ਸੰਗਰੂਰ (ਹਨੀ) — ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਕੂਵਾਲਾ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣਦੇ ਅਤੇ ਵੇਖਦੇ ਹੀ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਪਿਆਰ 'ਚ ਅੰਨ੍ਹੀ ਹੋਈ ਛੋਟੀ ਭੈਣ ਨੇ ਆਪਣੇ ਜੀਜੇ 'ਤੇ ਕਬਜ਼ਾ ਕੀਤਾ ਅਤੇ ਫਿਰ ਵੱਡੀ ਭੈਣ ਦੀ ਮੌਤ ਦਾ ਕਾਰਨ ਬਣ ਗਈ।
ਇਹ ਵੀ ਪੜ੍ਹੋ: ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਵੱਢਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ
ਮਿਲੀ ਜਾਣਕਾਰੀ ਮੁਤਾਬਕ ਪਿੰਡ ਕਾਕੂਵਾਲਾ 'ਚ ਇਕ 28 ਸਾਲਾ ਵਿਆਹੁਤਾ ਕਮਲਜੀਤ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਸਹੁਰੇ ਪਰਿਵਾਰ ਵੱਲੋਂ ਉਸ ਦੀ ਮੌਤ ਨੂੰ ਖੁਦਕੁਸ਼ੀ ਦੱਸਿਆ ਜਾ ਰਿਹਾ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਕਮਲਜੀਤ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨਲੀਲਾ ਖਤਮ ਕੀਤੀ ਹੈ ਪਰ ਕਮਲਜੀਤ ਦੇ ਪਰਿਵਾਰਕ ਮੈਂਬਰਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।ਕਮਲਜੀਤ ਦੇ ਭਰਾ ਕੁਲਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਮਲਜੀਤ ਦੀ ਮੌਤ ਦਾ ਜ਼ਿੰਮੇਵਾਰ ਉਸ ਦਾ ਪਤੀ ਮਨਜੀਤ ਸਿੰਘ ਅਤੇ ਛੋਟੀ ਭੈਣ ਗੁਰਪ੍ਰੀਤ ਕੌਰ ਸਮੇਤ ਸੱਸ-ਸਹੁਰਾ ਹਨ।
ਇਹ ਵੀ ਪੜ੍ਹੋ: ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਕੈਪਟਨ ਦੀ ਸਖਤੀ, ਕਰਫ਼ਿਊ ਸਬੰਧੀ ਨਵੇਂ ਹੁਕਮ ਜਾਰੀ
10 ਸਾਲ ਪਹਿਲਾਂ ਹੋਇਆ ਸੀ ਕਮਲਜੀਤ ਦਾ ਵਿਆਹ
ਕੁਲਦੀਪ ਅਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਕਮਲਜੀਤ ਦਾ ਵਿਆਹ ਕਰੀਬ 9 ਸਾਲ ਪਹਿਲਾਂ ਪਿੰਡ ਧੜੀਅਲ ਤੋਂ ਕਾਕੂਵਾਲ 'ਚ ਮਨਜੀਤ ਸਿੰਘ ਨਾਲ ਹੋਇਆ ਸੀ ਪਰ ਵਿਆਹ ਤੋਂ ਬਾਅਦ ਉਸ ਨੂੰ ਹਮੇਸ਼ਾ ਹੀ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ। ਇਸੇ ਤੋਂ ਦੁਖੀ ਹੋ ਕੇ ਕਮਲਜੀਤ ਪੇਕੇ ਚਲੀ ਗਈ ਸੀ ਪਰ ਪੰਚਾਇਤਾਂ ਵੱਲੋਂ ਕਮਲਜੀਤ ਨੂੰ ਸਹੁਰੇ ਭੇਜ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਸਵੱਛਤਾ ਸਰਵੇਖਣ : ਉੱਤਰੀ ਜ਼ੋਨ 'ਚ ਤੀਜੀ ਵਾਰ ਟਾਪਰ ਬਣਿਆ ਪੰਜਾਬ
ਸਾਲੀ ਦੇ ਸਨ ਜੀਜੇ ਨਾਲ ਨਾਜਾਇਜ਼ ਸੰਬੰਧ
ਉਨ੍ਹਾਂ ਅੱਗੇ ਦੱਸਦੇ ਹੋਏ ਕੁਲਦੀਪ ਨੇ ਕਿਹਾ ਕਿ ਕਮਲਜੀਤ ਦੀ ਛੋਟੀ ਭੈਣ ਗੁਰਪ੍ਰੀਤ ਦੇ ਨਾਜਾਇਜ਼ ਸਬੰਧ ਕਮਲਜੀਤ ਦੇ ਪਤੀ ਮਨਜੀਤ ਨਾਲ ਬਣ ਗਏ ਸਨ। ਉਹ ਜਬਰੀ ਉਸ ਦੇ ਘਰ ਆ ਕੇ ਰਹਿਣ ਲੱਗ ਗਈ ਸੀ। ਇਸੇ ਕਰਕੇ ਘਰ 'ਚ ਕਲੇਸ਼ ਰਹਿਣ ਲੱਗ ਗਿਆ ਸੀ। ਇਸ ਮਸਲੇ ਨੂੰ ਲੈ ਕੇ ਪੰਚਾਇਤਾਂ ਵੀ ਬੈਠਦੀਆਂ ਰਹੀਆਂ। ਇਸ ਦੌਰਾਨ ਮਨਜੀਤ ਸਿੰਘ ਨੇ ਵੀ ਆਪਣੀ ਸਾਲੀ ਗੁਰਪ੍ਰੀਤ ਨੂੰ ਆਪਣੇ ਨਾਲ ਰੱਖਣ 'ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਤਾਂਡਵ, ਵੱਡੀ ਗਿਣਤੀ 'ਚ ਨਵੇਂ ਕੇਸ ਮਿਲਣ ਨਾਲ ਅੰਕੜਾ ਪੁੱਜਾ 5 ਹਜ਼ਾਰ ਤੋਂ ਪਾਰ
ਆਖਿਰਕਾਰ ਪੰਚਾਇਤਾਂ ਨੇ ਕੁਝ ਮਹੀਨੇ ਪਹਿਲਾਂ ਹੀ ਕਮਲਜੀਤ ਕੌਰ ਦੇ ਨਾਲ-ਨਾਲ ਗੁਰਪ੍ਰੀਤ ਨੂੰ ਵੀ ਮਨਜੀਤ ਸਿੰਘ ਦੇ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਹੁਣ ਮਨਜੀਤ ਸਿੰਘ ਸਾਲੀ ਅਤੇ ਪਤਨੀ ਨਾਲ ਵੀ ਰਹਿ ਰਿਹਾ ਸੀ ਜੋਕਿ ਉਸ ਦੀ ਪਤਨੀ ਕਮਲਜੀਤ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ। ਭਰਾ ਨੇ ਦੋਸ਼ ਲਗਾਉਂਦੇ ਕਿਹਾ ਕਿ ਪਿਆਰ 'ਚ ਰੋੜਾ ਬਣ ਰਹੀ ਭੈਣ ਨੂੰ ਸਾਲੀ ਅਤੇ ਜੀਜੇ ਨੇ ਮਿਲ ਕੇ ਰਸਤੇ 'ਚੋਂ ਹਟਾ ਦਿੱਤਾ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਸਿਵਲ ਹਸਪਤਾਲ 'ਚੋਂ ਕੋਰੋਨਾ ਪਾਜ਼ੇਟਿਵ ਕੈਦੀ ਹੋਇਆ ਫ਼ਰਾਰ
ਉਥੇ ਹੀ ਦਿੜਬਾ ਥਾਣਾ ਮੁਖੀ ਜਗਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ 'ਤੇ 306, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਪਰ ਪੋਸਟਮਾਰਟਮ ਰਿਪੋਰਟ 'ਚ ਮੌਤ ਫਾਹਾ ਲਗਾਉਣ ਨਾਲ ਪਾਈ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਸਵੱਛਤਾ ਸਰਵੇਖਣ 2020 ਦੇ ਨਤੀਜਿਆਂ 'ਚ ਜਲੰਧਰ ਕੈਂਟ ਨੇ ਮਾਰੀ ਬਾਜ਼ੀ
ਰੋਂਦੇ-ਵਿਲਕਦੇ ਬੱਚੇ ਸਟੇਸ਼ਨ 'ਤੇ ਛੱਡ ਫ਼ਰਾਰ ਹੋਇਆ ਸ਼ਰਾਬੀ ਪਿਓ, ਇਕ ਸਾਲ ਬਾਅਦ...
NEXT STORY