ਕਪੂਰਥਲਾ/ਫਗਵਾੜਾ (ਮਹਾਜਨ, ਹਰਜੋਤ)— ਕੋਰੋਨਾ ਦਾ ਕਹਿਰ ਆਏ ਦਿਨ ਜ਼ਿਲ੍ਹੇ 'ਚ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ 4 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਅੰਕੜਾ 114 ਤੱਕ ਪਹੁੰਚ ਚੁੱਕਾ ਹੈ, ਉੱਥੇ ਹੀ 99 ਨਵੇਂ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਐਕਟਿਵ ਮਰੀਜ਼ਾਂ ਦੀ ਗਿਣਤੀ 784 ਤੱਕ ਪਹੁੰਚ ਗਈ ਹੈ। ਪਾਜ਼ੇਟਿਵ ਪਾਏ ਗਏ ਮਰੀਜ਼ਾਂ 'ਚੋਂ 4 ਮਰੀਜ਼ ਪੀ. ਆਰ. ਟੀ. ਸੀ. ਕਪੂਰਥਲਾ, 2 ਆਰ. ਸੀ. ਐੱਫ., 2 ਰੇਲ ਟੈਕ ਅਤੇ 3 ਮਰੀਜ਼ ਦੇਵੀ ਤਲਾਬ ਖੇਤਰ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਕੋਰੋਨਾ ਮਰੀਜ਼ਾਂ 'ਚ 42 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਸਿਹਤ ਮਹਿਕਮੇ ਵੱਲੋਂ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: ਬੀਬੀ ਬਾਦਲ ਦਾ ਅਸਤੀਫ਼ਾ ਸਿਆਸੀ ਡਰਾਮਾ, ਬਿੱਲਾਂ ਖ਼ਿਲਾਫ਼ ਸੁਪਰੀਮ ਕੋਰਟ 'ਚ ਦੇਵਾਂਗੇ ਚੁਣੌਤੀ: ਰੰਧਾਵਾ
ਇਨ੍ਹਾਂ ਨੇ ਤੋੜਿਆ ਦਮ
ਕੋਰੋਨਾ ਸੰਕਰਮਿਤ 4 ਮਰੀਜ਼ਾਂ ਦੀ ਮੌਤ 'ਚ 77 ਸਾਲਾ ਪੁਰਸ਼ ਮਾਡਲ ਟਾਊਨ ਕਪੂਰਥਲਾ ਅਤੇ 77 ਸਾਲਾ ਪੁਰਸ਼ ਵਾਸੀ ਪਿੰਡ ਜੈਰਾਮਪੁਰ, ਜੋ ਕਿ ਬੀਤੇ ਦਿਨੀਂ ਪਾਜ਼ੇਟਿਵ ਪਾਏ ਗਏ ਸਨ ਅਤੇ ਹਸਪਤਾਲ 'ਚ ਜ਼ੇਰੇ ਇਲਾਜ ਸਨ ਪਰ ਹਾਲਤ ਵਿਗੜਨ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 2 ਮਰੀਜ਼ ਫਗਵਾੜਾ ਨਾਲ ਸਬੰਧਤ ਹਨ। ਕੋਰੋਨਾ ਕਾਰਨ ਮਰਣ ਵਾਲੇ ਮਰੀਜ਼ਾਂ ਦਾ ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋਂ ਆਪਣੀ ਨਿਗਰਾਨੀ 'ਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਸਕਾਰ ਕੀਤਾ ਗਿਆ। ਇਸ ਤੋਂ ਇਲਾਵਾ 99 ਪਾਜ਼ੇਟਿਵ ਪਾਏ ਗਏ ਮਰੀਜ਼ਾਂ 'ਚੋਂ ਕਪੂਰਥਲਾ ਸਬ ਡਵੀਜਨ ਨਾਲ 45, ਫਗਵਾੜਾ ਸਬ ਡਿਵੀਜ਼ਨ ਨਾਲ 18, ਸੁਲਤਾਨਪੁਰ ਲੋਧੀ ਸਬ ਡਵੀਜਨ ਨਾਲ 3 ਅਤੇ ਭੁਲੱਥ ਸਬ ਡਿਵੀਜ਼ਨ ਨਾਲ 17 ਮਰੀਜ ਸਬੰਧਤ ਹਨ। ਇਸ ਤੋਂ ਇਲਾਵਾ ਜਲੰਧਰ ਨਾਲ 5, ਐੱਸ. ਬੀ. ਐੱਸ. ਨਗਰ ਨਾਲ 2 ਤੇ ਹੁਸ਼ਿਆਰਪੁਰ ਨਾਲ 1 ਮਰੀਜ਼ ਸਬੰਧਤ ਹਨ।
ਇਹ ਵੀ ਪੜ੍ਹੋ: ਅਸਤੀਫ਼ੇ ਤੋਂ ਬਾਅਦ ਬੋਲੇ ਹਰਸਿਮਰਤ ਬਾਦਲ, ਕਿਹਾ-ਸਰਕਾਰ ਨੂੰ ਮਨਾਉਣ 'ਚ ਰਹੀ ਅਸਫ਼ਲ
552 ਲੋਕਾਂ ਦੀ ਹੋਈ ਸੈਂਪਲਿੰਗ
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ 552 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਨ੍ਹਾਂ 'ਚੋਂ ਆਰ. ਸੀ. ਐੱਫ. ਤੋਂ 28, ਮਾਡਰਨ ਜੇਲ ਕਪੂਰਥਲਾ ਤੋਂ 71, ਕਪੂਰਥਲਾ ਤੋਂ 74, ਕਾਲਾ ਸੰਘਿਆਂ ਤੋਂ 78, ਸੁਲਤਾਨਪੁਰ ਲੋਧੀ ਤੋਂ 9, ਫੱਤੂਢੀਂਗਾ ਤੋਂ 51, ਟਿੱਬਾ ਤੋਂ 8, ਭੁਲੱਥ ਤੋਂ 20, ਬੇਗੋਵਾਲ ਤੋਂ 44, ਢਿਲਵਾਂ ਤੋਂ 76, ਪਾਂਛਟਾ ਤੋਂ 44 ਅਤੇ ਫਗਵਾੜਾ ਤੋਂ 49 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ 'ਚ ਕੋਰੋਨਾ ਕਾਰਨ 2649 ਲੋਕ ਸੰਕਰਮਿਤ ਹੋ ਚੁੱਕੇ ਹਨ ਜਦਕਿ 1578 ਮਰੀਜ ਠੀਕ ਹੋ ਚੁੱਕੇ ਹਨ ਅਤੇ 784 ਮਰੀਜ਼ ਸਰਗਰਮ ਚੱਲ ਰਹੇ ਹਨ।
ਹੌਲਦਾਰ ਹਰਵਿੰਦਰ ਦਾ ਜੱਦੀ ਪਿੰਡ 'ਚ ਸਸਕਾਰ, ਪਤਨੀ ਦੇ ਬੱਚਿਆਂ ਦਾ ਵਿਰਲਾਪ ਦੇਖ ਹਰ ਅੱਖ 'ਚੋਂ ਨਿਕਲੇ ਹੰਝੂ
NEXT STORY