ਬਠਿੰਡਾ (ਕੁਲਾਨ) - ਕੋਰੋਨਾ ਵਾਇਰਸ ਨਾਮਕ ਭਿਆਨਕ ਬੀਮਾਰੀ ਨੇ ਪੂਰੀ ਦੁਨੀਆਂ ’ਚ ਦਹਿਸ਼ਤ ਦਾ ਮਾਹੌਲ ਪੈਂਦਾ ਕਰਕੇ ਰੱਖਿਆ ਹੋਇਆ ਹੈ। ਇਸ ਬੀਮਾਰੀ ਦੇ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਦੇ ਸਬੰਧ ’ਚ ਸਰਕਾਰ, ਪੁਲਸ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਵੱਡੀ ਮਾਤਰਾ ’ਚ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ’ਚ ਕੋਰੋਨਾ ਦੇ ਕਈ ਸ਼ੱਕੀ ਮਰੀਜ਼ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਬਠਿੰਡਾ ’ਚ ਵੀ ਦੇਖਣ ਨੂੰ ਮਿਲਿਆ, ਜਿਥੇ ਇਕ ਵਿਅਕਤੀ 1 ਮਹੀਨਾ ਪਹਿਲਾਂ ਸਪੇਨ ਤੋਂ ਆਇਆ ਸੀ। ਬਠਿੰਡਾ ਦੇ ਰਾਮਨਗਰ ਇਲਾਕੇ ’ਚ ਰਹਿ ਰਿਹਾ ਉਕਤ ਵਿਅਕਤੀ ਵਿਦੇਸ਼ ਤੋਂ ਆ ਕੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਸਪੇਨ ਤੋਂ ਆਏ ਉਕਤ ਵਿਅਕਤੀ ਦੀ ਸੂਚਨਾ ਇਲਾਕੇ ਦੇ ਲੋਕਾਂ ਨੇ ਪੁਲਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਦਿੱਤੀ। ਵਿਦੇਸ਼ੀ ਵਿਅਕਤੀ ਦੀ ਸੂਚਨਾ ਮਿਲਦੇ ਸਾਰ ਸਿਹਤ ਵਿਭਾਗ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਦੀ ਡਾਕਟਰੀ ਜਾਂਚ ਕਰਵਾਈ, ਜਿਸ ਦੀ ਰਿਪੋਰਟ ਨੈਗਟਿਵ ਆਈ। ਰਿਪੋਰਟ ਸਹੀ ਆਉਣ ’ਤੇ ਇਲਾਕੇ ਦੇ ਲੋਕਾਂ ਅਤੇ ਪਰਿਵਾਰ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਪੜ੍ਹੋ ਇਹ ਵੀ - ਵੱਡੀ ਖਬਰ: ਰੂਪਨਗਰ 'ਚ 5 ਮਹੀਨਿਆਂ ਦੀ ਬੱਚੀ 'ਕੋਰੋਨਾ ਵਾਇਰਸ' ਦੀ ਸ਼ੱਕੀ ਮਰੀਜ਼
ਪੜ੍ਹੋ ਇਹ ਵੀ - ਹੁਣ 'ਮੋਹਾਲੀ' ਦੀ ਔਰਤ 'ਚ 'ਕੋਰੋਨਾ ਵਾਇਰਸ' ਦੀ ਪੁਸ਼ਟੀ, ਸੀਲ ਹੋਇਆ ਪੂਰਾ ਇਲਾਕਾ
ਦੱਸ ਦੇਈਏ ਕਿ ਪੂਰੀ ਦੁਨੀਆਂ ’ਚ ਫੈਲ ਰਹੇ ਕੋਰੋਨਾ ਵਾਇਰਸ ਨੇ ਲੋਕਾਂ ਦੇ ਨੱਕ ’ਚ ਦਮ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਸਕੂਲ, ਕਾਲਜ, ਰੈਸਟੋਰੈਂਟ, ਸਿਨੇਮਾਘਰ, ਮਾਲਜ਼ ਆਦਿ 31 ਮਾਰਚ ਤੱਕ ਬੰਦ ਕਰ ਦਿੱਤੇ ਹਨ ਅਤੇ ਵਿਆਹਾਂ, ਰਵਾਇਤੀ ਮੇਲਿਆਂ ਨੂੰ ਵੀ ਇਸ ਵਾਇਰਸ ਦਾ ਗ੍ਰਹਿਣ ਲੱਗਣ ਲੱਗਾ ਹੈ। ਇਸ ਵਾਇਰਸ ਨਾਲ ਨਜਿੱਠਣ ਲਈ ਸਰਕਾਰੀ ਹਸਪਤਾਲਾਂ ’ਚ ਡਾਕਟਰੀ ਟੀਮਾਂ ਨੇ ਆਪਣੇ ਮੋਰਚੇ ਲਾ ਰੱਖੇ ਹਨ ਅਤੇ ਸਿਹਤ ਅਧਿਕਾਰੀਆਂ ਵਲੋਂ ਲੋਕਾਂ ਨੂੰ ਪਾਰਕਾਂ ਅਤੇ ਘਰ-ਘਰ ਜਾ ਕੇ ਇਸ ਵਾਇਰਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਵਾਇਰਸ ਦੀਆਂ ਅਫਵਾਹਾਂ ਸਦਕਾ ਰੇਲ ਗੱਡੀਆਂ ’ਚ ਸਫਰ ਕਰਨ ਸਮੇਂ ਘਰਬਾਹਟ ਮਹਿਸੂਸ ਕਰਨ ਲੱਗੇ ਹਨ।ਪੰਜਾਬ ਸਰਕਾਰ ਦੇ ਹੁਕਮਾਂ ਉਪਰ ਜਿੱਥੇ ਕਿਸੇ ਵੀ ਧਾਰਮਕ ਸਥਾਨ ਉਪਰ 50 ਤੋਂ ਵੱਧ ਲੋਕ ਇਕੱਠੇ ਨਹੀਂ ਹੋਣਗੇ, ਉਥੇ ਹੀ ਵਿੱਦਿਅਕ ਅਦਾਰੇ, ਜਿਮ, ਆਈਲੈਟਸ ਅਤੇ ਕੋਚਿੰਗ ਸੈਂਟਰ ਆਦਿ ਬੰਦ ਕੀਤੇ ਗਏ ਹਨ। ਇਸ ਖਤਰੇ ਤੋਂ ਬਚਣ ਲਈ ਲੋਕ ਆਪਣੇ ਹੱਥਾਂ ਨੂੰ ਸਾਬਣ ਨਾਲ ਸਾਫ ਕਰਨ, ਇਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣ, ਮੂੰਹ ’ਤੇ ਮਾਸਕ ਦੀ ਵਰਤੋਂ ਕਰਨ, ਖਾਣ-ਪੀਣ ਵਾਲੇ ਸਾਮਾਨ ਨੂੰ ਢਕ ਕੇ ਰੱਖਣ ਦੇ ਨਾਲ-ਨਾਲ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ। ਲੋਕ ਖਾਂਸੀ-ਬੁਖਾਰ ਹੋਣ ’ਤੇ ਤੁਰੰਤ ਡਾਕਟਰ ਕੋਲੋਂ ਜਾ ਕੇ ਆਪਣਾ ਚੈੱਕਅਪ ਕਰਵਾਉਣ।
ਪੜ੍ਹੋ ਇਹ ਵੀ - ਬਰਨਾਲਾ 'ਚ ਸ਼ੱਕੀ ਕੋਰੋਨਾ ਤੋਂ ਪੀੜਤ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ
ਵਿਦੇਸ਼ ਤੋਂ ਪਰਤੇ ਤਹਿਸੀਲ ਪ੍ਰਧਾਨ 14 ਦਿਨਾਂ ਲਈ ਘਰ 'ਚ ਨਜ਼ਰਬੰਦ
NEXT STORY