Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 02, 2026

    11:41:44 AM

  • this player replaced bowler anshul kamboj

    ਵਨ-ਡੇ ਟੀਮ ’ਚ ਜ਼ਖ਼ਮੀ ਹੋਏ ਗੇਂਦਬਾਜ਼ ਅੰਸ਼ੁਲ...

  • monsoon update  imd  rain  monsoon withdrawal

    ਅਗਲੇ 48 ਘੰਟਿਆਂ 'ਚ 13 ਸੂਬਿਆਂ ਤੋਂ ਵਿਦਾ ਹੋਵੇਗਾ...

  • us iran tension deepens

    ਈਰਾਨ 'ਤੇ ਵੱਡੇ ਹਮਲੇ ਦੀ ਤਿਆਰੀ ! 9000 ਸੈਨਿਕਾਂ...

  • india us trade deal

    ਭਾਰਤ ਨਾਲ ਵਪਾਰ ਸਮਝੌਤੇ ਲਈ ਕੋਈ ਕਾਹਲੀ ਨਹੀਂ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਕੋਰੋਨਾ ਵਾਇਰਸ : ਸਾਵਧਾਨੀ ਵਰਤਣ ਦੀ ਲੋੜ ਪਰ ਗਰੀਬਾਂ ਦੇ ਚੁੱਲ੍ਹੇ਼ ਬਲਦੇ ਰੱਖੇ ਸਰਕਾਰ

PUNJAB News Punjabi(ਪੰਜਾਬ)

ਕੋਰੋਨਾ ਵਾਇਰਸ : ਸਾਵਧਾਨੀ ਵਰਤਣ ਦੀ ਲੋੜ ਪਰ ਗਰੀਬਾਂ ਦੇ ਚੁੱਲ੍ਹੇ਼ ਬਲਦੇ ਰੱਖੇ ਸਰਕਾਰ

  • Edited By Rajwinder Kaur,
  • Updated: 10 May, 2020 10:42 AM
Jalandhar
corona virus sant balbir singh seechewal
  • Share
    • Facebook
    • Tumblr
    • Linkedin
    • Twitter
  • Comment

ਸੰਤ ਬਲਬੀਰ ਸਿੰਘ ਸੀਚੇਵਾਲ

ਲਾਕਡਾਊਨ ’ਚ ਲੋਕਾਂ ਦੇ ਮੂੰਹ ਅਤੇ ਹੱਥ ਬੰਨ੍ਹ ਕੇ ਘਰੀਂ ਬਿਠਾ ਦਿੱਤਾ ਗਿਆ, ਜਿਸ ਕਾਰਨ ਗਰੀਬ ਪਰਿਵਾਰਾਂ ਲਈ ਵੱਡੀ ਸਮੱਸਿਆ ਬਣ ਗਈ ਹੈ। ਜਾਂ ਤਾਂ ਸਰਕਾਰ ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਹਰ ਤਰ੍ਹਾਂ ਪੂਰੀਆਂ ਕਰਦੀ। ਹੁਣ ਉਹ ਲੋਕ ਕੁਝ ਕਮਾਉਣਗੇ ਤਾਂ ਘਰ ਖਾਣ ਲਈ ਲੈ ਕੇ ਆਉਣਗੇ। ਇਹਦਾ ਇਲਾਜ਼ ਇਹੀ ਆ ਕਿ ਉਨ੍ਹਾਂ ਨੂੰ ਅੰਦਰ ਡੱਕਣ ਨਾਲੋਂ ਇਸ ਵਾਇਰਸ ਤੋਂ ਬਚਾਅ ਬਾਰੇ ਦੱਸਿਆ ਜਾਵੇ। ਸਰਕਾਰਾਂ ਵਲੋਂ ਕੁਝ ਸਮੇਂ ਲਈ ਕਰਫਿਊ ’ਚ ਢਿੱਲ ਦਿੱਤੀ ਗਈ ਹੈ ਪਰ ਸਾਨੂੰ ਲਾਪ੍ਰਵਾਹ ਨਹੀਂ ਹੋਣਾ ਚਾਹੀਦਾ। ਜਿਹੜੇ ਇਲਾਕੇ ’ਚ ਇਸ ਵਾਇਰਸ ਦੇ ਮਰੀਜ਼ ਹਨ, ਉੱਥੇ ਸਖਤੀ ਵਰਤਣ ਦੀ ਵੀ ਲੋੜ ਹੈ ਪਰ ਦੂਜੇ ਖੇਤਰਾਂ ’ਚ ਲੋਕਾਂ ਨੂੰ ਖੁਦ ਸੁਚੇਤ ਹੋਣਾ ਚਾਹੀਦਾ ਹੈ। ਜੇਕਰ ਅੱਜ ਇਸ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਲੱਖਾਂ ’ਚ ਪਹੁੰਚੀ ਹੈ ਤਾਂ ਇਸਦਾ ਵੱਡਾ ਕਾਰਨ ਵਾਇਰਸ ਪ੍ਰਤੀ ਲਾਪ੍ਰਵਾਹੀ ਵੀ ਹੈ। ਸਾਨੂੰ ਦੋਨਾਂ ਪੱਖਾਂ ਬਾਰੇ ਸੋਚਣਾ ਪਵੇਗਾ। ਸੰਭਾਵਿਤ ਕੰਮ ਵੀ ਚਲਦੇ ਰਹਿਣ ਅਤੇ ਕੋਰੋਨਾ ਤੋਂ ਵੀ ਬਚਿਆ ਜਾਵੇ ਤਾਂ ਹੀ ਬੇੜੀ ਕਿਸੇ ਤਣ ਪੱਤਣ ਲੱਗ ਸਕਦੀ ਹੈ। 

ਕੋਰੋਨਾ ਮਹਾਮਾਰੀ : ਲਾਕਡਾਊਨ ਨਾਲੋਂ ਸਾਵਧਾਨੀਆਂ ਦੀ ਵਧੇਰੇ ਲੋੜ
ਕੋਰੋਨਾ ਮਹਾਮਾਰੀ ’ਚ ਲਾਕਡਾਊਨ ਨਾਲੋਂ ਵਧੇਰੇ ਲੋੜ ਸਾਵਧਾਨੀਆਂ ਦੀ ਹੈ। ਲਾਕਡਾਊਨ ਥੋੜੇ ਸਮੇਂ ਦਾ ਹੱਲ ਹੋ ਸਕਦਾ ਹੈ ਪਰ ਪੱਕਾ ਨਹੀਂ। ਲੋਕ ਘਰਾਂ ’ਚ ਬੈਠੇ ਉਡੀਕ ਰਹੇ ਹਨ ਕਿ ਕੋਰੋਨਾ ਖਤਮ ਹੋਵੇ ਤੇ ਉਹ ਆਪੋ-ਆਪਣੇ ਕੰਮਾਂ ਕਾਰਾਂ ’ਤੇ ਜਾਣ ਪਰ ਅਸਲੀਅਤ ਇਹ ਹੈ ਕਿ ਕੋਰੋਨਾ ਦੇ ਖਾਤਮੇ ਦਾ ਇਲਾਜ ਕਿਸੇ ਕੋਲ ਨਹੀਂ ਹੈ। ਨਾ ਕੋਈ ਦਵਾਈ ਤਿਆਰ ਹੋਈ ਹੈ ਅਤੇ ਨਾ ਹੀ ਲਾਕਡਾਊਨ ਕਰਕੇ ਇਸਨੂੰ ਪੂਰੀ ਤਰ੍ਹਾਂ ਖਤਮ ਕੀਤਾ ਕਾ ਸਕਦਾ ਹੈ। ਇਹ ਵਾਇਰਸ ਮੂੰਹ ਤੋਂ ਮੂੰਹ ਰਾਹੀਂ ਜਾਂ ਵਾਇਰਸ ਪ੍ਰਭਾਵਿਤ ਲੋਕਾਂ ਦੇ ਸੰਪਰਕ ’ਚ ਆਉਣ ਨਾਲ ਫੈਲ ਜਾਂਦਾ ਹੈ। ਇਸ ਤਰ੍ਹਾਂ ਇਕ ਵਿਅਕਤੀ ਤੋਂ ਅਗਾਂਹ ਫੈਲ ਸਕਦਾ ਹੈ। ਮੁੰਬਈ ’ਚ ਝੁੱਗੀਆਂ-ਝੌਂਪੜੀਆਂ ਵਾਲਿਆਂ ਨੂੰ ਇਸੇ ਕੜੀ ਤਹਿਤ ਹੀ ਕੋਰੋਨਾ ਹੋਇਆ ਹੋਵੇਗਾ। ਨਾ ਤਾਂ ਉਨ੍ਹਾਂ ਕੋਈ ਵਿਦੇਸ਼ ਯਾਤਰਾ ਕੀਤੀ ਹੈ ਅਤੇ ਨਾ ਕੋਈ ਵਿਦੇਸ਼ੀ ਸਿੱਧੇ ਤੌਰ ’ਤੇ ਉਨ੍ਹਾਂ ਦੇ ਸੰਪਰਕ ’ਚ ਆਇਆ। ਇਨ੍ਹਾਂ ਲੋਕਾਂ ਕੋਲ ਕੁਝ ਦਿਨਾਂ ਦੇ ਖਾਣ ਲਈ ਰਾਸ਼ਨ ਹੋ ਸਕਦਾ ਹੈ ਪਰ ਸਾਂਭਣ ਲਈ ਨਹੀਂ। ਜੋ ਕਮਾਇਆ ਖਾ ਲਿਆ। ਪੰਜਾਬ ’ਚ ਆਏ ਪ੍ਰਵਾਸੀ ਮਜ਼ਦੂਰ ਵਾਪਿਸ ਜਾਣੇ ਸ਼ੁਰੂ ਹੋ ਗਏ ਹਨ। ਕਾਰਨ ਲਾਕਡਾਊਨ, ਜਿਸ ਸਮੇਂ 500 ਮਰੀਜ਼ ਕੋਰੋਨਾ ਪ੍ਰਭਾਵਿਤ ਸੀ ਤਾਂ ਭਾਰਤ ਬੰਦ ਕਰ ਦਿੱਤਾ ਗਿਆ ਪਰ ਅੱਜ 50000 ਦੇ ਨੇੜੇ ਅੰਕੜਾ ਪਹੁੰਚ ਗਿਆ ਹੈ ਤਾਂ ਸਰਕਾਰਾਂ ਕਰਫਿਊ ’ਚ ਢਿੱਲ ਦੇ ਰਹੀਆਂ ਹਨ। ਇਸਦਾ ਅਰਥ ਇਹ ਹੈ ਕਿ ਸਰਕਾਰਾਂ ਨੂੰ ਵੀ ਪਤਾ ਹੈ ਕਿ ਜਿੰਨਾ ਜ਼ਿਆਦਾ ਸਮਾਂ ਲਾਕਡਾਊਨ ਚੱਲੇਗਾ ,ਸਰਕਾਰਾਂ ਅਤੇ ਲੋਕਾਂ ਲਈ ਕੋਰੋਨਾ ਨਾਲੋਂ ਵੀ ਵਧੇਰੇ ਮੁਸ਼ਕਲਾਂ ਆਉਣਗੀਆਂ। ਇਸ ਕਰਕੇ ਸਾਵਧਾਨੀ ਨਾਲ ਘਰੋਂ ਬਾਹਰ ਨਿਕਲੋ। ਮੂੰਹ ’ਤੇ ਮਾਸਕ ਪਾ ਕੇ। ਨਾ ਕਿਸੇ ਨੂੰ ਹੱਥ ਮਿਲਾਓ ਨਾ ਗਲੇ ਮਿਲੋ। ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਵੋ। ਰੋਜ਼ਾਨਾ ਦੀ ਕਾਲੀ ਮਿਰਚ, ਹਲਦੀ, ਅਦਰਕ, ਗਰਮ ਪਾਣੀ, ਚਾਹ, ਕੌਫ਼ੀ ਦੀ ਵਰਤੋਂ ਜਾਰੀ ਰੱਖੀ। ਘਰੋਂ ਬਾਹਰ ਨਿਕਲਦੇ ਸਮੇਂ ਹਰ ਵਿਅਕਤੀ ਤੋਂ ਨਿਰਧਾਰਿਤ ਦੂਰੀ ਬਣਾ ਕੇ ਰੱਖੋ। 

ਕੋਰੋਨਾ ਨਾਲੋਂ ਇਸਦੀ ਦਹਿਸ਼ਤ ਜ਼ਿਆਦਾ ਖਤਰਨਾਕ
ਜਿਸ ਸਮੇਂ ਸਵਰਗੀ ਭਾਈ ਨਿਰਮਲ ਸਿੰਘ ਖਾਲਸਾ ਜੀ ਸਾਨੂੰ ਮਿਲ ਕੇ ਗਏ ਸਨ ਤਾਂ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਕਰਕੇ ਪ੍ਰਸ਼ਾਸ਼ਨ ਵਲੋਂ ਸਾਨੂੰ ਵੀ ਅਗਾਹ ਕਰ ਦਿੱਤਾ ਗਿਆ ਸੀ। ਬੇਸ਼ੱਕ ਸਾਨੂੰ ਕਿਸੇ ਵੀ ਤਰ੍ਹਾਂ ਦੇ ਵਾਇਰਸ ਦੇ ਲੱਛਣ ਨਹੀਂ ਸਨ। ਸਾਡੇ ਟੈਸਟ ਦੀ ਰਿਪੋਰਟ ਵੀ ਨੈਗੇਟਿਵ ਆਈ ਪਰ ਹਾਲਾਤ ਇਹ ਨੇ ਕਿ ਲੋਕਾਂ ’ਚ ਵਾਇਰਸ ਨੂੰ ਲੈ ਕਿ ਬਹੁਤ ਸਾਰੀਆਂ ਅਫ਼ਵਾਹਾਂ ਹਨ। ਕਈ ਲੋਕ ਤਾਂ ਰਿਪੋਰਟ ਆਉਣ ਤੋਂ ਪਹਿਲਾਂ ਆਤਮਹੱਤਿਆ ਕਰ ਗਏ, ਜਦਕਿ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ। ਸ਼ੋਸ਼ਲ ਮੀਡੀਆ ’ਤੇ ਮਰੀਜ਼ਾਂ ਦੀਆਂ ਵਾਇਰਲ ਹੁੰਦੀਆਂ ਵੀਡੀਓਜ਼ ਨੇ ਲੋਕਾਂ ਨੂੰ ਹੋਰ ਸਦਮੇ ’ਚ ਲੈ ਆਂਦਾ ਹੈ। ਲੋਕ ਆਪਣੇ ਸਿਸਟਮ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇਸ ਬੀਮਾਰੀ ਦੀ ਦਵਾਈ ਨਾ ਹੋਣ ਕਰਕੇ ਅਤੇ ਸਿਹਤ ਸਹੂਲਤਾਂ ਦੀ ਘਾਟ ਕਰਕੇ ਵੀ ਲੋਕ ਦਹਿਸ਼ਤ ’ਚ ਹਨ। ਜੋ ਵਾਇਰਸ ਪਾਜ਼ੇਟਿਵ ਮਰੀਜ਼ ਹੈ, ਉਹਨੂੰ ਲਗਦਾ ਹੈ ਕਿ ਸ਼ਾਇਦ ਉਹ ਹੁਣ ਨਹੀਂ ਬਚੇਗਾ। ਮਰੀਜ਼ ਨੂੰ ਲੱਗਦਾ ਹੈ ਕਿ ਹੁਣ ਉਹ ਸਮਾਜ ਦਾ ਹਿੱਸਾ ਨਹੀਂ ਹੈ। ਉਸਦੇ ਘਰ ਵਾਲੇ ਵੀ ਉਹਨੂੰ ਛੱਡ ਦੇਣਗੇ। ਇਨ੍ਹਾਂ ਗੱਲਾਂ ਦਾ ਨਾਕਾਰਤਮਕ ਅਸਰ ਪੈਂਦਾ ਹੈ। ਇਸ ਕਰਕੇ ਕਈ ਵਾਰ ਮਰੀਜ਼ ਆਪਣੀ ਬੀਮਾਰੀ ਨੂੰ ਲਕਾਉਣ ਦੀ ਕੋਸ਼ਿਸ਼ ਕਰਦਾ ਹੈ। ਮਰੀਜ਼ ਨੂੰ ਘਰੇ ਰਹਿਣ ’ਚ ਭਲਾਈ ਲੱਗਦੀ ਹੈ ਪਰ ਅਸਲੀਅਤ ਇਹ ਹੈ ਕਿ ਸਾਡੇ ਦੇਸ਼ ਦੇ ਲੋਕ ਹੱਥੀਂ ਕੰਮ ਕਰਨ ਵਾਲੇ ਮਿਹਨਤੀ ਲੋਕ ਹਨ। ਇਸ ਕਰਕੇ ਵਾਇਰਸ ਪ੍ਰਭਾਵਿਤ ਲੋਕਾਂ ਦੀ ਮੌਤ ਦਰ ਵੀ ਘੱਟ ਹੈ। ਲੋੜ ਡਰਨ ਦੀ ਨਹੀਂ ਬਲਕਿ ਵਾਇਰਸ ਦੇ ਸੁਭਾਅ ਨੂੰ ਸਮਝਦੇ ਹੋਏ ਇਸ ਤੋਂ ਬਚਾਅ ਦੀ ਹੈ।। ਜੇਕਰ ਕਿਸੇ ਨੂੰ ਕੋਰੋਨਾ ਹੋ ਵੀ ਜਾਂਦਾ ਹੈ ਤਾਂ ਇਸਦਾ ਮੁਕਾਬਲਾ ਕਰਨ ਦੀ ਇੱਛਾ ਸ਼ਕਤੀ ਰੱਖਣੀ ਚਾਹੀਦੀ ਹੈ। ਹੌਂਸਲੇ ਨਾਲ ਹਰ ਮੈਦਾਨ ਫਤਿਹ ਹੋ ਸਕਦਾ ਹੈ।

ਪਰਵਾਸੀਆਂ ਨੂੰ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਲੋੜ
ਪਿਛਲੇ ਦਿਨੀਂ ਪਰਵਾਸੀ ਮਜ਼ਦੂਰ ਪੰਜਾਬ ਆਏ ਹਨ। ਉਨ੍ਹਾਂ ’ਚੋਂ ਕੁਝ ਪਾਜ਼ੀਟਿਵ ਵੀ ਨਿਕਲੇ। ਹੁਣ ਇਸੇ ਤਰ੍ਹਾਂ ਵਿਦੇਸ਼ਾਂ ’ਚ ਫ਼ਸੇ ਲੋਕ ਵੀ ਆਪਣੇ ਦੇਸ਼ ਆਉਣਗੇ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੇਕਰ ਇਨ੍ਹਾਂ ਪਰਵਾਸੀਆਂ ਨੂੰ ਏਕਾਂਤਵਾਸ ਰੱਖਣਾ ਹੈ ਜਾਂ ਟੈਸਟ ਕਰਨੇ ਹਨ ਤਾਂ ਅਗਾਊਂ ਹੀ ਯੋਗ ਪ੍ਰਬੰਧ ਕੀਤੇ ਜਾਣ। ਪਰਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰਨ। ਕਈ ਵਾਰ ਸਾਨੂੰ ਸਰਕਾਰੀ ਪ੍ਰਬੰਧ ਅਧੀਨ ਉਹ ਸਹੂਲਤਾਂ ਨਹੀਂ ਮਿਲਦੀਆਂ ਜੋ ਅਸੀਂ ਘਰਾਂ ’ਚ ਮਾਣਦੇ ਹਾਂ ਪਰ ਇਸ ਮਹਾਮਾਰੀ ਦੇ ਸਮੇਂ ਆਪਣੇ ਪਰਿਵਾਰ ਅਤੇ ਸਮਾਜ ਦੀ ਭਲਾਈ ਲਈ ਕੁਝ ਸਮਝੌਤੇ ਕਰ ਲੈਣੇ ਚਾਹੀਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਘਰ ਤੋਂ ਬਾਹਰ ਇਕਾਂਤਵਾਸ ਰੱਖਣਾ ਹੈ, ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਜ਼ਰੂਰ ਪੂਰੀਆਂ ਹੋਣ। ਉਨ੍ਹਾਂ ਨੂੰ ਖਾਣ ਲਈ ਵਧੀਆ ਭੋਜਨ ਮਿਲਣਾ ਚਾਹੀਦਾ ਹੈ। ਰਹਿਣ ਲਈ ਸਾਫ਼-ਸੁਥਰਾ ਥਾਂ ਹੋਣਾ ਚਾਹੀਦਾ। ਇਕਾਂਤਵਾਸ ’ਚ ਪਰਮਾਤਮਾ ਨੂੰ ਜਪਣ ਵਾਲਾ ਤਾਂ ਆਸਾਨੀ ਨਾਲ ਵਾਹਿਗੁਰੂ ਨੂੰ ਧਿਆਉਂਦਿਆਂ ਸਮਾਂ ਬਿਤਾ ਸਕਦਾ ਪਰ ਦੂਜੇ ਬੰਦੇ ਦਾ ਔਖਾ ਹੋ ਜਾਂਦਾ। ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਨ ਦਾ ਕੋਈ ਮਾਧਿਅਮ ਹੋਣਾ ਚਾਹੀਦਾ ਤਾਂ ਜੋ ਉਹ ਲੋਕ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ। ਉਨ੍ਹਾਂ ਨੂੰ ਇਉਂ ਨਾ ਲੱਗੇ ਕਿ ਉਹ ਸਮਾਜ ਨਾਲੋਂ ਟੁੱਟ ਚੁੱਕੇ ਹਨ ਅਤੇ ਸਮਾਜ ਦੇ ਦੋਖੀ ਹਨ।

ਕਿਸੇ ਵੀ ਧਰਮ ਦੇ ਲੋਕਾਂ ਨੂੰ ਬੀਮਾਰੀ ਨਾਲ ਜੋੜਨਾ ਠੀਕ ਨਹੀਂ
ਚੀਨ ਤੋਂ ਫ਼ੈਲੇ ਇਸ ਵਾਇਰਸ ਦੀ ਸ਼ਾਇਦ ਕਿਸੇ ਨੇ ਉਮੀਦ ਵੀ ਨਾ ਕੀਤੀ ਹੋਵੇ ਕਿ ਐਨੇ ਵੱਡੇ ਪੱਧਰ ’ਤੇ ਦੁਨੀਆ ਨੂੰ ਪ੍ਰਭਾਵਿਤ ਕਰੇਗਾ। ਜਦੋਂ ਸਾਡੇ ਦੇਸ ਨੂੰ ਵੀ ਲਾਕਡਾਊਨ ਕੀਤਾ ਗਿਆ ਸੀ ਤਾਂ ਲਗਦਾ ਸੀ ਸ਼ਾਇਦ ਕੁਝ ਦਿਨਾਂ ’ਚ ਸਭ ਠੀਕ ਹੋ ਜਾਵੇਗਾ। ਉਸ ਸਮੇਂ ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਗਏ ਹੋਏ ਸਨ। ਇਸੇ ਤਰ੍ਹਾਂ ਸ੍ਰੀ ਹਜ਼ੂਰ ਸਾਹਿਬ ਦਰਸ਼ਨ ਕਰਨ ਬਹੁਤ ਸੰਗਤਾਂ ਗਈਆਂ ਸਨ। ਸਰਕਾਰ ਨੇ ਬਿਨ੍ਹਾਂ ਕਿਸੇ ਨੂੰ ਘਰ ਵਾਪਿਸ ਜਾਣ ਦਾ ਮੌਕਾ ਦਿੱਤਿਆਂ ਲਾਕਡਾਊਨ ਕਰ ਦਿੱਤਾ। ਚਾਹੀਦਾ ਤਾਂ ਇਹ ਸੀ ਕਿ ਪੂਰੇ ਪ੍ਰਬੰਧ ਨਾਲ ਲੋਕਾਂ ਨੂੰ ਘਰੋ ਘਰੀਂ ਪਹੁੰਚਾਇਆ ਜਾਂਦਾ। ਜੇਕਰ ਉਸ ਵੇਲੇ ਉਨ੍ਹਾਂ ਸੰਗਤਾਂ ਨੂੰ ਉਥੋਂ ਕੱਢ ਲਿਆ ਜਾਂਦਾ ਤਾਂ ਹੋ ਸਕਦਾ ਕਿ ਕੋਈ ਵੀ ਵਿਅਕਤੀ ਪਾਜ਼ੇਟਿਵ ਨਾ ਆਉਂਦਾ ਪਰ ਹੁਣ ਉਨ੍ਹਾਂ ਦਾ ਕੋਈ ਕਸੂਰ ਨਹੀਂ। ਸਰਕਾਰ ਦੇ ਆਦੇਸ਼ਾਂ ਦਾ ਪਾਲਣ ਕਰਦਿਆਂ ਉਹ ਇਕ ਮਹੀਨੇ ਤੋਂ ਵੱਧ ਉਥੇ ਰਹੇ। ਜੇਕਰ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ ਆ ਰਹੇ ਹਨ ਤਾਂ ਇਸ ਨੂੰ ਧਰਮ ਨਾਲ ਜੋੜ ਕੇ ਦੇਖਣਾ ਸਰਾਸਰ ਗਲਤ ਹੈ। ਇਸ ਮੁਸ਼ਕਲ ਘੜੀ ’ਚ ਰਾਜਨੀਤੀ ਕਰਨ ਨਾਲੋਂ ਵਾਇਰਸ ਪ੍ਰਭਾਵਿਤ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ।

ਬੰਬਾਂ ਦੀ ਭਰਮਾਰ ਕੋਰੋਨਾ ਨੂੰ ਰੋਕਣ ’ਚ ਅਸਫ਼ਲ
ਵਿਸ਼ਵ ਪੱਧਰ ’ਤੇ ਲੋਕਾਂ ਨੂੰ ਬਚਾਉਣ ਵਾਲੇ ਉਪਕਰਨਾਂ ਨਾਲੋਂ ਮਾਰਨ ਵਾਲੇ ਹਥਿਆਰ ਵੱਧ ਬਣਾਏ ਗਏ ਹਨ। ਵੱਡੀਆਂ ਮਿਜ਼ਾਇਲਾਂ ਤੇ ਬੰਬਾਂ ਦੀ ਦੌੜ ’ਚ ਹਰ ਦੇਸ਼ ਤਰੱਕੀ ਕਰ ਰਿਹਾ ਹੈ ਪਰ ਕਿਸੇ ਵੀ ਵਿਸ਼ਵ ਸ਼ਕਤੀ ਨੇ ਇਕ ਸਾਧਨ ਇਹੋ ਜਿਹਾ ਨਹੀਂ ਬਣਾਇਆ, ਜੋ ਸਾਨੂੰ ਕੋਰੋਨਾ ਤੋਂ ਬਚਾ ਸਕੇ। ਆਪਣੇ ਆਪ ਨੂੰ ਸਮਰੱਥ ਸਮਝਣ ਵਾਲੇ ਦੇਸ਼ ਵੀ ਲੋਕਾਂ ਨੂੰ ਮੌਤ ਦੇ ਮੂੰਹ ’ਚ ਜਾਣੋਂ ਬਚਾ ਨਹੀਂ ਸਕੇ। ਉਨ੍ਹਾਂ ਦਾ ਵਿਕਾਸ ਵੀ ਲੋਕਾਂ ਨੂੰ ਵਿਨਾਸ਼ ਵੱਲ ਲਿਜਾ ਰਿਹਾ ਹੈ। ਅਸਲ ’ਚ ਉਨ੍ਹਾਂ ਦਾ ਨਿਸ਼ਾਨਾ ਹੀ ਦੂਜਿਆਂ ਦਾ ਵਿਨਾਸ਼ ਸੀ ਪਰ ਕੁਦਰਤ ਨੂੰ ਚੁਣੌਤੀ ਦੇਣ ਵਾਲਿਆਂ ਦੀ ਸਾਰੀ ਸ਼ਕਤੀ ਕੋਰੋਨਾ ਅੱਗੇ ਫ਼ੇਲ ਹੋ ਗਈ। ਵਿਸ਼ਵ ਵਾਤਾਵਰਣ ਸੰਧੀ ਤੋਂ ਭੱਜਣ ਵਾਲੇ ਦੇਸ਼ ਵੀ ਲਾਚਾਰ ਬੈਠੇ ਹਨ। ਹੁਣ ਇਨ੍ਹਾਂ ਦੇਸ਼ਾਂ ਨੂੰ ਸੋਚਣ ਦੀ ਲੋੜ ਹੈ ਕਿ ਅੱਗੇ ਤੋਂ ਐਟਮ ਬੰਬ ਜ਼ਰੂਰੀ ਹਨ ਜਾਂ ਮਨੁੱਖਤਾ ਨੂੰ ਬਚਾਉਣ ਲਈ ਯਤਨ ਕਰਨੇ ਹਨ।

ਵਾਤਾਵਰਣ, ਸਿਹਤ ਤੇ ਸਿੱਖਿਆ ਸਰਕਾਰਾਂ ਦੇ ਏਜੰਡੇ ’ਚ ਨਹੀਂ 
ਸਰਕਾਰ ਨੇ ਅਲਕੋਹਲ ਦੀ ਵਰਤੋਂ ਲਈ ਠੇਕੇ ਖੋਲ੍ਹਣ ਦੀ ਮੰਨਜ਼ੂਰੀ ਦੇ ਦਿੱਤੀ ਹੈ ਪਰ ਬੰਦ ਪਏ ਸਕੂਲਾਂ-ਕਾਲਜਾਂ ਕਰਕੇ ਜੋ ਨੁਕਸਾਨ ਪੜ੍ਹਾਈ ਦਾ ਹੋ ਰਿਹਾ ਹੈ, ਉਸ ਸੰਬੰਧੀ ਕੋਈ ਢੁੱਕਵਾਂ ਪ੍ਰਬੰਧ ਨਜ਼ਰ ਨਹੀਂ ਆ ਰਿਹਾ। ਲਾਕਡਾਊਨ ਕਰਕੇ ਵਾਤਾਵਰਣ ’ਚ ਸੁਧਾਰ ਆਇਆ ਹੈ। ਸਤਿਲੁਜ ਦਰਿਆ ਦਾ ਪਾਣੀ, ਜਿਸ ਵਿਚ ਲੁਧਿਆਣੇ ਦੀਆਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਪੈਂਦਾ ਸੀ। ਹੁਣ ਫੈਕਟਰੀਆਂ ਬੰਦ ਹੋਣ ਕਰਕੇ ਸਾਫ਼ ਹੋ ਰਿਹਾ ਹੈ। ਕੋਰੋਨਾ ਕਰਕੇ ਪੰਜਾਬ ’ਚ ਮੌਤਾਂ ਦਾ ਅੰਕੜਾ ਵੱਧ ਰਿਹਾ ਹੈ ਪਰ ਦੂਜੇ ਪਾਸੇ ਹਵਾ ਸਾਫ਼ ਹੋਣ ਕਾਰਨ ਬਹੁਤ ਸਾਰੇ ਰੋਗੀ ਵੀ ਬੀਮਾਰੀਆਂ ਤੋਂ ਨਿਜ਼ਾਤ ਪਾ ਰਹੈ ਹਨ। ਇਸ ਸੰਵੇਦਨਸ਼ੀਲ ਸਮੇਂ ’ਚ ਸਰਕਾਰ ਨੂੰ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਲਈ ਕੁਝ ਸਖਤ ਫ਼ੈਸਲੇ ਕਰਨ ਦੀ ਜ਼ਰੂਰਤ ਹੈ ਪਰ ਸਚਾਈ ਇਹ ਹੈ ਕਿ ਕਾਨੂੰਨ ਹੋਣ ਦੇ ਬਾਵਜੂਦ ਵੀ ਸਰਕਾਰਾਂ ਦਾ ਰਵੱਈਆ ਬਦਲਣ ਵਾਲਾ ਨਹੀਂ ਜਾਪਦਾ। ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਅਤੇ ਰਣਨੀਤੀ ਨਹੀਂ ਹੈ ਕਿ ਜੋ ਵਾਤਾਵਰਣ ਕੁਦਰਤ ਨੇ ਖ਼ੁਦ ਸਾਫ਼ ਕਰ ਲਿਆ ਹੈ, ਇਸਨੂੰ ਅੱਗੇ ਕਿਵੇਂ ਸਾਫ਼ ਰੱਖਿਆ ਜਾ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਜੇ ਸਿੱਖਿਆ ਨਾਲੋਂ ਸ਼ਰਾਬ ਜ਼ਰੂਰੀ ਹੈ ਤਾਂ ਫ਼ਿਰ ਇੰਡਸਟਰੀ ਚੱਲਣ ਨਾਲ ਪਹਿਲਾਂ ਨਾਲੋਂ ਵੱਧ ਪ੍ਰਦੂਸ਼ਣ ਹੋ ਸਕਦਾ ਹੈ। ਸਰਕਾਰਾਂ ਨੂੰ ਸਭ ਪਤਾ ਕਿ ਕਿੱਥੇ ਕੀ ਹੋ ਰਿਹਾ ਪਰ ਉਨ੍ਹਾਂ ਦੀ ਨੀਤ ਨਹੀਂ ਕਿ ਇਹ ਸ਼ੁੱਧ ਵਾਤਾਵਰਣ ਇਸੇ ਤਰ੍ਹਾਂ ਰਹੇ। ਇਕ ਵਾਰ ਤਾਂ ਕੁਦਰਤ ਨੇ ਸਭ ਸਾਫ਼ ਕਰਕੇ ਦਿਖਾ ਦਿੱਤਾ ਹੈ। ਆਸ ਕਰਦੇ ਹਾਂ ਕਿ ਸਰਕਾਰ ਇਸ ਬਾਰੇ ਕੁਝ ਕਰੇ ਪਰ ਵਾਇਰਸ ਵੇਲੇ ਵੀ “ਬਲੇਮ ਗੇਮ” ਚਲ ਰਹੀ ਹੈ। ਨਾ ਕਿਸੇ ਨੂੰ ਜੀਵਨ ਦੇਣਾ ਜ਼ਰੂਰੀ ਸੇਵਾਵਾਂ ’ਚ ਹੈ ਅਤੇ ਨਾ ਸਿੱਖਿਆ। ਸ਼ਰਾਬ ਦੀ ਘਰ ਪਹੁੰਚ ਸ਼ੁਰੂ ਕਰ ਦਿੱਤੀ ਹੈ ਤਾਂ ਇਹ ਸਵਾਲ ਸੁਭਾਵਿਕ ਹੀ ਉੱਠਦਾ ਹੈ ਕਿ ਫਿਰ ਭੁੱਕੀ ’ਤੇ ਸਰਕਾਰ ਕਿਹੜੇ ਤਰਕ ਨਾਲ ਪਾਬੰਦੀ  ਲਗਾ ਰਹੀ ਹੈ। ਰੈਵੀਨਿਊ ਤਾਂ ਭੁੱਕੀ ਦੇ ਠੇਕੇ ਖੋਲ੍ਹ ਕੇ ਵੀ ਇਕੱਠਾ ਕੀਤਾ ਜਾ ਸਕਦਾ ਹੈ। ਨਾਲੇ ਭੁੱਕੀ ਖਾ ਕੇ ਨਾ ਤਾਂ ਕੋਈ ਮਰਦਾ ਸੁਣਿਆ ਤੇ ਨਾ ਲੜਦਾ ਪਰ ਸ਼ਰਾਬ ਦੇ ਨਸ਼ੇ ’ਚ ਲੜਾਈ ਝਗੜੇ ਅਤੇ ਕਤਲ ਤੱਕ ਹੋ ਜਾਂਦੇ ਹਨ। ਐਕਸੀਡੈਂਟ ਦਾ ਵੱਡਾ ਕਾਰਨ ਸ਼ਰਾਬ ਪੀ ਕੇ ਗੱਡੀ ਚਲਾਉਣਾ ਹੈ। ਪੈਸੇ ਲਈ ਸ਼ਰਾਬ ਦੇ ਠੇਕੇ ਖੋਲ੍ਹਣੇ ਸਰਕਾਰ ਦੇ ਵਿਜ਼ਨ ਅਤੇ ਸਿਧਾਂਤ ’ਤੇ ਵੀ ਸਵਾਲ ਖੜੇ ਕਰਦੇ ਹਨ। ਚਾਹੀਦਾ ਤਾਂ ਇਹ ਹੈ ਕਿ ਲੋਕਾਂ ਦੀ ਸਿਹਤ, ਸਿੱਖਿਆ ਅਤੇ ਵਾਤਾਵਰਣ ਨੂੰ ਸੁਧਾਰਨ ਬਾਰੇ ਸੋਚਿਆ ਜਾਵੇ। ਮੁੱਕਦੀ ਗੱਲ ਇਹ ਹੈ ਕਿ ਕਿਸੇ ਚਮਤਕਾਰ ਦੀ ਆਸ ਕਰਨ ਦੀ ਬਜਾਇ ਸਾਨੂੰ ਖ਼ੁਦ `ਤੇ ਭਰੋਸਾ ਕਰਨ ਦੀ ਲੋੜ ਹੈ ।

  • Corona virus
  • Sant Balbir Singh Seechewal
  • ਕੋਰੋਨਾ ਵਾਇਰਸ
  • ਸੰਤ ਬਲਬੀਰ ਸਿੰਘ ਸੀਚੇਵਾਲ

ਸਰਹਿੰਦ ਰੇਲਵੇ ਸਟੇਸ਼ਨ ਤੋਂ 1320 ਪਰਵਾਸੀਆਂ ਨੂੰ ਲੈ ਕੇ 'ਸ਼੍ਰਮਿਕ ਐਕਸਪ੍ਰੈਸ' ਗੋਰਖਪੁਰ ਰਵਾਨਾ

NEXT STORY

Stories You May Like

  • trend needs to be stopped
    ਹਿੰਸਾ ਦੇ ਵਧਦੇ ਰੁਝਾਨ ’ਤੇ ਰੋਕ ਲਾਉਣ ਦੀ ਲੋੜ
  • telangana  chief minister  a revanth reddy  lord shiva  lord ram
    ਤੇਲੰਗਾਨਾ ਦੇ CM ਦਾ ਵਿਵਾਦਿਤ ਬਿਆਨ, ਕਿਹਾ- ਸ਼ਿਵ ਗਰੀਬਾਂ ਦੇ ਤੇ ਰਾਮ ਅਮੀਰਾਂ ਦੇ ਭਗਵਾਨ ਹਨ
  • need to adopt smart rice policy
    ‘ਸਮਾਰਟ ਰਾਈਸ ਪਾਲਿਸੀ’ ਅਪਨਾਉਣ ਦੀ ਲੋੜ
  • up  needed to save punjab  s youth from drugs  brajesh pathak
    ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਯੂਪੀ ਮਾਡਲ ਦੀ ਲੋੜ : ਬ੍ਰਿਜੇਸ਼ ਪਾਠਕ
  • inflation  congress  jairam ramesh
    ਗਰੀਬਾਂ-ਮੱਧ ਵਰਗ ਦੀ ਕਮਰ ਤੋੜ ਰਹੀ ਮਹਿੰਗਾਈ ਨੂੰ ਰੋਕਣ ਲਈ ਸਖ਼ਤ ਉਪਾਅ ਜ਼ਰੂਰੀ: ਕਾਂਗਰਸ
  • encouraging the use of electric cars is the need of the hour
    ‘ਇਲੈਕਟ੍ਰਿਕ ਕਾਰਾਂ ਦੀ ਵਰਤੋਂ ਨੂੰ ਉਤਸ਼ਾਹ ਦੇਣਾ’ ਸਮੇਂ ਦੀ ਲੋੜ!
  • big news for indian community
    ਹੁਣ ਭਾਰਤ ਆਉਣ ਦੀ ਲੋੜ ਨਹੀਂ , ਕੈਨੇਡਾ 'ਚ ਮਿਲੀ 'ਅਸਥੀ ਵਿਸਰਜਨ' ਦੀ ਸਹੂਲਤ
  • snake bite cases
    ਸੱਪ ਦੇ ਡੰਗਣ ਦੀ ਸੂਰਤ 'ਚ ਘਬਰਾਉਣ ਦੀ ਲੋੜ ਨਹੀਂ, ਇਲਾਜ ਸੰਭਵ : ਸਿਵਲ ਸਰਜਨ
  • major accident on rama mandi flyover in jalandhar  death of a young man
    ਜਲੰਧਰ 'ਚ ਰਾਮਾਮੰਡੀ ਫਲਾਈਓਵਰ 'ਤੇ ਵੱਡਾ ਹਾਦਸਾ! ਨੌਜਵਾਨ ਦੀ ਦਰਦਨਾਕ ਮੌਤ
  • three accused arrested in the lpu violence case remanded to 3 day custody
    LPU ਹਿੰਸਾ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ 3 ਦਿਨ ਦੇ...
  • three accused arrested in lpu protest case
    LPU ਦੇ ਮਾਮਲੇ 'ਚ ਵੱਡੀ ਅਪਡੇਟ! ਪੁਲਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, ਮੁੰਬਈ...
  • temperatures in districts bordering hilly areas
    ਪੰਜਾਬ 'ਚ ਸਵੇਰੇ-ਸ਼ਾਮ ਠੰਡ ਦੀ ਦਸਤਕ, ਪਹਾੜੀ ਇਲਾਕਿਆਂ ਨਾਲ ਲੱਗਦੇ ਜ਼ਿਲ੍ਹਿਆਂ...
  • new cctv footage of the looting at the lpu shopping center has surfaced
    LPU 'ਚ ਕੀਤੀ ਲੁੱਟ ਦੀ ਨਵੀਂ ਵੀਡੀਓ ਆਈ ਸਾਹਮਣੇ! CCTV 'ਚ ਵੱਡਾ ਖ਼ੁਲਾਸਾ
  • hooliganism in jalandhar  dispute over dogs
    ਜਲੰਧਰ 'ਚ ਗੁੰਡਾਗਰਦੀ! ਕੁੱਤਿਆਂ ਕਾਰਨ ਹੋਇਆ ਵਿਵਾਦ, ਘਰ 'ਤੇ ਚੱਲੇ ਇੱਟਾਂ-ਪੱਥਰ
  • swine flu cases on the rise in jalandhar
    ਜਲੰਧਰ 'ਚ ਵੱਧਣ ਲੱਗੀ ਇਹ ਭਿਆਨਕ ਬੀਮਾਰੀ! ਮਰੀਜ਼ਾਂ ਦਾ ਵਧਿਆ ਅੰਕੜਾ, ਰਹੋ ਸਾਵਧਾਨ
  • man deadbody found outside jalandhar city station
    ਜਲੰਧਰ ਸਿਟੀ ਸਟੇਸ਼ਨ ਦੇ ਬਾਹਰ ਮਿਲੀ ਅਣਪਛਾਤੇ ਦੀ ਲਾਸ਼
Trending
Ek Nazar
powerhouse player joins team india

Team India 'ਚ ਧਾਕੜ ਖਿਡਾਰੀ ਦੀ ਐਂਟਰੀ ! ਚੰਡੀਗੜ੍ਹ 'ਚ ਹੋਵੇਗਾ ਤੀਜਾ ਵਨਡੇ...

these 4 zodiac signs will be lucky in october

ਅਕਤੂਬਰ 'ਚ ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਬੱਲੇ-ਬੱਲੇ ! ਸ਼ੁਰੂ ਹੋ ਰਿਹਾ 'Golden...

survey on trump

ਜ਼ਿਆਦਾਤਰ ਅਮਰੀਕੀ ਵਧਦੀ ਮਹਿੰਗਾਈ ਲਈ ਟਰੰਪ ਨੂੰ ਜ਼ਿੰਮੇਵਾਰ ਠਰਿਹਾ ਰਹੇ :...

us secretary of defense pete hegseth announces

ਅਮਰੀਕੀ ਯੁੱਧ ਸਕੱਤਰ ਪੀਟ ਹੇਗਸੇਥ ਨੇ ਛੇ ਪ੍ਰਮੁੱਖ ਰਣਨੀਤਕ ਪਹਿਲਕਦਮੀਆਂ ਦਾ ਕੀਤਾ...

hegseth announcement

ਜਨਰਲਾਂ ਦੀ ਗਿਣਤੀ 'ਚ ਹੋਵੇਗੀ 20 ਪ੍ਰਤੀਸ਼ਤ ਕਟੌਤੀ ! ਹੇਗਸੇਥ ਨੇ ਕਰ'ਤਾ ਐਲਾਨ

big action by us

ਅਮਰੀਕਾ ਦੀ ਵੱਡੀ ਕਾਰਵਾਈ; ਪਾਕਿ ਰੱਖਿਆ ਅਧਿਕਾਰੀ ਅਤੇ 3 ਕੰਪਨੀਆਂ 'ਤੇ ਲਗਾਈਆਂ...

chinese institution uk

ਚੀਨ ਦੀ ਸੰਸਥਾ ਨਾਲ ਖ਼ਤਮ ਕਰੋ ਸਹਿਯੋਗ ! ਯੂਕੇ ਨੇ ਸਿੱਖਿਆ ਸ਼ਾਸਤਰੀਆਂ ਨੂੰ ਦਿੱਤੇ...

parmish verma wishes daughter sadaa

'ਤੂੰ ਸਭ ਤੋਂ ਵੱਡਾ ਤੋਹਫ਼ਾ..!', ਧੀ ਸਦਾ ਦੇ ਜਨਮਦਿਨ 'ਤੇ ਪਰਮੀਸ਼ ਵਰਮਾ ਨੇ...

tents set up  against housing crisis

ਮੈਡ੍ਰਿਡ 'ਚ ਰਿਹਾਇਸ਼ੀ ਸੰਕਟ ਦਾ ਵਿਰੋਧ,  ਲਗਾਏ ਗਏ 1,000 ਤੋਂ ਵੱਧ ਤੰਬੂ

plumber in flydubai flight

'ਪਲੰਬਰ' ਨੇ ਬਚਾਈ FlyDubai ਦੇ ਜਹਾਜ਼ 'ਚ ਸਵਾਰ 174 ਲੋਕਾਂ ਦੀ ਜਾਨ ! ਕਿਹਾ-...

isha rikhi pens emotional note after bigg boss 20 journey

Bigg Boss 'ਚੋਂ Evict ਹੋਣ ਮਗਰੋਂ ਪਹਿਲੀ ਵਾਰ ਬੋਲੀ ਈਸ਼ਾ ਰਿੱਖੀ ! ਸ਼ੇਅਰ ਕੀਤੀ...

airstrikes in afghanistan

ਮਾਰ'ਤੇ 22 ਅੱਤਵਾਦੀ : ਪਾਕਿਸਤਾਨ ਦਾ ਵੱਡਾ ਬਿਆਨ

historic nehru park

ਪਾਕਿਸਤਾਨ 'ਚ ਇਤਿਹਾਸਕ 'ਨਹਿਰੂ ਪਾਰਕ' ਦੇ ਨਵੀਨੀਕਰਨ ਦਾ ਕੰਮ ਸ਼ੁਰੂ

incident in bus

ਸੀਰੀਆ 'ਚ ਹਮਲਾਵਰਾਂ ਨੇ ਯਾਤਰੀ ਬੱਸ 'ਤੇ ਚਲਾ'ਤੀਆਂ ਗੋਲੀਆਂ,  7 ਮੌਤਾਂ

narendra modi  smit machchhar   family  conversation  phone

174 ਯਾਤਰੀਆਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਦੇ ਪਰਿਵਾਰ ਨਾਲ PM ਮੋਦੀ ਨੇ...

rubio ordered iranian delegation

ਈਰਾਨੀ ਵਫਦ ਤੈਅ ਸਮੇਂ ਤੋਂ ਪਹਿਲਾਂ ਛੱਡ ਦੇਵੇ ਨਿਊਯਾਰਕ ! ਰੂਬੀਓ ਨੇ ਦੇ'ਤਾ ਹੁਕਮ

hc discharges ex boyfriend from abetment case

ਮਸ਼ਹੂਰ ਅਦਾਕਾਰਾ ਦੀ ਮੌਤ ਦੇ ਮਾਮਲੇ 'ਚ ਹਾਈਕੋਰਟ ਦਾ ਵੱਡਾ ਫ਼ੈਸਲਾ ! Ex-BF ਨੂੰ...

danced at parties for free food  this actor rules millions of hearts today

ਢਿੱਡ ਭਰਨ ਲਈ ਪਾਰਟੀਆਂ 'ਚ ਕੀਤਾ ਡਾਂਸ ! ਫੁੱਟਪਾਥ 'ਤੇ ਕੱਟੀਆਂ ਰਾਤਾਂ, ਅੱਜ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • aap government has withheld traders refunds
      ‘ਆਪ’ ਸਰਕਾਰ ਨੇ 6 ਮਹੀਨਿਆਂ ਤੋਂ ਕਾਰੋਬਾਰੀਆਂ ਦਾ 1200 ਕਰੋੜ ਰੁਪਏ ਦਾ ਰਿਫੰਡ...
    • kewal singh dhillon welcomes the hike in msp for rabi crops
      ਹਾੜ੍ਹੀ ਦੀਆਂ ਫ਼ਸਲਾਂ ਦੇ ਐੱਮਐੱਸਪੀ ਵਾਧੇ ਦਾ ਕੇਵਲ ਸਿੰਘ ਢਿੱਲੋਂ ਨੇ ਕੀਤਾ ਸਵਾਗਤ
    • there should be an impartial probe into the pm awas yojana scam
      ਪੰਜਾਬ ’ਚ ਪੀਐੱਮ ਆਵਾਸ ਯੋਜਨਾ ਘੁਟਾਲੇ ਦੀ ਨਿਰਪੱਖ ਜਾਂਚ ਹੋਵੇ : ਅਸ਼ਵਨੀ ਸ਼ਰਮਾ
    • shiromani akali dal campaign
      ਪੰਜਾਬ 'ਚ ਚੋਣਾਂ ਤੋਂ ਪਹਿਲਾਂ ਤੇਜ਼ ਹੋਈ ਹਲਚਲ! 6 ਅਕਤੂਬਰ ਤੋਂ ਡੋਰ-ਟੂ-ਡੋਰ...
    • president of india droupadi murmu to visit punjab
      ਵੱਡੀ ਖ਼ਬਰ: ਪੰਜਾਬ ਆਉਣਗੇ ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ
    • five senior punjab police ips officers have retired
      ਪੰਜਾਬ ਪੁਲਸ ਦੇ 5 ਸੀਨੀਅਰ IPS ਅਫ਼ਸਰ ਹੋਏ ਸੇਵਾਮੁਕਤ
    • punjab police administration reshuffle notification
      ਪੰਜਾਬ ਪੁਲਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ, ਜਾਰੀ ਹੋਇਆ ਨੋਟੀਫਿਕੇਸ਼ਨ
    • accident in sahnewal
      ਤੇਜ਼ ਰਫ਼ਤਾਰ ਐਕਟਿਵਾ ਦੀ ਟੱਕਰ ਨਾਲ ਮਹਿਲਾ ਦੀ ਮੌਤ
    • punjab weather
      ਸਵੇਰ ਤੇ ਸ਼ਾਮ ਦੇ ਸਮੇਂ ਮੌਸਮ ’ਚ ਆਈ ਤਬਦੀਲੀ, ਹਲਕੀ ਠੰਢ ਦਾ ਹੋਣ ਲੱਗਾ ਅਹਿਸਾਸ
    • punjab officer action
      ਪੰਜਾਬ: ਵੱਡੇ ਅਫ਼ਸਰ ਨੂੰ ਕੀਤਾ ਗਿਆ SUSPEND! ਹੱਕ 'ਚ ਨਿੱਤਰੇ ਲੋਕ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +