ਤਰਨਤਾਰਨ (ਵੈੱਬ ਡੈਸਕ): ਪੰਜਾਬ 'ਚ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨ ਤੋਂ ਪੂਰੇ ਸੂਬੇ 'ਚ ਕਰਫਿਊ ਲਗਾ ਦਿੱਤਾ ਗਿਆ ਹੈ, ਜੋ ਕਿ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਕਰਫਿਊ ਦੌਰਾਨ ਤਰਨਤਾਰਨ 'ਚ ਪ੍ਰਸ਼ਾਸਨ ਵਲੋਂ ਹਰ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਸ ਸਾਮਾਨ ਦੀ ਲੋੜ ਹੈ ਉਹ ਇਹ ਸਾਮਾਨ 2-2 ਕਰਕੇ ਲੈਣ ਆਉਣ ਅਤੇ 2 ਵਿਅਕਤੀਆਂ ਤੋਂ ਜ਼ਿਆਦਾ ਭੀੜ ਇਕੱਠੀ ਨਾ ਕਰਨ। ਹਰ ਕਿਸੇ ਨੂੰ ਇਹ ਵਾਰੀ-ਵਾਰੀ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਭਾਅ ਉਹ ਹੀ ਹੋਵੇਗਾ ਜੋ ਸਰਕਾਰ ਵਲੋਂ ਰੱਖਿਆ ਗਿਆ ਹੈ।
ਦੱਸ ਦੇਈਏ ਕਿ ਕੁੱਲ 26 ਪਾਜ਼ੀਟਿਵ ਕੇਸ ਪੂਰੇ ਪੰਜਾਬ 'ਚੋਂ ਸਾਹਮਣੇ ਆ ਚੁੱਕੇ ਹਨ ਅਤੇ ਕੋਰੋਨਾ ਵਾਇਰਸ ਦੇ ਕਾਰਨ ਨਵਾਂ ਸ਼ਹਿਰ 'ਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਪਾਜ਼ੀਟਿਵ ਕੇਸਾਂ 'ਚ ਨਵਾਂਸ਼ਹਿਰ 'ਚੋਂ ਹੀ ਕੁੱਲ 15 ਕੇਸ ਪਾਜ਼ੀਟਿਵ ਪਾਏ ਗਏ ਹਨ ਅਤੇ ਇਸ ਸਾਰੇ ਕੋਰੋਨਾ ਨਾਲ ਮਰੇ ਬਜ਼ੁਰਗ ਵਿਅਕਤੀ ਦੇ ਸੰਪਰਕ 'ਚ ਸਨ।
ਕੋਰੋਨਾ ਨਾਲ ਹੜਕੰਪ! ਪੋਲਟਰੀ ਫ਼ਾਰਮ ਮਾਲਕਾਂ ਨੇ ਨਹਿਰਾਂ ਦੇ ਕੰਢੇ ਛੱਡੇ ਜ਼ਿੰਦਾ ਮੁਰਗੇ
NEXT STORY