ਜਲੰਧਰ (ਪੁਨੀਤ)— ਕੋਰੋਨਾ ਵਾਇਰਸ ਨੂੰ ਦੇਖਦਿਆਂ ਸਾਵਧਾਨੀ ਅਪਣਾਉਂਦੇ ਹੋਏ ਪੰਜਾਬ 'ਚ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਗੁੰਮਰਾਹ ਹੋਣ ਦੀ ਲੋੜ ਨਹੀਂ ਕਿਉਂਕਿ 20 ਮਾਰਚ (ਸ਼ੁੱਕਰਵਾਰ) ਨੂੰ ਦੇਰ ਰਾਤ 12 ਵਜੇ ਤੱਕ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਪਹਿਲਾਂ ਵਾਂਗ ਆਪਣੇ ਰੂਟਾਂ 'ਤੇ ਚੱਲਦੀਆਂ ਰਹਿਣਗੀਆਂ। ਕੋਰੋਨਾ ਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਮੈਸੇਜ ਚੱਲ ਰਹੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਮੈਸੇਜ ਅਫਵਾਹ ਤੋਂ ਵੱਧ ਕੁਝ ਨਹੀਂ ਹਨ। ਬੱਸਾਂ ਬੰਦ ਹੋਣ ਨੂੰ ਲੈ ਕੇ ਵੀ ਵੀਰਵਾਰ ਸ਼ਾਮ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੇ ਇਕ ਮੈਸੇਜ ਨਾਲ ਅਫਵਾਹ ਉੱਡ ਗਈ ਕਿ ਪੰਜਾਬ 'ਚ ਬੱਸਾਂ ਚੱਲਣੀਆਂ ਬੰਦ ਹੋ ਗਈਆਂ ਹਨ। ਇਸ ਅਫਵਾਹ ਕਾਰਨ ਬੱਸ ਸਟੈਂਡ ਵਿਚ ਸੰਨਾਟਾ ਪੱਸਰ ਗਿਆ। ਸ਼ਾਮ 4 ਵਜੇ ਤੋਂ ਬਾਅਦ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਅੱਡੇ ਦੇ ਅੰਦਰ ਤਾਂ ਆ ਰਹੀਆਂ ਸਨ ਪਰ ਸਵਾਰੀਆਂ ਬੇਹੱਦ ਘੱਟ ਹੋਣ ਕਾਰਨ ਬੱਸਾਂ ਕੁਝ ਇਕ ਮੁਸਾਫਰਾਂ ਨੂੰ ਲੈ ਕੇ ਅੱਗੇ ਜਾਂਦੀਆਂ ਦੇਖੀਆਂ ਗਈਆਂ।
ਇਹ ਵੀ ਪੜ੍ਹੋ : ਜਨਮ ਪ੍ਰਮਾਣ ਪੱਤਰ ਮੇਰੇ ਕੋਲ ਵੀ ਨਹੀਂ, ਨਾ ਹੀ ਅੱਧਾ ਪੰਜਾਬ ਪੇਸ਼ ਕਰ ਸਕਦੈ : ਕੈਪਟਨ
ਹੁਕਮ 20 ਮਾਰਚ ਦੀ ਰਾਤ ਤੋਂ ਹੋਣਗੇ ਲਾਗੂ
ਜ਼ਰੂਰੀ ਜਾਣਕਾਰੀ ਇਹ ਹੈ ਕਿ ਮੁਸਾਫਰਾਂ ਨੂੰ ਕਿਸੇ ਵੀ ਅਫਵਾਹ ਨੂੰ ਲੈ ਕੇ ਗੁੰਮਰਾਹ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਬੱਸਾਂ ਬੰਦ ਕਰਨ ਦੇ ਹੁਕਮ 20 ਮਾਰਚ ਦੀ ਰਾਤ ਤੋਂ ਲਾਗੂ ਹੋਣਗੇ, ਜੋ ਕਿ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ। ਸਰਕਾਰ ਵਲੋਂ ਹੁਕਮਾਂ ਦੀ ਕਾਪੀ ਵੀਰਵਾਰ ਨੂੰ ਜਾਰੀ ਕੀਤੀ ਗਈ ਪਰ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਸ਼ੁੱਕਰਵਾਰ ਨੂੰ ਬੱਸਾਂ ਚਲਾਈਆਂ ਜਾ ਰਹੀਆਂ ਹਨ ਤਾਂ ਕਿ ਜੋ ਲੋਕ ਬਾਹਰ ਤੋਂ ਆਏ ਹਨ ਅਤੇ ਜੋ ਲੋਕ ਕਿਤੇ ਜ਼ਰੂਰੀ ਜਾਣਾ ਚਾਹੁੰਦੇ ਹਨ ਉਹ ਆਪਣੀ ਮੰਜ਼ਿਲ ਤੱਕ ਜਾ ਸਕਣ। ਉਥੇ ਹੀ ਦੇਖਣ 'ਚ ਆਇਆ ਕਿ ਮੁਸਾਫਰਾਂ ਦੀ ਗਿਣਤੀ ਬੇਹੱਦ ਘੱਟ ਹੋਣ ਕਾਰਣ ਪ੍ਰਾਈਵੇਟ ਬੱਸਾਂ ਰੁਟੀਨ ਨਾਲੋਂ ਬੇਹੱਦ ਘੱਟ ਨਜ਼ਰ ਆਈਆਂ, ਜਦੋਂਕਿ ਸਰਕਾਰੀ ਬੱਸਾਂ ਰੁਟੀਨ ਦੇ ਮੁਤਾਬਕ ਆਪਣੇ ਟਾਈਮ ਟੇਬਲ ਦੇ ਹਿਸਾਬ ਨਾਲ ਚੱਲਦੀਆਂ ਰਹੀਆਂ। ਰੋਡਵੇਜ਼ ਦੇ ਅਧਿਕਾਰੀ ਬੱਸ ਅੱਡੇ 'ਤੇ ਸਾਵਧਾਨੀ ਵਜੋਂ ਮੁਆਇਨਾ ਕਰਦੇ ਰਹੇ, ਇਨ੍ਹਾਂ 'ਚ ਡਿਪੂ-1 ਦੇ ਜੀ. ਐੱਮ. ਨਵਰਾਜ ਬਾਤਿਸ਼, ਡਿਪੂ-2 ਦੇ ਜੀ. ਐੱਮ. ਬਲਵਿੰਦਰ ਸਿੰਘ ਸਣੇ ਰੋਡਵੇਜ਼ ਅਧਿਕਾਰੀਆਂ ਦੀ ਟੀਮ ਸ਼ਾਮਲ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ, ਪਿੰਡ ਨੂੰ ਕੀਤਾ ਗਿਆ ਸੀਲ
ਮੁਸਾਫਰਾਂ ਦੀ ਸਹੂਲਤ ਲਈ ਕਮੇਟੀ ਦਾ ਗਠਨ : ਜੀ. ਐੱਮ. ਰੋਡਵੇਜ਼-1
ਉਥੇ ਹੀ ਇਸ ਸਬੰਧ ਵਿਚ ਜਲੰਧਰ ਡਿਪੋ-1 ਦੇ ਜੀ. ਐੱਮ. ਨਵਤੇਜ ਬਾਤਿਸ਼ ਦਾ ਕਹਿਣਾ ਹੈ ਕਿ ਬੱਸਾਂ ਸ਼ੁੱਕਰਵਾਰ ਨੂੰ ਚੱਲਦੀਆਂ ਰਹਿਣਗੀਆਂ, ਕਿਸੇ ਨੂੰ ਗੁੰਮਰਾਹ ਹੋਣ ਦੀ ਜ਼ਰੂਰਤ ਨਹੀਂ ਹੈ। ਬੱਸਾਂ ਵਿਚ ਆਉਣ-ਜਾਣ ਵਾਲੇ ਮੁਸਾਫਰਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਸਬੰਧ ਵਿਚ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸਦਾ ਇੰਚਾਰਜ ਸਹਾਇਕ ਮਕੈਨੀਕਲ ਇੰਜੀ. ਗੁਰਿੰਦਰ ਸਿੰਘ ਨੂੰ ਲਾਇਆ ਗਿਆ ਹੈ। ਉਕਤ ਕਮੇਟੀ ਬੱਸਾਂ ਵਿਚ ਜਾਣ ਵਾਲੇ ਮੁਸਾਫਰਾਂ ਨੂੰ ਸੈਨੀਟਾਈਜ਼ ਕਰ ਕੇ ਭੇਜ ਰਹੀ ਹੈ। ਇਸ ਸਬੰਧ ਵਿਚ ਬੱਸ ਅੱਡੇ ਵਿਚ ਚਿਤਾਵਨੀ ਅਤੇ ਅਵੇਅਰਨੈੱਸ ਦੇ ਬੋਰਡ ਆਦਿ ਵੀ ਲਾਏ ਗਏ ਹਨ।
ਬੱਸ ਅੱਡੇ ਵੀ ਰਹਿਣਗੇ ਬੰਦ, ਬਾਹਰੀ ਸੂਬਿਆਂ ਦੀਆਂ ਬੱਸਾਂ ਦੀ ਨਹੀਂ ਹੋਵੇਗੀ ਐਂਟਰੀ
ਬੱਸਾਂ ਬੰਦ ਕਰਨ ਦੇ ਜੋ ਹੁਕਮ ਜਾਰੀ ਕੀਤੇ ਹਨ ਉਹ ਪੰਜਾਬ ਸਣੇ ਦੂਜੇ ਸੂਬਿਆਂ ਦੀਆਂ ਬੱਸਾਂ ਉੱਤੇ ਵੀ ਲਾਗੂ ਹੋਣਗੇ। ਇਸ ਦੇ ਤਹਿਤ ਸ਼ਨੀਵਾਰ ਸਵੇਰ ਤੋਂ ਬੱਸ ਅੱਡੇ ਬੰਦ ਰੱਖੇ ਜਾਣਗੇ ਅਤੇ ਕਿਸੇ ਵੀ ਬੱਸ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਅਗਲੀਆਂ ਯੋਜਨਾਵਾਂ ਲਈ ਟਰਾਂਸਪੋਰਟ ਵਿਭਾਗ ਵਲੋਂ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਚ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਗਈ ਹੈ, ਜਿੱਥੇ ਅਗਲਾ ਫੈਸਲਾ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਬੱਸਾਂ 'ਚ ਮੁਸਾਫਰਾਂ ਦੇ ਬੈਠਣ ਦੀ ਗਿਣਤੀ ਅਤੇ ਹੋਰ ਗੱਲਾਂ 'ਤੇ ਵਿਚਾਰ ਚਰਚਾ ਹੋਵੇਗੀ।
ਇਹ ਵੀ ਪੜ੍ਹੋ : ਕੋਰੋਨਾ ਦੀ ਦਹਿਸ਼ਤ : ਡੇਰਾ ਬਿਆਸ ਦੇ ਰਿਹਾਇਸ਼ੀ ਵੀ ਨਹੀਂ ਜਾ ਸਕਣਗੇ ਬਾਹਰ
ਕੋਰੋਨਾ ਦੀ ਦਹਿਸ਼ਤ : ਡੇਰਾ ਬਿਆਸ ਦੇ ਰਿਹਾਇਸ਼ੀ ਵੀ ਨਹੀਂ ਜਾ ਸਕਣਗੇ ਬਾਹਰ
NEXT STORY