ਚੰਡੀਗੜ੍ਹ (ਹਾਂਡਾ) : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੀ. ਜੀ. ਆਈ. ਚੰਡੀਗੜ੍ਹ ਨੇ ਵੀ ਸੋਮਵਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪੀ. ਜੀ. ਆਈ. ਪ੍ਰਸ਼ਾਸਨ ਨੇ ਕੈਂਸਰ, ਟਰਾਂਸਪਲਾਂਟ ਅਤੇ ਕਿਡਨੀ ਫੇਲੀਅਰ ਦੇ ਮਰੀਜ਼ਾਂ ਨੂੰ ਓ. ਪੀ. ਡੀ. 'ਚ ਨਾ ਆਉਣ ਦੀਆਂ ਹਦਾਇਤਾਂ ਦਿੱਤੀਆਂ ਹਨ। ਪੀ. ਜੀ. ਆਈ. ਆਉਣ ਵਾਲੇ ਮਰੀਜ਼ਾਂ ਜਾਂ ਇੱਥੇ ਦਾਖਲ ਮਰੀਜ਼ਾਂ ਨਾਲ ਸਿਰਫ ਇਕ ਅਟੈਂਡੈਂਟ ਨੂੰ ਹੀ ਰਹਿਣ ਦੀ ਇਜਾਜ਼ਤ ੋਹੋਵੇਗੀ।
ਬੁਖਾਰ, ਜ਼ੁਕਾਮ ਜਾਂ ਖੰਘ ਨਾਲ ਗ੍ਰਸਤ ਮਰੀਜ਼ਾਂ ਨੂੰ ਓ. ਪੀ. ਡੀ. ਦੇ ਪ੍ਰਵੇਸ਼ ਦੁਆਰ ਕੋਲ ਬਣੇ ਆਈਸੋਲੇਸ਼ਨ ਰੂਮ 'ਚ ਹੀ ਆਉਣ ਨੂੰ ਕਿਹਾ ਗਿਆ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਰੁਟੀਨ ਚੈਕਿੰਗ ਜਾਂ ਮਾਮੂਲੀ ਮਰਜ਼ ਕਾਰਨ ਓ. ਪੀ. ਡੀ. 'ਚ ਨਾ ਆਉਣ। ਵਿਦੇਸ਼ਾਂ ਤੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਓ. ਪੀ. ਡੀ. 'ਚ ਨਾ ਲਿਆਓ, ਸਗੋਂ ਦੋ ਹਫਤੇ ਤੱਕ ਘਰ ਦੇ ਅੰਦਰ ਰਹਿੰਦੇ ਹੋਏ ਉਸ ਦਾ ਇਲਾਜ ਕਰਵਾਓ। ਪੀ. ਜੀ. ਆਈ. ਮੈਸ ਅਤੇ ਕੰਟੀਨਾਂ ਲਈ ਕੋਈ ਹਦਾਇਤ ਜਾਰੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਪੀ. ਜੀ. ਆਈ. ਦੀ ਵੱਡੀ ਉਪਲੱਬਧੀ, ਕੋਰੋਨਾ ਵਾਇਰਸ ਦਾ ਲੱਭਿਆ ਤੋੜ!
ਪਹਿਲਾਂ ਵੀ ਅਪੀਲ ਕਰ ਚੁੱਕੇ ਪੀ. ਜੀ. ਆਈ.
ਚੀਨ ਤੋਂ ਆਏ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਾਅਦ ਪੀ. ਜੀ. ਆਈ. ਵਲੋਂ ਪਹਿਲਾਂ ਵੀ ਦੇਸ਼ ਦੇ ਕਈ ਸੂਬਿਆਂ ਨੂੰ ਇੱਥੇ ਮਰੀਜ਼ ਨਾ ਭੇਜਣ ਦੀ ਅਪੀਲ ਕੀਤੀ ਗਈ ਹੈ। ਪੀ. ਜੀ. ਆਈ. ਦੇ ਡਾਇਰੈਕਟਰ ਜਗਤ ਰਾਮ ਨੇ ਦੱਸਿਆ ਸੀ ਕਿ 23 ਜਨਵਰੀ ਨੂੰ ਵਿਭਾਗ ਦੀ ਇਕ ਮੀਟਿੰਗ ਹੋਈ ਸੀ, ਜਿਸ 'ਚ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਸਪੈਸ਼ਲ ਆਈਸੋਲੇਸ਼ਨ ਵਾਰਡ ਬਣਾਉਣ ਦਾ ਫੈਸਲਾ ਪਹਿਲਾਂ ਹੀ ਲੈ ਲਿਆ ਸੀ। ਪੀ. ਜੀ. ਆਈ. ਨੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਦੂਜੇ ਸੂਬਿਆਂ ਦੇ ਪ੍ਰਿੰਸੀਪਲ ਸਕੱਤਰਾਂ ਨੂੰ ਚਿੱਠੀ ਸੀ, ਕਿ ਸ਼ੱਕੀ ਮਰੀਜ਼ ਨੂੰ ਪੀ. ਜੀ. ਆਈ. ਨਾ ਭੇਜੋ ਕਿਉਂਕਿ ਜੇਕਰ ਸਾਰੇ ਮਰੀਜ਼ ਪੀ. ਜੀ. ਆਈ. ਆਉਣ ਲੱਗੇ ਤਾਂ ਹਾਲਾਤ ਮੁਸ਼ਕਲ ਹੋ ਸਕਦੇ ਹਨ।
ਇਹ ਵੀ ਪੜ੍ਹੋ : ਹਰਿਆਣਾ 'ਚ ਇਕ ਹੋਰ ਕੋਰੋਨਾ ਪੀੜਤ ਮਾਮਲੇ ਦੀ ਪੁਸ਼ਟੀ, ਜਾਣੋ ਕਿੰਨੇ ਮਾਮਲੇ
ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਤੇ ਜਿੰਮ ਬੰਦ
ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਨੇ ਸੂਬੇ ਦੇ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਅਤੇ ਜਿੰਮ ਆਦਿ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਦਾ ਐਲਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਕੀਤਾ ਗਿਆ ਹੈ। ਸਿਹਤ ਮੰਤਰੀ ਮੁਤਾਬਕ ਕੋਰੋਨਾ ਵਾਇਰਸ ਕਾਰਨ ਅਹਿਤਿਆਤ ਵਜੋਂ 31 ਮਾਰਚ ਤਕ ਜਨਤਕ ਥਾਵਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 31 ਮਾਰਚ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨਦੇ ਹੋਏ ਹੁਕਮ ਜਾਰੀ ਕਰਦਿਆਂ ਆਖਿਆ ਹੈ ਕਿ ਜਿਨ੍ਹਾਂ ਸਕੂਲਾਂ ਵਿਚ ਪ੍ਰੀਖਿਆਵਾਂ ਚੱਲ ਰਹੀਆਂ ਹਨ, ਸਿਰਫ ਉਹੀ ਸਕੂਲ ਖੁੱਲ੍ਹੇ ਰਹਿਣਗੇ ਜਦਕਿ ਬਾਕੀ ਸਾਰੇ ਸਕੂਲ 31 ਮਾਰਚ ਤਕ ਬੰਦ ਰਹਿਣਗੇ।
ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਵਾਇਰਸ ਕਾਰਨ ਤੀਜੀ ਮੌਤ, 64 ਸਾਲ ਦਾ ਸੀ ਬਜ਼ੁਰਗ
ਪੰਜਾਬ ਦੇ ਅਧਿਕਾਰੀਆਂ ਨੂੰ ਕੋਰੋਨਾ ਦਾ ਨਹੀਂ ਡਰ, ਵਿਭਾਗਾਂ 'ਚ ਲੱਗੀਆਂ ਲੰਬੀਆਂ ਲਾਈਨਾਂ (ਤਸਵੀਰਾਂ)
NEXT STORY