ਬਰਨਾਲਾ, (ਵਿਵੇਕ ਸਿੰਧਵਾਨੀ)– ਬਰਨਾਲਾ 'ਚ ਜੋ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼ ਸਾਹਮਣੇ ਆਇਆ ਸੀ, ਉਸ ਦੀ ਟੈਸਟ ਰਿਪੋਰਟ ਨੈਗਟਿਵ ਆਈ ਹੈ, ਜਿਸ ਨਾਲ ਸ਼ਹਿਰਵਾਸੀਆਂ ਨੂੰ ਚੈਨ ਦਾ ਸਾਂਹ ਆਇਆ ਹੈ। ਜ਼ਿਕਰਯੋਗ ਹੈ ਕਿ ਬਰਨਾਲਾ ਵਾਸੀ ਇਕ ਵਿਅਕਤੀ ਦੁਬਈ ਗਿਆ ਹੋਇਆ ਸੀ ਤੇ ਬੀਤੇ ਦਿਨੀਂ ਹੀ ਉਹ ਵਾਪਸ ਬਰਨਾਲਾ ਆਇਆ ਸੀ। ਉਸਨੂੰ ਬੁਖਾਰ ਤੇ ਪੇਟ ਦਰਦ ਦੇ ਚਲਦੇ ਪਰਿਵਾਰਕ ਮੈਂਬਰ ਇਲਾਜ ਲਈ ਸਿਵਲ ਹਸਪਤਾਲ ਲੈ ਆਏ। ਡਾਕਟਰਾਂ ਨੇ ਉਸਨੂੰ ਕਰੋਨਾ ਦਾ ਸ਼ੱਕੀ ਮਰੀਜ਼ ਹੋਣ ਕਰਕੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਸਪੈਸ਼ਲ ਵਾਰਡ 'ਚ ਦਾਖਲ ਕਰ ਲਿਆ ਤੇ ਉਸ ਦੇ ਸੈਂਪਲ ਲੈ ਕੇ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਲੈਬ 'ਚ ਭੇਜ ਦਿਤੇ। ਸਿਵਲ ਹਸਪਤਾਲ ਦੇ ਡਾਕਟਰ ਮਨਪ੍ਰੀਤ ਸਿੰਘ ਸਿਧੂ ਨੇ ਦਸਿਆ ਕਿ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਮਰੀਜ਼ ਨੂੰ ਕੋਰੋਨਾ ਵਾਇਰਸ ਨਾ ਹੋਣ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ 'ਚ ਨਾ ਆਉਣ ਤੇ ਸੇਹਤ ਵਿਭਾਗ ਵਲੋਂ ਜਾਰੀ ਐਡਵਾਇਜਰੀ ਦੇ ਹਿਸਾਬ ਨਾਲ ਸਾਵਧਾਨੀਆਂ ਵਰਤਣ।
ਕੋਰੋਨਾ ਵਾਇਰਸ: ਨਵਾਂਸ਼ਹਿਰ 'ਚ ਮਿਲਿਆ ਸ਼ੱਕੀ ਮਰੀਜ਼, ਹਰਕਤ 'ਚ ਆਏ ਸਿਹਤ ਅਧਿਕਾਰੀ
NEXT STORY