ਜਲੰਧਰ (ਰੱਤਾ)— ਜਲੰਧਰ 'ਚੋਂ ਅੱਜ ਫਿਰ ਤੋਂ ਕੋਰੋਨਾ ਦਾ ਇਕ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਲਾ ਮੁਹੱਲੇ ਦਾ ਰਹਿਣ ਵਾਲਾ ਇਕ 24 ਸਾਲਾ ਨੌਜਵਾਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਦੇ ਨਾਲ ਹੀ ਹੁਣ ਜਲੰਧਰ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 212 ਤੱਕ ਪਹੁੰਚ ਗਿਆ ਹੈ, ਜਿਨ੍ਹਾਂ 'ਚੋਂ 6 ਲੋਕ ਕੋਰੋਨਾ ਖਿਲਾਫ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ ਅਤੇ 139 ਲੋਕ ਠੀਕ ਹੋਣ ਉਪਰੰਤ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਵਾਪਰੀ ਮੰਦਭਾਗੀ ਘਟਨਾ, ਦੋ ਸਕੇ ਭਰਾਵਾਂ ਨੇ ਨਹਿਰ 'ਚ ਮਾਰੀ ਛਾਲ
ਸ਼ਨੀਵਾਰ ਨੂੰ ਆਏ ਸਨ ਤਿੰਨ ਪਾਜ਼ੇਟਿਵ ਕੇਸ
ਸਿਹਤ ਵਿਭਾਗ ਨੂੰ ਪਿਛਲੇ ਕੁਝ ਦਿਨਾਂ ਤੋਂ ਜੋ ਪਾਜ਼ੇਟਿਵ ਕੇਸ ਮਿਲੇ ਸਨ, ਉਨ੍ਹਾਂ 'ਚ ਕੁਝ ਕੇਸ ਸਥਾਨਕ ਕੂਲ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ਦੇ ਸਨ ਜਦ ਕਿ ਸ਼ਨੀਵਾਰ ਨੂੰ ਜੋ 3 ਨਵੇਂ ਕੇਸ ਮਿਲੇ ਹਨ, ਉਨ੍ਹਾਂ 'ਚੋਂ ਇਕ ਇਸੇ ਹਸਪਤਾਲ 'ਚੋਂ ਮਿਲੀ ਪਾਜ਼ੇਟਿਵ ਔਰਤ ਮਰੀਜ਼ ਦਾ ਬੇਟਾ ਹੈ। ਜਦਕਿ ਦੂਜਾ ਪਾਜ਼ੇਟਿਵ ਕੇਸ ਪਠਾਨਕੋਟ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ 'ਚ ਆਪ੍ਰੇਸ਼ਨ ਕਰਵਾਉਣ ਆਈ ਔਰਤ ਦੱਸੀ ਜਾ ਰਹੀ ਹੈ। ਤੀਜਾ ਪਾਜ਼ੇਟਿਵ ਆਇਆ ਕੇਸ ਬਸਤੀ ਸ਼ੇਖ ਰੋਡ 'ਤੇ ਸਥਿਤ ਇਕ ਬੈਂਕ ਦਾ ਅਧਿਕਾਰੀ ਹੈ ।
ਇਹ ਵੀ ਪੜ੍ਹੋ: ਲਾਕ ਡਾਊਨ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਦਿਲ ਨੂੰ ਵਲੂੰਧਰ ਦੇਣਗੀਆਂ ਇਹ ਦਰਦਨਾਕ ਤਸਵੀਰਾਂ (ਵੀਡੀਓ)
ਇਥੇ ਇਹ ਦੱਸਣਯੋਗ ਹੈ ਕਿ ਹੁਣ ਜੋ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ ਮਿਲੇ ਹਨ, ਉਨ੍ਹਾਂ ਦੇ ਸੰਪਰਕ ਵਾਲੇ ਲੋਕਾਂ ਨੂੰ ਲੱਭਣਾ ਸਿਹਤ ਵਿਭਾਗ ਲਈ ਮੁਸ਼ਕਲ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਜੋ ਬੈਂਕ ਅਧਿਕਾਰੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ, ਉਸ ਤੋਂ ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਹੋਵੇਗਾ ਕਿ ਉਸ ਨੂੰ ਇਹ ਵਾਇਰਸ ਕਿੱਥੋਂ ਹੋਇਆ ਕਿਉਂਕਿ ਉਹ ਡਿਊਟੀ ਦੌਰਾਨ ਕਈ ਗਾਹਕਾਂ ਨੂੰ ਮਿਲਿਆ ਹੋਵੇਗਾ । ਉਹ ਆਪਣੇ ਸਾਥੀਆਂ ਨਾਲ ਸੰਪਰਕ ਵਿਚ ਵੀ ਰਿਹਾ ਹੋਵੇਗਾ। ਇਸ ਲਈ ਇਹ ਲੱਭਣਾ ਬੜਾ ਮੁਸ਼ਕਲ ਹੋਵੇਗਾ ਕਿ ਉਸ ਦਾ ਕੋਰੋਨਾ ਟੈਸਟ ਪਾਜ਼ੇਟਿਵ ਕਿਵੇਂ ਆਇਆ ।
ਇਹ ਵੀ ਪੜ੍ਹੋ: ਕਪੂਰਥਲਾ 'ਚ ਵਾਪਰੀ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨਿਹੰਗ (ਤਸਵੀਰਾਂ)
ਨੌਕਰੀ ਛੁੱਟਣ 'ਤੇ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੇ ਪਰਿਵਾਰ ਦੀ ਮਦਦ ਲਏ ਅੱਗੇ ਆਇਆ ਇਹ ਸ਼ਖਸ (ਵੀਡੀਓ)
NEXT STORY