ਜਲੰਧਰ (ਰੱਤਾ)— ਇਕ ਦਿਨ ਦੀ ਰਾਹਤ ਮਗਰੋਂ ਜਲੰਧਰ 'ਚ ਅੱਜ ਕੋਰੋਨਾ ਵਾਇਰਸ ਦਾ ਮੁੜ ਧਮਾਕਾ ਹੋ ਗਿਆ। ਜਲੰਧਰ 'ਚ ਅੱਜ ਸਵੇਰੇ ਜਿੱਥੇ 12 ਪਾਜ਼ੇਟਿਵ ਕੇਸ ਪਾਏ ਗਏ ਉਥੇ ਹੀ ਸ਼ਾਮ ਨੂੰ ਮੁੜ 7 ਹੋਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ। ਜਿਸ ਦੇ ਨਾਲ ਹੀ ਪਾਜ਼ੇਟਿਵ ਕੇਸਾਂ ਦਾ ਅੰਕੜਾ ਜਲੰਧਰ ਜ਼ਿਲ੍ਹੇ 'ਚ 700 ਦੇ ਕਰੀਬ ਪਹੁੰਚ ਗਿਆ ਹੈ। ਇਥੇ ਦੱਸ ਦੇਈਏ ਕਿ ਅੱਜ ਜਲੰਧਰ 'ਚੋਂ ਇਕੱਠੇ ਕੁੱਲ 19 ਪਾਜ਼ੇਟਿਵ ਕੇਸ ਪਾਏ ਗਏ ਹਨ।
ਇਹ ਵੀ ਪੜ੍ਹੋ: ਫਗਵਾੜਾ ਗੇਟ ਗੋਲੀਕਾਂਡ ਦੀ ਸਾਹਮਣੇ ਆਈ CCTV ਫੁਟੇਜ, ਹਰਿਆਣਾ ਪੁਲਸ ਦੀ ਕਹਾਣੀ ਦਾ ਖੁੱਲ੍ਹਿਆ ਰਾਜ਼
ਪਹਿਲਾਂ ਮਿਲੇ 12 ਕੇਸਾਂ 'ਚੋਂ 11 ਕੇਸ ਪਹਿਲਾਂ ਤੋਂ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੇ ਸੰਪਰਕ ਵਾਲੇ ਦੱਸੇ ਜਾ ਰਹੇ ਹਨ ਜਦਕਿ ਇਕ ਨਵਾਂ ਕੇਸ ਸਾਹਮਣੇ ਆਇਆ ਹੈ। ਇਸ ਦੇ ਇਲਾਵਾ ਮੁੜ ਮਿਲੇ 7 ਕੇਸ ਰਾਮਨਗਰ, ਭਾਰਗੋ ਕੈਂਪ, ਮੁਹੰਮਦ ਨਗਰ ਦੇ ਦੱਸੇ ਜਾ ਰਹੇ ਹਨ। 12 ਪਾਜ਼ੇਟਿਵ ਕੇਸਾਂ 'ਚ ਪੱਕਾ ਬਾਗ, ਪਚਰੰਗਾ, ਨਿਊ ਦਿਓਲ ਨਗਰ, ਗੋਬਿੰਦ ਨਗਰ, ਸਰਾਜ ਨਗਰ ਦੇ ਰਹਿਣ ਵਾਲੇ ਮਰੀਜ਼ ਸ਼ਾਮਲ ਹਨ। ਇਨ੍ਹਾਂ 'ਚ 2 ਬੱਚਿਆਂ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਇਹ ਮਿਲੇ ਜਲੰਧਰ 'ਚ ਅੱਜ ਪਾਜ਼ੇਟਿਵ ਕੇਸ
29 ਸਾਲ ਦੀ ਜਨਾਨੀ ਵਾਸੀ ਲੰਮਾ ਪਿੰਡ
53 ਸਾਲ ਦੀ ਜਨਾਨੀ ਲਾਸੀ ਅਰਜੁਨ ਨਗਰ
19 ਸਾਲ ਜਨਾਨੀ ਵਾਸੀ ਪੱਕਾ ਬਾਗ
32 ਸਾਲ ਦਾ ਪੁਰਸ਼ ਵਾਸੀ ਪਚਰੰਗਾ
24 ਸਾਲ ਦਾ ਪੁਰਸ਼ ਦਸ਼ਮੇਸ਼
40 ਸਾਲ ਦੀ ਜਨਾਨੀ ਪੱਗਾ ਬਾਗ
26 ਸਾਲ ਦਾ ਨੌਜਵਾਨ ਨਿਊ ਹਰਦਿਆਲ ਨਗਰ
78 ਸਾਲ ਦੀ ਜਨਾਨੀ ਵਾਸੀ ਨਿਊ ਦਿਓਲ ਨਗਰ
65 ਸਾਲ ਦਾ ਪੁਰਸ਼ ਗੋਬਿੰਦ ਨਗਰ
39 ਸਾਲ ਦੀ ਜਨਾਨੀ ਸੂਰਜ ਗੰਜ
38 ਸਾਲ ਦੀ ਜਨਾਨੀ ਰਾਮ ਨਗਰ
46 ਸਾਲ ਦਾ ਪੁਰਸ਼ ਵਾਸੀ ਰਾਮ ਨਗਰ
14 ਸਾਲ ਦਾ ਨੌਜਵਾਨ ਵਾਸੀ ਰਾਮ ਨਗਰ
16 ਸਾਲ ਦਾ ਨੌਜਵਾਨ ਵਾਸੀ ਮੁਹੱਲਾ ਪੰਛੀਆਂ ਨੂਰਮਹਿਲ
37 ਸਾਲ ਦੀ ਜਨਾਨੀ ਵਾਸੀ ਭਾਰਗੋ ਕੈਂਪ
21 ਸਾਲ ਦਾ ਨੌਜਵਾਨ ਵਾਸੀ ਸੰਤੋਸ਼ੀ ਨਗਰ
50 ਸਾਲ ਦਾ ਪੁਰਸ਼ ਵਾਸੀ ਮੁਹੰਮਦ ਨਗਰ
5 ਸਾਲਾ ਰਿਆਂਸ਼ ਵਾਸੀ ਰਾਜਾ ਗਾਰਡਨ ਬਸਤੀ ਪੀਰ ਦਾਦ
ਪ੍ਰਿਯਾਂਸ਼ਿਕਾ ਵਾਸੀ ਰਾਜਾ ਗਾਰਡਨ
ਇਥੇ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਜਲੰਧਰ 'ਚ ਫਰੀਦਕੋਟ ਮੈਡੀਕਲ ਕਾਲਜ ਤੋਂ ਪ੍ਰਾਪਤ ਹੋਈਆਂ ਸਾਰੀਆਂ 284 ਕੋਰੋਨਾ ਵਾਇਰਸ ਦੇ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਪਾਈਆਂ ਗਈਆਂ ਸਨ ਅਤੇ ਸਿਵਲ ਹਸਪਤਾਲ 'ਚ ਟੂਰਨੇਟ ਮਸ਼ੀਨ ਰਾਹੀਂ ਕੀਤੇ ਗਏ ਟੈਸਟਾਂ 'ਚੋਂ ਸਿਰਫ ਦੋ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ।
ਸ਼ੁੱਕਰਵਾਰ ਨੂੰ ਟਰੂਨੇਟ ਮਸ਼ੀਨ 'ਤੇ ਕੀਤੇ 9 ਲੋਕਾਂ ਦੇ ਟੈਸਟਾਂ 'ਚੋਂ 2 ਦੀ ਰਿਪੋਰਟ ਆਈ ਸੀ ਪਾਜ਼ੇਟਿਵ
ਸ਼ੁੱਕਰਵਾਰ ਨੂੰ ਫਰੀਦਕੋਟ ਮੈਡੀਕਲ ਕਾਲਜ ਤੋਂ ਆਈ ਰਿਪੋਰਟ 'ਚੋਂ ਭਾਵੇਂ ਕੋਈ ਵੀ ਪਾਜ਼ੇਟਿਵ ਨਹੀਂ ਪਾਇਆ ਗਿਆ ਪਰ ਸਿਵਲ ਹਸਪਤਾਲ 'ਚ ਸਥਾਪਿਤ ਟਰੂਨੇਟ ਮਸ਼ੀਨ 'ਤੇ ਕੀਤੇ ਗਏ 9 ਲੋਕਾਂ ਦੇ ਟੈਸਟਾਂ 'ਚੋਂ 2 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਾਣਕਾਰੀ ਅਨੁਸਾਰ ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ 'ਚੋਂ ਇਕ ਰਮਨ ਕੁਮਾਰ ਬਸਤੀ ਸ਼ੇਖ ਅਤੇ ਦੂਜਾ ਰਵੀ ਕੁਮਾਰ ਟਰਾਂਸਪੋਰਟ ਨਗਰ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਰੂਪਨਗਰ ਜ਼ਿਲ੍ਹੇ ''ਚ 12 ਸਾਲਾ ਬੱਚੀ ਸਣੇ 5 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
ਪੈਸਿਆਂ ਲਈ ਮਾਲਕ ਕਰਦਾ ਸੀ ਤੰਗ, ਦੁਖੀ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
NEXT STORY