਦੀ ਯਾਤਰਾ ਕਰਕੇ ਪਰਤੇ ਪਠਲਾਵਾ ਦੇ ਗਿਆਨੀ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜ਼ਿਲੇ ਦੇ ਸਮੂਹ ਐੱਨ.ਆਰ.ਆਈਜ਼. ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਘੱਟੋ-ਘੱਟ 14 ਦਿਨ ਲਈ ਆਪਣੇ ਘਰ ਹੀ ਬੈਠਣ ਅਤੇ ਇਧਰ ਉਧਰ ਨਾ ਘੁੰਮਣ। ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵੱਲੋਂ ਕੇਂਦਰੀ ਪ੍ਰਦੇਸ਼ ਮੰਤਰਾਲੇ ਵੱਲੋਂ ਭੇਜੀ ਜਾਂਦੀ ਦੇਸ਼ ਦੇ ਹਵਾਈ ਅੱਡਿਆਂ 'ਤੇ ਉਤਰਨ ਵਾਲੇ ਭਾਰਤੀਆਂ/ਐੱਨ.ਆਰ.ਆਈਜ਼. ਦੀ ਸੂਚੀ ਦੀ ਰੋਜ਼ਾਮਾ ਸਿਹਤ ਨਿਗਰਾਨੀ 18 ਮੈਡੀਕਲ ਟੀਮਾਂ ਕਾਰਜਸ਼ੀਲ ਕੀਤੀਆ ਗਈਆਂ ਹਨ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਅੱਜ ਡਿਵੀਜ਼ਨਲ ਕਮਿਸ਼ਨਰ ਰੂਪਨਗਰ ਰਾਹੁਲ ਤਿਵਾੜੀ ਦੇ ਜ਼ਿਲੇ ਦੇ ਦੌਰੇ ਮੌਕੇ ਕੀਤਾ ਗਿਆ। ਤਿਵਾੜੀ ਨੇ ਇਸ ਮੌਕੇ ਜ਼ਿਲਾ ਪ੍ਰਸ਼ਾਸਨ ਅਤੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਪਾਸੋਂ ਜ਼ਿਲੇ 'ਚ ਕੋਰੋਨਾ ਵਾਇਰਸ (ਕੋਵਿਡ-19) ਦੀ ਰੋਕਥਾਮ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਲਈ। ਉਨ੍ਹਾਂ ਨੇ ਸਿਹਤ ਵਿਭਾਗ ਵੱਲੋਂ ਜ਼ਿਲਾ ਪੱਧਰ 'ਤੇ ਬਣਾਏ ਕੋਰੋਨਾ ਕੰਟਰੋਲ ਰੂਮ ਜਿਸ ਦਾ ਨੰ: 01823-227471 ਹੈ, 'ਤੇ ਫੋਨ ਕਰਕੇ ਹੈਲਪ ਲਾਇਨ 'ਤੇ ਮਿਲਦੀ ਜਾਣਕਾਰੀ ਅਤੇ ਸਹਾਇਤਾ ਦਾ ਵੀ ਜਾਇਜਾ ਲਿਆ।
ਉਨ੍ਹਾਂ ਨੇ ਜ਼ਿਲਾ ਪ੍ਰਸਾਸ਼ਨ ਨੂੰ ਪੂਰੀ ਸਾਵਧਾਨੀ ਵਰਤਣ ਦੀ ਹਦਾਇਤ ਦਿੰਦੇ ਕਿਸੇ ਵੀ ਹੰਗਾਮੀ ਜ਼ਰੂਰਤ ਲਈ ਲੋੜੀਂਦੇ ਕੁਆਰਨਟਾਈਨ/ਆਈਸੋਲੇਟਿਡ ਯੂਨਿਟ ਵੀ ਤਿਆਰ ਰੱਖਣ ਲਈ ਕਿਹਾ। ਉਨ੍ਹਾਂ ਨੇ ਪਿੰਡਾਂ 'ਚ ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਭੇਜੀ ਜਾਂਦੀ ਸੂਚੀ 'ਚ ਸ਼ਾਮਲ ਲੋਕਾਂ ਦਾ ਨਿਰੀਖਣ ਕਰਨ ਜਾਣ ਵਾਲੀ ਟੀਮ ਪਾਸੋਂ ਰੋਜ਼ਾਨਾ ਰਿਪੋਰਟਿੰਗ ਲੈ ਕੇ ਅਗਲੇ ਦਿਨ ਉਸ ਦਾ ਫੋਨ 'ਤੇ ਫਾਲੋ ਅੱਪ ਕਰਦੇ ਰਹਿਣ ਲਈ ਆਖਿਆ। ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ ਅਤੇ ਜ਼ਿਲਾ ਪੁਲਸ ਦੀ ਨੋਡਲ ਅਫਸਰ ਦੀਪਿਕਾ ਸਿੰਘ ਨੂੰ ਇਨ੍ਹਾਂ ਟੀਮਾਂ ਦੀ ਵਿਸ਼ੇਸ਼ ਤੌਰ 'ਤੇ ਨਿਗਰਾਨੀ ਕਰਦੇ ਰਹਿਣ ਲਈ ਵੀ ਆਖਿਆ।
ਇਸ ਤੋਂ ਪਹਿਲਾ ਅੱਜ ਸਵੇਰ ਵੇਲੇ ਜ਼ਿਲ੍ਹਾ, ਪੁਲਿਸ ਅਤੇ ਸਿਹਤ ਅਧਿਕਾਰੀਆਂ ਦੀ ਹੋਈ ਮੀਟਿੰਗ 'ਚ ''ਕੰਨਟੇਨਮੈਂਟ ਪਲਾਨ'' ਅਧੀਨ ਲਿਆਂਦੇ ਗਏ ਪਿੰਡ ਪਠਲਾਵਾ ਦੀ ਸਥਿਤੀ 'ਤੇ ਵਿਚਾਰ ਕਰਦੇ ਹੋਏ, ਪਿੰਡ ਦੇ ਬਾਸ਼ਿੰਦੇ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਵੀ ਅੰਦਰ ਦਾਖਿਲ ਨਾ ਹੋਣ ਦੀਆਂ ਹਦਾਇਤਾਂ ਨੂੰ ਮੁਕੰਮਲ ਰੂਪ ਵਿੱਚ ਤੇ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ। ਇਸ ਪਲਾਨ ਅਧੀਨ ਪਿੰਡ ਦੇ ਵੀ ਕਿਸੇ ਵਿਅਕਤੀ ਨੂੰ ਹੰਗਾਮੀ ਹਾਲਤ ਤੋਂ ਬਿਨ੍ਹਾਂ ਬਾਹਰ ਨਾ ਜਾਣ ਦੇਣ ਦੀਆਂ ਹਦਾਇਤਾਂ ਵੀ ਹਨ।
ਕੋਰੋਨਾ ਵਾਇਰਸ ਨੂੰ ਲੈ ਕੇ ਨਹੀਂ ਗੰਭੀਰ ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ
NEXT STORY