ਗੜ੍ਹਸ਼ੰਕਰ (ਸ਼ੋਰੀ)— ਜਦੋਂ ਤਕ ਕੋਰੋਨਾ ਵਾਇਰਸ ਲਈ ਵੈਕਸੀਨ ਅਤੇ ਦਵਾਈ ਦੀ ਖੋਜ ਨਹੀਂ ਹੋ ਜਾਂਦੀ ਤਦ ਤੱਕ ਬਚੇ ਰਹਿਣ ਲਈ ਇਕ ਮਾਤਰ ਸਹਾਰਾ ਸੋਸ਼ਲ ਡਿਸਟੈਂਸ ਹੀ ਹੈ। ਹੁਣ ਸਵਾਲ ਉੱਠਦਾ ਹੈ ਕਿ ਅੱਗੇ ਵਾਲੀ ਜ਼ਿੰਦਗੀ ਇਸ ਤਰ੍ਹਾਂ ਹੀ ਚੱਲੇਗੀ, ਕਿ ਸੋਸ਼ਲ ਡਿਸਟੈਂਸ ਬਣਾ ਕੇ ਹੀ ਰੱਖਣਾ ਪਵੇਗਾ, ਆਖਿਰ ਕਦੋਂ ਤਕ। ਜਾਣਕਾਰਾਂ ਦੀ ਮੰਨੀਏ ਤਾਂ ਘੱਟੋ-ਘੱਟ ਜਦ ਤਕ ਵੈਕਸੀਨ ਅਤੇ ਦਵਾਈ ਦੀ ਖੋਜ ਨਹੀਂ ਹੋ ਜਾਂਦੀ ਤੱਦ ਤੱਕ ਸੋਸ਼ਲ ਡਿਸਟੈਂਸ ਹਰ ਇਕ ਨੂੰ ਬਣਾ ਕੇ ਹੀ ਰੱਖਣਾ ਪਵੇਗਾ।
100 ਸਾਲ ਪਹਿਲਾਂ ਵੀ ਇਕ ਮਹਾਮਾਰੀ ਕਾਰਨ ਲੋਕਾਂ ਨੇ ਬਣਾਇਆ ਸੀ ਸੋਸ਼ਲ ਡਿਸਟੈਂਸ
ਇਤਿਹਾਸ ਪੜ੍ਹਨ 'ਤੇ ਪਤਾ ਲੱਗਦਾ ਹੈ ਕਿ ਦੂਜੇ ਸੰਸਾਰ ਯੁੱਧ ਦੇ ਸਮੇਂ ਸਾਲ 1918 ਤੋਂ 1920 ਦੇ ਦਰਮਿਆਨ ਸਪੇਨਿਸ਼ ਫਲੂ ਨਾਲ ਸੰਸਾਰ ਦੀ 25 ਫੀਸਦੀ ਆਬਾਦੀ ਸਪੇਨਿਸ਼ ਫਲੂ ਦੀ ਗ੍ਰਿਫਤ 'ਚ ਆ ਗਈ ਸੀ। ਉਸ ਮੌਕੇ ਦੀ ਇਕ ਬਹੁਤ ਮਹੱਤਵਪੂਰਨ ਘਟਨਾ ਅੱਜ ਤੱਕ ਚਰਚਾ 'ਚ ਹੈ ਕਿ ਕਿਸ ਤਰ੍ਹਾਂ ਫਿਲਾਡੈਲਫਿਆ 'ਚ ਇਕ ਮਹੀਨੇ 'ਚ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਸਪੇਨਿਸ਼ ਫਲੂ ਦੀ ਚਪੇਟ 'ਚ ਆ ਜਾਣ ਕਾਰਨ ਚਲੀ ਗਈ ਸੀ ਜਦਕਿ ਸੇਂਟ ਲੂਈ 'ਚ ਲੋਕਾਂ ਨੇ ਸੋਸ਼ਲ ਡਿਸਟੈਂਸ ਬਣਾ ਕੇ ਆਪਣੀ ਜਾਨ ਬਚਾ ਲਈ ਸੀ।
ਸਾਲ 2022 ਤੱਕ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਹੀ ਪਵੇਗਾ
ਹਾਵਰਡ ਯੂਨੀਵਰਸਿਟੀ ਦੀ ਇਕ ਰਿਪੋਰਟ ਮੁਤਾਬਕ 2022 ਤੱਕ ਸੋਸ਼ਲ ਡਿਸਟੈਂਸ ਬਣਾ ਕੇ ਹੀ ਰੱਖਣਾ ਪਵੇਗਾ ਕਿਉਂਕਿ ਸੰਭਾਵਨਾ ਹੈ ਕਿ ਇਸ ਮਹਾਮਾਰੀ ਦਾ ਇਲਾਜ, ਦਵਾਈ, ਵੈਕਸੀਨ ਆਉਣ 'ਚ ਦੋ ਸਾਲ ਦਾ ਸਮਾਂ ਲੱਗੇਗਾ। ਜੇਕਰ ਮੌਸਮ ਦੇ ਚੱਕਰ ਅਨੁਸਾਰ ਇਸ ਵਾਇਰਸ 'ਤੇ ਅਸਰ ਪੈਂਦਾ ਹੋਇਆ ਤਾਂ ਇਸ ਸਾਲ ਦੇ ਅੰਤ 'ਚ ਫਿਰ ਤੋਂ ਕੋਰੋਨਾ ਵਾਇਰਸ ਦੇ ਸਰਗਰਮ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
ਹੋਰਨਾਂ ਵਾਇਰਸਾਂ ਦੀ ਤੁਲਨਾ ਕਰੋਨਾ ਵਾਇਰਸ ਦੀ ਪ੍ਰਜਨਨ ਸ਼ਕਤੀ ਜ਼ਿਆਦਾ
ਇਕ ਸਟੱਡੀ ਅਨੁਸਾਰ ਹੋਵੇ ਕੋਵਿਡ-19 ਦੀ ਪ੍ਰਜਨਣ ਸ਼ਕਤੀ ਇਕ ਪੁਆਇੰਟ ਚਾਰ ਤੋਂ ਤਿੰਨ ਪੁਆਇੰਟ ਨੌ ਹੈ ਜੋ ਕਿ ਸਪੇਨਿਸ਼ ਫਲੂ ਅਤੇ ਇਨਫਲੂਐਂਜ਼ਾ ਵਾਇਰਸ ਦੀ ਪ੍ਰਜਨਨ ਸ਼ਕਤੀ ਸਮੇਤ ਹੋਰ ਵਾਇਰਸਾਂ ਦੀ ਪ੍ਰਜਨਨ ਸ਼ਕਤੀ ਦੀ ਤੁਲਨਾ ਸਭ ਤੋਂ ਵੱਧ ਹੈ। ਚੀਨ ਦੀ ਰਿਪੋਰਟ ਅਨੁਸਾਰ 5 ਦਿਨ 'ਚ ਇਹ ਵਾਇਰਸ ਸਰੀਰ 'ਚ ਫੈਲਦਾ ਹੈ ਅਤੇ 14 ਦਿਨ ਉਪਰੰਤ ਇਸ ਦੇ ਲੱਛਣ ਸਾਫ ਦਿੱਸਣ ਲੱਗ ਪੈਂਦੇ ਹਨ। ਇਕ ਕੋਰੋਨਾ ਪੋਜ਼ਟਿਵ ਵਿਅਕਤੀ ਜੇਕਰ ਸਮਾਜ 'ਚ ਬਿਨਾਂ ਸੋਸ਼ਲ ਡਿਸਟੈਂਸ ਘੁੰਮਦਾ ਹੈ ਤਾਂ ਇਕ ਮਹੀਨੇ 'ਚ 244 ਲੋਕਾਂ ਨੂੰ ਪਾਜ਼ੇਟਿਵ ਬਣਾ ਸਕਦਾ ਹੈ ਅਤੇ ਉਸ ਤੋਂ ਅਗਲੇ ਦੋ ਮਹੀਨੇ 'ਚ ਇਹ ਅੰਕੜਾ 59604 ਤੱਕ ਜਾ ਸਕਦਾ ਹੈ।
ਸੋਸ਼ਲ ਡਿਸਟੈਂਸ ਰੱਖਣਾ ਹੈ ਆਸਾਨ: ਡਾਕਟਰ ਜਸਵੰਤ
ਤੁਸੀਂ ਸੋਚਦੇ ਹੋਵੋਗੇ ਕਿ ਸੋਸ਼ਲ ਡਿਸਟੈਂਸ ਦਾ ਪਾਲਣ ਕਰਨਾ ਇੰਨਾ ਆਸਾਨ ਨਹੀਂ ਹੈ, ਦਿਨ 'ਚ ਅਜਿਹੇ ਅਨੇਕਾਂ ਮੌਕੇ ਆਉਂਦੇ ਹਨ ਜਦੋਂ ਸਾਨੂੰ ਦੂਜੇ ਲੋਕਾਂ ਨਾਲ ਮਿਲਣਾ ਪੈਂਦਾ ਹੈ। ਜ਼ਿਆਦਾ ਸਮਾਂ ਇਕ ਦੂਜੇ ਤੋਂ ਦੂਰ ਰਹਿਣ ਨਾਲ ਦਿਲ ਦੇ ਰੋਗ, ਟੈਨਸ਼ਨ, ਪਾਗਲਪਨ ਦੇ ਸ਼ਿਕਾਰ ਹੋਣ ਦੀ ਸੰਭਾਵਨਾ ਵੀ ਪ੍ਰਗਟਾਈ ਜਾਂਦੀ ਹੈ। ਇਸ ਸਬੰਧੀ ਡਾ ਜਸਵੰਤ ਸਿੰਘ, ਦਿਲ ਦੇ ਰੋਗਾਂ ਦੇ ਮਾਹਰ ਦਾ ਕਹਿਣਾ ਹੈ ਕਿ ਅੱਜ ਅਸੀਂ ਲੋਕ 1918 ਦੇ ਦੌਰ 'ਚ ਨਹੀਂ ਜੀਅ ਰਹੇ, ਉਸ ਸਮੇਂ ਇਕੱਲਾਪਨ ਦੂਰ ਕਰਨ ਦਾ ਕੋਈ ਸਾਧਨ ਨਹੀਂ ਸੀ ਪਰ ਅੱਜ ਤਕਨੀਕ ਦਾ ਯੁੱਗ ਹੈ ਅਸੀਂ ਘਰ ਬੈਠੇ ਪੂਰੀ ਦੁਨੀਆ ਦੇ ਸੰਪਰਕ 'ਚ ਰਹਿ ਸਕਦੇ ਹਾਂ। ਸੋਸ਼ਲ ਡਿਸਟੈਂਸ ਰੱਖ ਕੇ ਤੁਸੀਂ ਆਪਣੀ ਦਿਨਚਰਿਆ ਨੂੰ ਜਾਰੀ ਰੱਖ ਸਕਦੇ ਹੋ।
ਹੁਣ ਗਰਮੀ ਨੇ ਲਾਇਆ ਸੜਕਾਂ 'ਤੇ 'ਕਰਫਿਊ', ਪਾਰਾ 43 ਡਿਗਰੀ ਤੋਂ ਪਾਰ
NEXT STORY