ਸੈਲਾ ਖੁਰਦ (ਘੁੰਮਣ, ਅਰੋੜਾ)— ਜ਼ਿਲਾ ਹੁਸ਼ਿਆਰਪੁਰ ਦੇ ਕੋਰੋਨਾ ਦੇ ਸਭ ਤੋਂ ਪਹਿਲੇ ਪਾਜ਼ੇਟਿਵ ਕੇਸ ਹਰਭਜਨ ਸਿੰਘ ਦੇ ਸੰਪਰਕ ਕਾਰਨ ਉਸ ਦੀ ਗੁਆਂਢਣ ਸੁਰਿੰਦਰ ਕੌਰ, ਜੋ ਕੋਰੋਨਾ ਪਾਜ਼ੇਟਿਵ ਆ ਗਈ ਸੀ। ਹੁਣ ਉਹ ਬਿਲਕੁਲ ਠੀਕ ਹੋ ਕੇ ਆਪਣੇ ਘਰ ਪਿੰਡ ਮੋਰਾਂਵਾਲੀ ਵਿਖੇ ਪੁੱਜ ਗਈ ਹੈ। ਪਿੰਡ ਪਠਲਾਵਾ ਦੇ ਗਿਆਨੀ ਬਲਦੇਵ ਸਿੰਘ ਦੇ ਨਾਲ ਰਹਿੰਦੇ ਗਿਆਨੀ ਹਰਭਜਨ ਸਿੰਘ ਪਿੰਡ ਮੋਰਾਂਵਾਲੀ ਦੀ ਕੋਰੋਨਾ ਕਰਕੇ ਮੌਤ ਹੋ ਗਈ ਸੀ ਅਤੇ ਸੁਰਿੰਦਰ ਕੌਰ ਵੀ ਮ੍ਰਿਤਕ ਹਰਭਜਨ ਸਿੰਘ ਦੇ ਪਰਿਵਾਰ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਆਈ ਸੀ।
ਇਥੇ ਇਹ ਜ਼ਿਕਰਯੋਗ ਹੈ ਕੇ ਹਰਭਜਨ ਸਿੰਘ ਦੇ ਪਰਿਵਾਰਕ ਮੈਂਬਰ ਕੁਝ ਦਿਨ ਪਹਿਲਾਂ ਠੀਕ ਹੋ ਕੇ ਘਰ ਆ ਗਏ ਸਨ ਅਤੇ ਸੁਰਿੰਦਰ ਕੌਰ ਸ਼ਨੀਵਾਰ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਹੋ ਕੇ ਆਪਣੇ ਘਰ ਪਿੰਡ ਮੋਰਾਂਵਾਲੀ ਵਿਖੇ ਪਹੁੰਚ ਗਈ ਹੈ। ਸੁਰਿੰਦਰ ਕੌਰ ਦਾ ਸਿਹਤ ਵਿਭਾਗ ਵੱਲੋਂ ਨਿਰਮਲ ਕੌਰ ਮਲਟੀਪਰਪਜ਼ ਹੈਲਥ ਵਰਕਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਸਵਾਗਤ ਕੀਤਾ ਗਿਆ।
ਇਸ ਦੌਰਾਨ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਪਿੰਡ ਮੋਰਾਂਵਾਲੀ ਪੁੱਜੀ ਸੁਰਿੰਦਰ ਕੌਰ ਨੇ ਆਖਿਆ ਕਿ ਸਿਹਤ ਵਿਭਾਗ, ਡਾਕਟਰਾਂ, ਪੁਲਸ ਤੇ ਸਿਵਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ। ਸਿਹਤ ਵਿਭਾਗ ਦੀ ਟੀਮ ਨੇ ਅਹਿਤਿਆਤ ਵਜੋਂ ਸੁਰਿੰਦਰ ਕੌਰ ਦੇ ਸਿਹਤਯਾਬ ਹੋਣ ਤੋਂ ਬਾਅਦ ਵੀ 14 ਦਿਨ ਲਈ ਹੋਮ ਕੁਆਰੰਟਾਈਨ ਕਰ ਦਿੱਤਾ ਹੈ।
ਮੋਹਾਲੀ 'ਚ ਵਧਿਆ ਕੋਰੋਨਾ ਦਾ ਕਹਿਰ, ਕੁੱਲ ਪੀੜਤਾਂ ਦੀ ਗਿਣਤੀ ਹੋਈ 94
NEXT STORY