ਜਲੰਧਰ (ਰੱਤਾ)– ਜਲੰਧਰ ਜ਼ਿਲ੍ਹੇ ਵਿਚ ਇਕ ਵਾਰ ਫਿਰ ਦਿਨ-ਪ੍ਰਤੀ-ਦਿਨ ਕੋਰੋਨਾ ਖ਼ਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਵੀਰਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ 3 ਮਰੀਜ਼ਾਂ ਦੀ ਮੌਤ ਹੋ ਗਈ ਅਤੇ 901 ਨਵੇਂ ਮਰੀਜ਼ ਮਿਲੇ। ਮਰਨ ਵਾਲਿਆਂ ਵਿਚ ਦੋ ਔਰਤਾਂ ਸ਼ਾਮਲ ਹਨ। ਓਧਰ ਮਹਿਕਮੇ ਨੂੰ ਬੁੱਧਵਾਰ 2889 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਪ੍ਰਾਪਤ ਹੋਈ ਸੀ ਅਤੇ ਐਕਟਿਵ ਕੇਸਾਂ ਵਿਚੋਂ 499 ਹੋਰ ਮਰੀਜ਼ ਰਿਕਵਰ ਹੋ ਗਏ। ਮਹਿਕਮੇ ਦੀਆਂ ਟੀਮਾਂ ਨੇ 4710 ਹੋਰ ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ।
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-19,55,006
ਨੈਗੇਟਿਵ ਆਏ-18,04,426
ਪਾਜ਼ੇਟਿਵ ਆਏ-71,124
ਡਿਸਚਾਰਜ ਹੋਏ ਮਰੀਜ਼-65,266
ਮੌਤਾਂ ਹੋਈਆਂ-1,518
ਐਕਟਿਵ ਕੇਸ-4340
ਇਹ ਵੀ ਪੜ੍ਹੋ: ਭਗਵੰਤ ਮਾਨ ਲੜਨਗੇ ਧੂਰੀ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ
ਜ਼ਿਲ੍ਹੇ ’ਚ 16232 ਲੋਕਾਂ ਨੇ ਲਗਾਈ ਵੈਕਸੀਨ
ਕੋਰੋਨਾ ਵੈਕਸੀਨੇਸ਼ਨ ਮੁਹਿੰਮ ਤਹਿਤ ਬੁੱਧਵਾਰ ਨੂੰ ਜ਼ਿਲ੍ਹੇ ਵਿਚ ਕੁੱਲ 16232 ਲੋਕਾਂ ਨੂੰ ਵੈਕਸੀਨ ਲਗਾਈ ਗਈ। ਇਨ੍ਹਾਂ ਵਿਚੋਂ 15 ਤੋਂ 18 ਸਾਲ ਤੱਕ ਦੇ 586 ਅੱਲ੍ਹੜ ਅਤੇ ਬੂਸਟਰ ਡੋਜ਼ ਲਗਾਉਣ ਵਾਲੇ 973 ਲਾਭਪਾਤਰੀ ਸ਼ਾਮਲ ਹਨ। ਜ਼ਿਲਾ ਟੀਕਾਕਰਨ ਅਧਿਕਾਰੀ ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 15,73,572 ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ 11,37,157 ਨੇ ਦੋਵੇਂ ਡੋਜ਼ ਅਤੇ 7308 ਲਾਭਪਾਤਰੀਆਂ ਨੇ ਤਿੰਨੋਂ ਡੋਜ਼ ਲਗਵਾ ਲਈਆਂ ਹਨ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਕਮੇ ਨੂੰ ਬੁੱਧਵਾਰ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਲੈਬਾਰਟਰੀਜ਼ ਅਤੇ ਹੋਰ ਜ਼ਿਲਿਆਂ ਤੋਂ ਕੁੱਲ 920 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਨ੍ਹਾਂ ਵਿਚੋਂ 141 ਮਰੀਜ਼ਾਂ ਵਿਚੋਂ ਕੁਝ ਦੂਸਰੇ ਜ਼ਿਲਿਆਂ ਨਾਲ ਸਬੰਧਤ ਪਾਏ ਗਏ ਅਤੇ ਕੁਝ ਦੀ ਰਿਪੋਰਟ ਰਿਪੀਟ ਹੋਈ। ਜ਼ਿਲੇ ਦੇ ਨਵੇਂ ਮਿਲੇ 779 ਕੋਰੋਨਾ ਪਾਜ਼ੇਟਿਵ ਕੇਸਾਂ ਵਿਚ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਜ਼, ਸਿਹਤ ਮੁਲਾਜ਼ਮ, ਛੋਟੇ ਬੱਚੇ, ਬਜ਼ੁਰਗ ਅਤੇ ਕਈ ਪਰਿਵਾਰਾਂ ਦੇ 5 ਜਾਂ 6 ਮੈਂਬਰ ਸ਼ਾਮਲ ਹਨ।
ਇਹ ਵੀ ਪੜ੍ਹੋ: ਜਲੰਧਰ ਦੇ ਡੀ. ਸੀ. ਵੱਲੋਂ ਆਈਲੈੱਟਸ ਸੈਂਟਰਾਂ ਨੂੰ ਵੱਡੀ ਰਾਹਤ, ਜਾਰੀ ਕੀਤੇ ਇਹ ਨਵੇਂ ਹੁਕਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਦੋਂ ਵੋਟਰ ਬਣਿਆ ਸਕਾ ਪਰ ਕਿਸਮਤ ਦੇ ਗਈ ਦਗ਼ਾ, ਪਿਛਲੀਆਂ 5 ਚੋਣਾਂ ’ਚ 1 ਫੀਸਦੀ ਤੋਂ ਘੱਟ ਵੋਟਾਂ ਨਾਲ ਹਾਰੇ 35 ਨੇਤਾ
NEXT STORY