ਹੁਸ਼ਿਆਰਪੁਰ (ਘੁੰਮਣ)— ਜ਼ਿਲ੍ਹਾ ਹੁਸ਼ਿਆਰਪੁਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਕੋਰੋਨਾ ਦੇ ਇਥੋਂ 37 ਨਵੇਂ ਮਾਮਲੇ ਪਾਏ ਗਏ ਹਨ। ਇਨ੍ਹਾਂ ਕੇਸਾਂ 'ਚੋਂ ਹੁਸ਼ਿਆਰਪੁਰ ਨਾਲ ਸਬੰਧਤ 7 ਨਵੇਂ ਕੇਸ ਹਨ, ਜੋਕਿ ਸੁਭਾਸ਼ ਨਗਰ, ਸੁੰਦਰ ਨਗਰ, ਸਿਵਲ ਲਾਇਨਜ਼ ਅਤੇ ਅਸਲਾਮਾਬਾਦ 'ਚ ਕੋਰੋਨਾ ਵਾਇਰਸ ਦੇ 7 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਹਨ।
ਇਹ ਵੀ ਪੜ੍ਹੋ: ਸਾਲੀ ਨੇ ਪਾਏ ਜੀਜੇ 'ਤੇ ਡੋਰੇ, ਸਮਝਾਉਣ 'ਤੇ ਵੀ ਨਾ ਸਮਝੇ ਤਾਂ ਵੱਡੀ ਭੈਣ ਨੇ ਚੁੱਕਿਆ ਖ਼ੌਫਨਾਕ ਕਦਮ
ਸਿਹਤ ਮਹਿਕਮੇ ਨੂੰ ਸ਼ਾਮ ਪ੍ਰਾਪਤ ਹੋਈ 1292 ਸੈਂਪਲਾਂ ਦੀ ਰਿਪੋਰਟ 'ਚ 37 ਨਵੇਂ ਕੇਸਾਂ ਦਾ ਖੁਲਾਸਾ ਹੋਇਆ ਹੈ। ਇਸ ਤੋਂ ਇਲਾਵਾ ਮੁਕੇਰੀਆਂ ਤੋਂ 6, ਗੜ੍ਹਸ਼ੰਕਰ ਤੋਂ 5, ਦਸੂਹਾ ਤੋਂ 4, ਬੁੱਢਾਬੜ ਤੋਂ 7, ਨਿਹਾਲਪੁਰ ਤੋਂ 2 ਅਤੇ ਝੀਂਗੜ ਕਲਾਂ, ਹਰਿਆਣਾ, ਨੂਰਪੁਰ, ਮਹਿਤਪੁਰ, ਮੰਡ ਅਤੇ ਟਾਂਡਾ ਇਲਾਕਿਆਂ ਤੋਂ 1-1 ਕੇਸ ਸਾਹਮਣੇ ਆਇਆ ਹੈ। ਇਸਦੇ ਨਾਲ ਹੀ ਜ਼ਿਲ੍ਹੇ 'ਚ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 973 ਹੋ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ 'ਚ ਅੱਜ 1254 ਸ਼ੱਕੀ ਵਿਅਕਤੀਆਂ ਦੇ ਨਵੇਂ ਸੈਂਪਲ ਲਏ ਗਏ ਹਨ।
ਇਹ ਵੀ ਪੜ੍ਹੋ: ਬਜ਼ੁਰਗ ਬੀਬੀ ਦੀ ਮੌਤ ਦੇ ਮਾਮਲੇ 'ਚ ਪੰਜਾਬ ਸੂਬਾ ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਐਕਸ਼ਨ
ਜ਼ਿਲ੍ਹੇ 'ਚ ਹੁਣ ਤੱਕ ਲਏ ਗਏ 47295 ਸੈਂਪਲਾਂ 'ਚੋਂ 42931 ਦੀ ਰਿਪੋਰਟ ਨੈਗੇਟਿਵ ਆਈ ਹੈ। ਮਹਿਕਮੇ ਨੂੰ 3404 ਨਮੂਨਿਆਂ ਦੀ ਰਿਪੋਰਟ ਦਾ ਅਜੇ ਇੰਤਜਾਰ ਹੈ। ਜ਼ਿਲ੍ਹੇ 'ਚ ਹੁਣ ਤੱਕ 761 ਮਰੀਜ਼ ਰਿਕਵਰ ਕਰ ਚੁੱਕੇ ਹਨ। ਜਦਕਿ ਐਕਟਿਵ ਕੇਸਾਂ ਦੀ ਗਿਣਤੀ 186 ਹੈ। ਜ਼ਿਲ੍ਹੇ 'ਚ 26 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 75 ਸੈਂਪਲ ਇਨਵੈਲਿਡ ਪਾਏ ਗਏ ਹਨ।
ਸਿਹਤ ਐਡਵਾਈਜ਼ਰੀ ਦਿੰਦਿਆਂ ਸਿਵਲ ਸਰਜਨ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ 10 ਸਾਲ ਦੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦਿੱਤਾ ਜਾਵੇ। ਘਰਾਂ ਤੋਂ ਨਿਕਲਦੇ ਸਮੇਂ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ ਅਤੇ ਸਾਮਾਜਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਵੋ ਤਾਂ ਕਿ ਕੋਰੋਨਾ ਵਾਇਰਸ ਦੀ ਅੱਗੇ ਵਧਦੀ ਚੇਨ ਨੂੰ ਤੋੜਿਆ ਜਾ ਸਕੇ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਤਾਂਡਵ, ਵੱਡੀ ਗਿਣਤੀ 'ਚ ਨਵੇਂ ਕੇਸ ਮਿਲਣ ਨਾਲ ਅੰਕੜਾ ਪੁੱਜਾ 5 ਹਜ਼ਾਰ ਤੋਂ ਪਾਰ
ਕਰਫ਼ਿਊ ਦੌਰਾਨ ਵੀ ਪਿਆਕੜਾਂ ਦੀਆਂ ਪੌਂ ਬਾਰਾਂ, ਠੇਕੇ ਦੇ ਅੱਧੇ ਸ਼ਟਰ ਖੋਲ੍ਹ ਚੱਲਦੀ ਰਹੀ ਕਾਰਵਾਈ
NEXT STORY