ਬਠਿੰਡਾ/ਲੁਧਿਆਣਾ (ਬਲਵਿੰਦਰ)— ਬਠਿੰਡਾ 'ਚ ਫੜ੍ਹੇ ਗਏ ਟਰੱਕ 'ਚ ਆਏ ਸਵਾਰਾਂ ਚੋਂ 2 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ ਹਨ, ਜੋ ਇਸ ਸਮੇਂ ਲੁਧਿਆਣਾ 'ਚ ਹਨ ਅਤੇ ਇਨ੍ਹਾਂ ਦੀ ਗਿਣਤੀ ਵੀ ਲੁਧਿਆਣਾ ਦੇ ਕੇਸਾਂ 'ਚ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 26 ਅਪ੍ਰੈਲ ਨੂੰ ਗੋਨਿਆਣਾ ਰੋਡ 'ਤੇ ਇਕ ਟਰੱਕ ਫੜ੍ਹਿਆ ਗਿਆ ਸੀ, ਜੋ ਕਿ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਆਇਆ ਸੀ। ਟਰੱਕ 'ਚ 70 ਵਿਅਕਤੀ ਸਵਾਰ ਸਨ, ਜੋ ਖੇਤੀ ਕੰਮਾਂ ਖਾਤਰ ਉਥੇ ਗਏ ਸਨ। ਟਰੱਕ ਚਾਲਕ ਨੇ ਇਨ੍ਹਾਂ ਪਾਸੋਂ 2500 ਰੁਪਏ ਪ੍ਰਤੀ ਵਿਅਕਤੀ ਲਏ ਸਨ। ਬਠਿੰਡਾ ਪੁਲਸ ਨੇ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕਰਕੇ ਉਸ ਨੂੰ ਟਰੱਕ ਸਣੇ ਹਿਰਾਸਤ 'ਚ ਲੈ ਲਿਆ ਸੀ।
ਇਸ ਮੌਕੇ ਡੀ. ਸੀ. ਬਠਿੰਡਾ ਬੀ ਸ੍ਰੀ ਨਿਵਾਸਨ ਨੇ ਫੈਸਲਾ ਲਿਆ ਕਿ ਭੋਜਨ ਆਦਿ ਕਰਵਾਉਣ ਤੋਂ ਬਾਅਦ ਸੰਬੰਧਤ ਵਿਅਕਤੀਆਂ ਨੂੰ ਬੱਸਾਂ ਰਾਹੀਂ ਇਨ੍ਹਾਂ ਦੇ ਜ਼ਿਲ੍ਹਿਆਂ ਤੱਕ ਛੱਡਿਆ ਜਾਵੇ। ਅੱਜ ਖਬਰ ਮਿਲੀ ਹੈ ਕਿ ਉਸ ਟਰੱਕ ਦੇ ਸਵਾਰਾਂ 'ਚੋਂ ਲੁਧਿਆਣਾ 'ਚ ਦੋ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜਿਸ 'ਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਉਕਤ ਦੇ ਸੰਪਰਕ 'ਚ ਆਏ ਪੁਲਸ ਮੁਲਾਜਮਾਂ, ਸਮਾਜ ਸੇਵੀਆਂ, ਮੀਡਿਆ ਕਰਮੀਆਂ ਆਦਿ ਨੂੰ 14 ਦਿਨਾਂ ਲਈ ਉਨ੍ਹਾਂ ਦੇ ਘਰਾਂ 'ਚ ਹੀ ਇਕਾਂਤਵਾਸ ਕੀਤਾ ਜਾ ਰਿਹਾ ਹੈ।
ਕੇਂਦਰ ਪੰਜਾਬ ਨਾਲ ਵਿਤਕਰੇਬਾਜ਼ੀ ਬੰਦ ਕਰਕੇ ਸੂਬੇ ਨੂੰ ਦੇਵੇ ਆਰਥਿਕ ਪੈਕੇਜ : ਜਾਖੜ
NEXT STORY