ਕਪੂਰਥਲਾ (ਵਿਪਨ ਮਹਾਜਨ, ਵੈੱਬ ਡੈਸਕ)—ਕੋਰੋਨਾ ਦੇ ਵੱਧਦੇ ਕਹਿਰ ਦਰਮਿਆਨ ਅੱਜ ਕਪੂਰਥਲਾ 'ਚੋਂ ਤਿੰਨ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਨ੍ਹਾਂ 'ਚ ਇਕ ਡਾਕਟਰ ਅਤੇ 2 ਪੁਲਸ ਮੁਲਾਜ਼ਮ ਸ਼ਾਮਲ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਹੜਾ ਡਾਕਟਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ, ਉਹ ਜਲੰਧਰ ਵਿਖੇ ਕਿਡਨੀ ਹਸਪਤਾਲ 'ਚ ਡਾਕਟਰ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਉਕਤ ਡਾਕਟਰ ਕਪੂਰਥਲਾ ਦੇ ਅਮਨ ਨਗਰ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ 'ਕੋਰੋਨਾ' ਕਾਰਨ ਚੌਥੀ ਮੌਤ, ਮਰਨ ਤੋਂ ਬਾਅਦ ਵਿਅਕਤੀ ਦੀ ਰਿਪੋਰਟ ਆਈ ਪਾਜ਼ੇਟਿਵ
ਇਸ ਦੇ ਇਲਾਵਾ ਜਿਹੜੇ ਦੋ ਪੁਲਸ ਮੁਲਾਜ਼ਮ ਪਾਜ਼ੇਟਿਵ ਪਾਏ ਗਏ ਹਨ, ਉਹ ਪੀ. ਟੀ. ਯੂ. ਕੈਂਪਸ 'ਚ ਰਹਿ ਰਹੇ ਹਨ। ਅੱਜ ਕਪੂਰਥਲਾ 'ਚੋਂ ਮਿਲੇ ਇਨ੍ਹਾਂ ਤਿੰਨ ਕੇਸਾਂ ਦੇ ਨਾਲ ਕਪੂਰਥਲਾ ਜ਼ਿਲੇ 'ਚ ਹੁਣ ਕੁੱਲ ਗਿਣਤੀ 27 ਹੋ ਗਈ ਹੈ। ਉਥੇ ਹੀ ਡਾਕਟਰ ਦੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਕਪੂਰਥਲਾ ਦੇ ਅਮਨ ਨਗਰ ਨੂੰ ਸੀਲ ਕਰ ਦਿੱਤਾ ਗਿਆ ਹੈ। ਐੱਸ. ਐੱਚ. ਓ. ਹਰਜਿੰਦਰ ਸਿੰਘ ਸਿਹਤ ਵਿਭਾਗ ਦੀ ਟੀਮ ਨਾਲ ਉਕਤ ਏਰੀਆ ਨੂੰ ਸੀਲ ਕਰਨ ਲਈ ਪਹੁੰਚੇ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਉਕਤ ਕੋਰੋਨਾ ਪੀੜਤਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਵੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
ਸਿੱਖਿਆ ਵਿਭਾਗ ਵੱਲੋਂ ਵੱਡੀ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਪ੍ਰਿੰਸੀਪਲਾਂ ਦੇ ਤਬਾਦਲੇ
NEXT STORY