ਮਹਾਮਾਰੀਆਂ ਦਾ ਲੰਮੇ ਸਮੇਂ ਤੋਂ ਵੱਖ-ਵੱਖ ਤਰੀਕਿਆਂ ਨਾਲ ਕਾਲਪਨਿਕ ਚਿੱਤਰਣ ਕੀਤਾ ਜਾਂਦਾ ਰਿਹਾ ਹੈ। ਉਦਾਹਰਣ ਲਈ ਅਲਬ੍ਰੇਕਟ ਡੁਏਰਰ ਦੀ ‘ਐਪੋਕੈਲਿਪਟਿਕ ਰਾਈਡਰਸ’ ਜਾਂ ਆਰਨੋਲਡ ਬੋਏਕਲਿਨ ਦੀ ‘ਗ੍ਰਿਮ ਰੀਪਰ’। ਕੋਰੋਨਾ ਵਾਇਰਸ ਮਹਾਮਾਰੀ ਕੋਈ ਅਪਵਾਦ ਨਹੀਂ ਹੈ ਅਤੇ ਅਸਲ ਵਿਚ ਇਹ ਪਹਿਲਾਂ ਤੋਂ ਹੀ ਕਲਾਤਮਕ ਚਿੱਤਰਣ ਨੂੰ ਪ੍ਰੇਰਿਤ ਕਰ ਚੁੱਕੀ ਹੈ।
ਡ੍ਰੈਗਨ ਵਰਗਾ ਦੈਂਤ ਡਰਾਉਣੀਆਂ ਸੜਕਾਂ ਵਿਚਕਾਰ ਉੱਡਦਾ ਜਾ ਰਿਹਾ ਹੈ, ਉਸ ਦੀ ਪਿੰਠ ’ਤੇ ਖੋਖਲੀਆਂ ਅਖਾਂ ਵਾਲਾ ਇਕ ‘ਗ੍ਰਿਮ ਰੀਪਰ’ ਸਵਾਰ ਹੈ। ਜੋ ਹਮਲਾਵਰ ਰੂਪ ਨਾਲ ਆਪਣਾ ਹਥਿਆਰ ਚਲਾ ਰਿਹਾ ਹੈ, ਜਦਕਿ ਲੋਕ ਉਥੇ ਡਿੱਗਦੇ ਜਾ ਰਹੇ ਹਨ, ਜਿਥੇ ਉਹ ਹਨ। ਸਵਿਸ ਚਿੱਤਰਕਾਰ ਅਰਨੋਲਡ ਬੋਏਕਲਿਕ ਵਲੋਂ 1898 ਵਿਚ ਬਣਾਈ ‘ਪਲੇਗ’ ਨਾਂ ਦੀ ਇਹ ਪੇਂਟਿੰਗ ਮੌਜੂਦ ਸਮੇਂ ਬਾਸੇਲ ਦੇ ਕੁੰਸਟਮਿਊਜ਼ੀਅਮ ਵਿਚ ਉਨ੍ਹਾਂ ਨੂੰ ਸਮਰਪਿਤ ਇਕ ਪ੍ਰਦਰਸ਼ਨੀ ਦਾ ਹਿੱਸਾ ਹੈ। ਹੁਣ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਇਸ ਪੇਂਟਿੰਗ ਨੂੰ ਕੁਝ ਸੌਂ ਸਾਲ ਪਹਿਲਾਂ ਬਣਾਈ ਪੇਂਟਿੰਗ ਦੀ ਬਜਾਏ ਆਉਣ ਵਾਲੀਆਂ ਚੀਜ਼ਾਂ ਦੀ ਇਕ ਨਾਟਕੀ ਭਵਿੱਖਬਾਣੀ ਦੀ ਤਰ੍ਹਾਂ ਵੱਧ ਦੇਖਿਆ ਜਾ ਰਿਹਾ ਹੈ।
ਅਰਨੋਲਡ ਨੇ ਇਸ ਨੂੰ ਇਕ ਅਜਿਹੇ ਸਮੇਂ ਬਣਾਇਆ ਸੀ, ਜਦੋਂ ‘ਬਲੈਕ ਡੈੱਥ’ (ਪਲੇਗ) ਨੇ ਭਾਰਤ ਵਿਚ ਤਬਾਹੀ ਮਚਾ ਰੱਖੀ ਸੀ। ਪਰ ਇਸ ਦੇ ਲਈ ਮੁੱਢਲੇ ਰੇਖਾ ਚਿੱਤਰ ਉਨ੍ਹਾਂ ਨੇ 20 ਸਾਲ ਪਹਿਲਾਂ ਹੀ ਬਣਾ ਲਏ ਸਨ, ਜਦੋਂ ਹੈਜਾ ਫੈਲਿਆ ਅਤੇ ਉਸ ਦੀ ਲਪੇਟ ਵਿਚ ਉਨ੍ਹਾਂ ਦਾ ਆਪਣਾ ਪਰਿਵਾਰ ਵੀ ਆਇਆ ਸੀ। ਵੱਡੇ ਖੁੱਲੇ ਮੂੰਹ ਵਾਲਾ ਡ੍ਰੈਗਨ ਤਾਂ ਉਨ੍ਹਾਂ ਦੇ ਡਿਜ਼ਾਈਨਾਂ ਵਿਚ ਪਹਿਲਾਂ ਤੋਂ ਚਿਤਰਤ ਸੀ ਪਰ ਮੱਧਯੁਗੀਨ ਮੌਤ ਦੇ ਪ੍ਰਤੀਕ ‘ਗ੍ਰਿਮ ਰੀਪਰ’ ਨੂੰ ਉਨ੍ਹਾਂ 1898 ਤੱਕ ਇਸ ਵਿਚ ਨਹੀਂ ਜੋੜਿਆ ਸੀ।
ਹੋਰ ਕਾਲਾਕਾਰਾਂ ਨੇ ਪਲੇਗ ਨੂੰ ਦਰਸਾਉਣ ਲਈ ਵੱਖ-ਵੱਖ ਪ੍ਰਤੀਕਾਂ ਦਾ ਰੁਖ ਕੀਤਾ। ਲੱਕੜੀ ਤਰਾਸ਼ ਕੇ ਬਣਾਈ ਗਈ ਅਲਬ੍ਰੇਕਟ ਡਿਊਰਰ ਦੀ ਲੜੀ ਵਿਚ ਇਕ ਕ੍ਰਿਤੀ ‘ਫੋਰ ਹਾਰਸਮੇਨ ਆਫ ਦਿ ਐਪੋਕੈਲਿਪਸ’ ਭਾਵ ‘ਕਯਾਮਤ ਦੇ ਚਾਰ ਘੋੜਸਵਾਰ’, ਵਿਚ ਗਰਜਦਾਰ ਸਵਾਰਾਂ ਨੂੰ ਆਪਣੇ ਰਸਤੇ ਵਿਚ ਆਉਣ ਵਾਲੀ ਹਰ ਚੀਜ਼ ਨੂੰ ਉਡਾਉਂਦੇ ਦਰਸਾਇਆ ਗਿਆ ਹੈ। ਮੌਤ ਇਕ ਭੁੱਖੇ ਟੱਟੂ ’ਤੇ ਸਵਾਰ ਹੁੰਦੀ ਹੈ, ਜਦਕਿ ਪਲੇਗ ਦਾ ਪ੍ਰਤੀਨਿਧੀਤਵ ਕਰਨ ਵਾਲੇ ਸਵਾਰ ਨੂੰ ਧਨੁੱਸ਼ ਅਤੇ ਤੀਰ ਚਲਾਉਂਦੇ ਦਿਖਾਇਆ ਜਾਂਦਾ ਹੈ– ਬਾਈਬਲ ਵਿਚ ਤੀਰ ਨੂੰ ਮਹਾਮਾਰੀ ਦਾ ਪ੍ਰਤੀਕ ਮੰਨਿਆ ਗਿਆ ਸੀ। ਪਰ ਇਹ 1347 ਤੋਂ ਯੂਰਪ ਨੂੰ ਆਪਣੇ ਕਬਜ਼ੇ ਵਿਚ ਲੈਂਦੇ ਹੋਏ 5 ਸਾਲਾਂ ਦੇ ਅੰਦਰ ਲੱਗਭਗ 2.5 ਕਰੋੜ ਲੋਕਾਂ ਨੂੰ ਮਾਰ ਸੁੱਟਣ ਵਾਲੀ ‘ਬਲੈਕ ਡੈੱਥ’ ਭਾਵ ਪਲੇਗ ਸੀ, ਜਿਸ ਨੇ ਮਹਾਮਾਰੀ ਦਾ ਚਿਤਰਨ ਕਰਨ ਲਈ ਪ੍ਰੇਰਿਤ ਕੀਤਾ।
ਪਹਿਲਾਂ ਮਹਾਮਾਰੀਆਂ ਦਾ ਪ੍ਰਗਟਾਵਾ ਫੋੜਿਆਂ ਨਾਲ ਢਕੀਆਂ ਲਾਸ਼ਾਂ ਰਾਹੀਂ ਦਰਸਾਇਆ ਜਾਂਦਾ ਸੀ। ਬਾਅਦ ਦੇ ਚਿਤਰਨ ਵਿਚ ਪਲੇਗ ਨੂੰ ਈਸ਼ਵਰ ਦੀ ਵਹਿਸ਼ੀ ਸਜ਼ਾ ਦੇ ਰੂਪ ਵਿਚ ਵੱਧ ਨਾਟਕੀ ਰੂਪ ਨਾਲ ਪ੍ਰਗਟਾਇਆ ਗਿਆ। ਫਿਰ ਪਲੇਗ ਦਾ ਸੰਤਾ ਰਾਹੀਂ ਚਿਤਰਨ ਕੀਤਾ ਗਿਆ ਸੀ, ਜਿਨ੍ਹਾਂ ਦਾ 17ਵੀਂ ਸ਼ਤਾਬਦੀ ਵਿਚ, ਉਨ੍ਹਾਂ ਦਾ ਸਥਾਨ ਸੇਂਟ ਰੋਚ ਨੇ ਲੈ ਲਿਆ।
ਪਲੇਗ ਦੇ ਆਧੁਨਿਕ ਚਿਤਰਨ ਕੁਝ ਵੱਖਰੇ ਹਨ
ਪਲੇਗ ਦੇ ਆਧੁਨਿਕ ਚਿਤਰਨ ਕੁਝ ਵੱਖਰਾ ਹੈ। ਫ੍ਰੈਂਚ ਸਟ੍ਰੀਟ ਕਲਾਕਾਰ ਕ੍ਰਿਸ਼ਚੀਅਨ ਗੁਮੀ, ਜਿਸ ਨੂੰ ਸੀ-215 ਵੀ ਕਿਹਾ ਜਾਂਦਾ ਹੈ, ਦੇ ਚਿੱਤਰਾਂ ਵਿਚ ਕੋਈ ਧਾਰਮਿਕ ਚਿੰਨ ਨਹੀਂ ਦਿਖਦਾ। ਪੈਰਿਸ ਵਿਚ ਇਕ ਇਮਾਰਤ ਦੀ ਕੰਧ ’ਤੇ ਬਣਾਈ ਉਨ੍ਹਾਂ ਦੀ ਪੇਂਟਿੰਗ ‘ਲਵ ਇਨ ਦਿ ਟਾਈਮ ਆਫ ਕੋਰੋਨਾ ਵਾਇਰਸ’ ਵਿਚ ਇਕ ਜੋੜੇ ਨੂੰ ਫੇਸਮਾਸਤ ਪਹਿਨੀ ਚੁੰਮਨ ਲੈਂਦਿਆ ਦਿਖਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਚਿੱਤਰ ਦੇ ਮਾਧਿਅਮ ਨਾਲ ਉਨ੍ਹਾਂ ਨੇ ਇਕਜੁਟਤਾ ਦਾ ਸੰਦੇਸ਼ ਦੇਸ਼ ਦੀ ਕੋਸ਼ਿਸ਼ ਕੀਤੀ ਹੈ।
ਪਠਾਨਕੋਟ 'ਚ ਮੁੜ ਕੋਰੋਨਾ ਦਾ ਧਮਾਕਾ, 6 ਪਾਜ਼ੇਟਿਵ ਕੇਸ ਆਏ ਸਾਹਮਣੇ
NEXT STORY