ਜਲੰਧਰ (ਰੱਤਾ)— ਰੇਲਵੇ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਨੂੰ ਬੰਦ ਕਰ ਦਿੱਤਾ ਗਿਆ ਹੈ। ਇਥੇ ਦੱਸ ਦੇਈਏ ਕਿ ਬੈਂਕ ਨੂੰ ਬੰਦ ਕਰਨ ਦਾ ਕਾਰਨ ਬੈਂਕ 'ਚੋਂ ਕੋਰੋਨਾ ਪਾਜ਼ੇਟਿਵ ਮੁਲਾਜ਼ਮ ਦਾ ਮਿਲਣਾ ਹੈ। ਦਰਅਸਲ ਬੀਤੇ ਦਿਨ ਇਸ ਬੈਂਕ 'ਚ ਤਾਇਨਾਤ ਪੰਜਾਬ ਪੁਲਸ ਦਾ ਇਕ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਉਹ ਕੱਲ੍ਹ ਵੀ ਡਿਊਟੀ 'ਤੇ ਹੀ ਮੌਜੂਦ ਸੀ।
ਰਿਪੋਰਟ ਮਿਲਣ ਤੋਂ ਬਾਅਦ ਜਿੱਥੇ ਸਿਹਤ ਮਹਿਕਮੇ ਦੇ ਹੱਥ-ਪੈਰ ਫੁਲ ਗਏ, ਉਥੇ ਹੀ ਇਹ ਬੈਂਕ 'ਚ ਵੀ ਕਾਫ਼ੀ ਹਲਚਲ ਰਹੀ। ਇਸੇ ਕਰਕੇ ਸਾਵਧਾਨੀ ਵਰਤਦੇ ਹੋਏ ਅੱਜ ਸਵੇਰੇ ਸਿਹਤ ਮਹਿਕਮੇ ਦੀ ਟੀਮ ਅੱਜ ਬੈਂਕ 'ਚ ਪਹੁੰਚੀ ਅਤੇ ਸਟਾਫ ਮੈਂਬਰਾਂ ਦੀ ਕੋਰੋਨਾ ਜਾਂਚ ਲਈ ਨਮੂਨੇ ਲੈਣ ਦੇ ਨਾਲ-ਨਾਲ ਬੈਂਕ ਨੂੰ ਬੰਦ ਕਰਨ ਦੇ ਹੁਕਮ ਵੀ ਦਿੱਤੇ। ਹੁਕਮਾਂ ਤੋਂ ਬਾਅਦ ਉਕਤ ਬਰਾਂਚ ਨੂੰ ਬੰਦ ਕਰ ਦਿੱਤਾ ਗਿਆ ਹੈ, ਜੋਕਿ ਅਗਲੇ ਹੁਕਮਾਂ ਤੱਕ ਬੰਦ ਰਹੇਗੀ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਜਿਹੜੇ ਪੁਲਸ ਕਰਮੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ, ਉਨ੍ਹਾਂ ਚੋਂ ਇਕ ਉਕਤ ਬੈਂਕ 'ਚ ਸੁਰੱਖਿਆ ਸੁਰੱਖਿਆ ਕਰਮੀ ਦੀ ਡਿਊਟੀ ਨਿਭਾਅ ਰਿਹਾ ਸੀ। ਚਿੰਤਾ ਦੀ ਗੱਲ ਇਹ ਹੈ ਕਿ ਉਕਤ ਸੁਰੱਖਿਆ ਕਰਮੀ ਸੈਂਪਲ ਦੇਣ ਤੋਂ ਬਾਅਦ ਕਿੰਨੇ ਬੈਂਕ ਅਧਿਕਾਰੀ ਅਤੇ ਗਾਹਕਾਂ ਦੇ ਸੰਪਰਕ 'ਚ ਆਇਆ ਹੋਵੇਗਾ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋਵੇਗਾ।
ਅੰਮ੍ਰਿਤਸਰ 'ਚ ਏ. ਐੱਸ. ਆਈ. ਸਣੇ ਪੰਜ ਹੋਰ ਕੋਰੋਨਾ ਦੇ ਮਾਮਲੇ ਆਏ ਸਾਹਮਣੇ
NEXT STORY