ਨਵਾਂਸ਼ਹਿਰ (ਤ੍ਰਿਪਾਠੀ) – ਜ਼ਿਲ੍ਹਾ ਨਵਾਂਸ਼ਹਿਰ ਵਿੱਚ ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਬਣਿਆ ਹੋਇਆ ਹੈ। 3 ਮਹਿਲਾਵਾਂ ਸਮੇਤ 5 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ, ਜਦਕਿ 14 ਵਿਦਿਆਰਥੀਆਂ ਅਤੇ 2 ਅਧਿਆਪਕਾਂ ਸਮੇਤ 108 ਨਵੇਂ ਕੋਰੋਨਾ ਮਰੀਜ਼ ਪਾਏ ਗਏ ਹਨ। ਇਥੇ ਜ਼ਿਕਰਯੋਗ ਹੈ ਕਿ ਪਿਛਲੇ 3 ਦਿਨ੍ਹਾਂ ’ਚ ਹੀ 11 ਵਿਅਕਤੀ ਕੋਰੋਨਾ ਦੀ ਭੇਂਟ ਚੜ੍ਹ ਚੁੱਕੇ ਹਨ। ਸਿਵਲ ਸਰਜਨ ਡਾ.ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਬਲਾਕ ਮੁਕੰਦਪੁਰ ਵਿਖੇ 42 ਸਾਲ ਦੀ ਮਹਿਲਾ, 85 ਸਾਲਾ ਮਹਿਲਾ ਅਤੇ 60 ਸਾਲਾ ਮਹਿਲਾਂ, ਮੁਜੱਫਰਪੁਰ ਦੇ 72 ਸਾਲਾ ਵਿਅਕਤੀ ਅਤੇ ਮੁਜ਼ੱਫਰਪੁਰ ਦੇ 56 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।
ਡਾ.ਕਪੂਰ ਨੇ ਦੱਸਿਆ ਕਿ ਅੱਜ ਮੁਜੱਫਰਪੁਰ ਵਿਖੇ 24, ਨਵਾਂਸ਼ਹਿਰ ਅਰਬਨ ਵਿਖੇ 20, ਬੰਗਾ ਵਿਖੇ 16, ਬਲਾਚੌਰ ਵਿਖੇ 14, ਸੜੋਆ ਅਤੇ ਸੁੱਜੋਂ ਵਿਖੇ 12-12 ਮੁਕੰਦਪੁਰ ਵਿਖੇ 8 ਅਤੇ ਰਾਹੋਂ ਵਿਖੇ 3 ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ ਹਨ। ਡਾ.ਕਪੂਰ ਨੇ ਦੱਸਿਆ ਕਿ 1,32,321 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ। ਜਿਸ ਵਿੱਚੋਂ 4,363 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, 3,467 ਵਿਅਕਤੀ ਰਿਕਵਰ ਹੋ ਚੁੱਕੇ ਹਨ, 123 ਦੀ ਮੌਤ ਹੋਈ ਹੈ ਅਤੇ 780 ਐਕਟਿਵ ਮਰੀਜ ਹਨ।
ਡਾ.ਕਪੂਰ ਨੇ ਦੱਸਿਆ ਕਿ ਜ਼ਿਲੇ ਵਿੱਚ 26 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 741 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। ਡਾ.ਕਪੂਰ ਨੇ ਦੱਸਿਆ ਕਿ ਅੱਜ ਜਿਲੇ ਵਿੱਚ 1217 ਕੋਰੋਨਾ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਹੈਲਥ ਕੇਅਰ ਵਰਕਰਜ਼ ਸਮੇਤ ਕੁੱਲ 4,794 ਫਰੰਟ ਲਾਈਨ ਵਰਕਰਜ਼ ਨੂੰ ਕੋਵੀਸ਼ੀਲਡ ਦੀ ਡੋਜ਼ ਲਗਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਤੋਂ ਰਿਕਵਰ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 79.46 ਫ਼ੀਸਦੀ ਹੈ।
STF ਨੇ ਮੁਕਾਬਲੇ ’ਚ ਢੇਰ ਕੀਤੇ ਮੁਖਤਾਰ ਅੰਸਾਰੀ ਦੇ 2 ਸ਼ਾਰਪ ਸ਼ੂਟਰ
NEXT STORY