ਜਲੰਧਰ (ਚੋਪੜਾ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਲੰਧਰ 'ਚ ਕੁਲ ਹੁਣ ਤੱਕ 15 ਕੋਰੋਨਾ ਦੇ ਕੇਸ ਪਾਜ਼ੀਟਿਵ ਪਾਏ ਹਨ, ਜਿਨ੍ਹਾਂ 'ਚ ਇਕ ਦੀ ਮੌਤ ਹੋ ਚੁੱਕੀ ਹੈ ਅਤੇ ਤਿੰਨ ਠੀਕ ਵੀ ਹੋ ਚੁੱਕੇ ਹਨ। ਕੋਰੋਨਾ ਵਾਇਰਸ ਦੇ ਕਾਰਨ ਮਰੇ ਪ੍ਰਵੀਨ ਕੁਮਾਰ ਸ਼ਰਮਾ ਦੇ ਬੇਟੇ ਦੀਪਕ ਸ਼ਰਮਾ, ਉਨ੍ਹਾਂ ਦੀ ਪਤਨੀ ਸਮੇਤ ਪੋਤਰੇ ਦੀ ਰਿਪੋਰਟ ਬੀਤੇ ਦਿਨ ਹੀ ਪਾਜ਼ੀਟਿਵ ਪਾਈ ਗਈ ਹੈ, ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ: ਵਿਧਾਇਕ ਬਾਵਾ ਹੈਨਰੀ ਸਮੇਤ 6 ਪਰਿਵਾਰਕ ਮੈਂਬਰਾਂ ਦੇ ਕੋਰੋਨਾ ਜਾਂਚ ਲਈ ਲਏ ਗਏ ਸੈਂਪਲ
ਕੋਰੋਨਾ ਵਾਇਰਸ ਦੀ ਚਪੇਟ 'ਚ ਆਉਣ ਦੇ ਚਲਦੇ ਸਿਵਲ ਹਸਪਤਾਲ 'ਚ ਆਪਣੀ ਮਾਂ ਅਤੇ ਬੇਟੇ ਧਰੁਵ ਦੇ ਨਾਲ ਦਾਖਲ ਕਾਂਗਰਸ ਨੇਤਾ ਦੀਪਕ ਸ਼ਰਮਾ ਨੇ ਵੀਡੀਓ ਜ਼ਰੀਏ ਸੁਨੇਹਾ ਦਿੰਦੇ ਹੋਏ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਦੇ ਨਾਲ ਬਹੁਤ ਗਲਤ ਹੋਇਆ। ਦੀਪਕ ਨੇ ਕਿਹਾ ਕਿ ਮੇਰੇ ਪਿਤਾ ਹੁਣ ਦੁਨੀਆ ਤੋਂ ਚਲੇ ਗਏ ਹਨ ਅਤੇ ਮੈਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਗ ਵੀ ਨਹੀਂ ਦੇ ਪਾਇਆ। ਉਨ੍ਹਾਂ ਨੇ ਕਿਹਾ ਕਿ ਲੋਕ ਹੁਣ ਵੀ ਮਹਾਮਾਰੀ ਨੂੰ ਹਲਕੇ 'ਚ ਨਾ ਲੈਣ ਅਤੇ ਆਪਣੇ ਘਰਾਂ 'ਚ ਰਹਿਣ। ਉਨ੍ਹਾਂ ਨੇ ਕਿਹਾ ਕਿ ਸੇਵਾ ਤਾਂ ਕਰ ਰਹੇ ਹੋ ਪਰ ਸਭ ਤੋਂ ਵੱਡੀ ਸੇਵਾ ਘਰ ਰਹਿਣ ਦੀ ਹੋਵੇਗੀ ਕਿਉਂਕਿ ਕੋਰੋਨਾ ਵਾਇਰਸ ਦੀ ਚੇਨ ਉਦੋਂ ਟੁਟੇਗੀ ਜਦੋਂ ਅਸੀਂ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਆਪਣਾ ਸਹਿਯੋਗ ਦੇਵਾਂਗੇ ।
ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਨਾਲ ਮਰੇ ਮ੍ਰਿਤਕ ਦੇ 3 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਆਈ ਪਾਜ਼ੀਟਿਵ
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਘਰ ਹੀ ਨਹੀਂ ਰਹੇ ਤਾਂ ਸੇਵਾ ਵੀ ਕਿਵੇਂ ਹੋ ਸਕੇਗੀ। ਲੋਕਾਂ ਨੇ ਕਫਰਿਊ ਨੂੰ ਮਖੋਲ ਬਣਾ ਕੇ ਰੱਖਿਆ ਹੈ ਅਤੇ ਬੇਧੜਕ ਹੋ ਕੇ ਘਰਾਂ 'ਚੋਂ ਬਾਹਰ ਸੜਕਾਂ ਉੱਤੇ ਵਿਚਰ ਰਹੇ ਹੈ ਪਰ ਜਦੋਂ ਸੰਕਟ ਆਵੇਗਾ ਤਾਂ ਤੁਸੀਂ ਹੀ ਨਹੀਂ ਤੁਹਾਡੇ ਘਰ ਵਾਲੇ ਵੀ ਇਸ ਦਾ ਖਮਿਆਜਾ ਭੁਗਤਣਗੇ, ਜਿਸ ਦੀ ਸਭ ਤੋਂ ਵੱਡੀ ਉਦਾਹਰਣ ਉਹ ਆਪਣੇ ਆਪ ਹਨ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਦੋਸਤਾਂ ਦੀਆਂ ਦੁਆਵਾਂ ਨਾਲ ਉਹ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਜਲਦੀ ਹੀ ਆਪਣੇ ਘਰ ਪਰਤਣਗੇ।
ਕਿਸ ਨੂੰ ਹੋਣਾ ਚਾਹੀਦਾ ਹੈ ਹੋਮ ਕੁਆਰੰਟਾਈਨ?
ਜੋ ਵਿਅਕਤੀ ਕੋਰੋਨਾ ਵਾਇਰਸ ਦੇ ਇਨਫੈਕਟਡ ਮਰੀਜ਼ ਦੇ ਸੰਪਰਕ 'ਚ ਆਇਆ ਹੋਵੇ, ਜਾਂ ਜਿਨ੍ਹਾਂ 'ਚ ਸਰਦੀ,ਜ਼ੁਕਾਮ ਅਤੇ ਬੁਖਾਰ ਲੱਛਣ ਦਿਸੇ ਹੋਣ, ਉਹ ਘਰ 'ਚ ਆਪਣੇ ਨੂੰ ਵੱਖ ਕਰ ਸਕਦੇ ਹਨ। ਕੋਰੋਨਾ ਵਾਇਰਸ ਦੇ ਲੱਛਣ ਆਉਣ 'ਚ 14 ਦਿਨਾਂ ਦਾ ਸਮਾਂ ਲੱਗਦਾ ਹੈ। ਜੇਕਰ ਤੁਸੀਂ ਲਾਪਰਵਾਹੀ ਕਰੋਗੇ ਤਾਂ ਤੁਹਾਡੇ ਸੰਪਰਕ 'ਚ ਆਉਣ ਵਾਲੇ ਲੋਕ ਵੀ ਵਾਇਰਸ ਦੀ ਲਪੇਟ 'ਚ ਆ ਸਕਦੇ ਹਨ।
ਇਹ ਵੀ ਪੜ੍ਹੋ : ਵਿਆਹ ਦੇ ਚਾਅ ਰਹਿ ਗਏ ਅਧੂਰੇ, ਮੰਗਣੀ ਦੇ 10 ਦਿਨਾਂ ਬਾਅਦ ਕੁੜੀ ਨੇ ਲਾਇਆ ਮੌਤ ਨੂੰ ਗਲੇ
ਕਾਜੀ ਨੂਰ ਮੁਹੰਮਦ ਅਤੇ ਉਸਦਾ ਜੰਗਨਾਮਾ
NEXT STORY