ਲਖਨਊ (ਵਾਰਤਾ) : ਉਤਰ ਪ੍ਰਦੇਸ਼ ਪੁਲਸ ਦੀ ਸਪੇਸ਼ਲ ਟਾਸਕ ਫੋਰਸ (ਐਸ.ਟੀ.ਐਫ.) ਨੇ ਪ੍ਰਯਾਗਰਾਜ ਦੇ ਅਰੈਲ ਇਲਾਕੇ ਵਿਚ ਹੋਏ ਮੁਕਾਬਲੇ ਵਿਚ ਮੁੰਨਾ ਬਜਰੰਗੀ ਅਤੇ ਮੁਖਤਾਰ ਅੰਸਾਰੀ ਗਿਰੋਹ ਦੇ 2 ਖ਼ਤਰਨਾਕ ਸ਼ਾਰਪ ਸ਼ੂਟਰਾਂ ਨੂੰ ਢੇਰ ਕਰ ਦਿੱਤਾ। ਐਸ.ਟੀ.ਐਫ. ਦੇ ਪੁਲਸ ਇੰਸਪੈਕਟਰ ਜਨਰਲ ਅਮਿਤਾਭ ਯਸ਼ ਨੇ ਇੱਥੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: 'ਤਾਂਡਵ' ਵੈੱਬ ਸੀਰੀਜ਼ ’ਤੇ ਐਮਾਜ਼ੋਨ ਨੇ ਮੰਗੀ ਮਾਫ਼ੀ, ਕਿਹਾ- ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸਾਡਾ ਉਦੇਸ਼ ਨਹੀਂ ਸੀ
ਉਨ੍ਹਾਂ ਨੇ ਦੱਸਿਆ ਕਿ ਐਸ.ਟੀ.ਐਫ. ਨੇ ਸੂਚਨਾ ਮਿਲਣ ’ਤੇ ਬੁੱਧਵਾਰ ਨੂੰ ਅੱਧੀ ਰਾਤ ਦੇ ਸਮੇਂ ਪ੍ਰਯਾਗਰਾਜ ਦੇ ਅਰੈਲ ਇਲਾਕੇ ਵਿਚ ਬਾਈਕ ਸਵਾਰ ਬਦਮਾਸ਼ਾਂ ਨਾਲ ਹੋਏ ਮੁਕਾਬਲੇ ਵਿਚ 2 ਖ਼ਤਰਨਾਕ ਸ਼ਾਰਪ ਸ਼ੂਟਰਾਂ ਨੂੰ ਢੇਰ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਬਦਮਾਸ਼ਾਂ ਦੀ ਪਛਾਣ ਮਾਫੀਆ ਡੋਨ ਮੁੰਨਾ ਬਜਰੰਗੀ ਅਤੇ ਦਿਲੀਪ ਮਿਸ਼ਰਾ ਗਿਰੋਹ ਦੇ ਖ਼ਤਰਨਾਕ ਸ਼ਾਰਪ ਸ਼ੂਟਰ ਅਤੇ 50 ਹਜ਼ਾਰ ਰੁਪਏ ਦੇ ਇਨਾਮੀ ਅਪਰਾਧੀ ਵਕੀਲ ਪਾਂਡੇ ਦੇ ਇਲਾਵਾ ਇਸਟ੍ਰੀਸ਼ੀਟਰ ਅਮਜਦ ਦੇ ਰੂਪ ਵਿਚ ਕੀਤੀ ਗਈ।
ਇਹ ਵੀ ਪੜ੍ਹੋ: ਪਿੱਚ ਵਿਵਾਦ ’ਤੇ ਚੜ੍ਹਿਆ ਵਿਰਾਟ ਕੋਹਲੀ ਦਾ ਪਾਰਾ, ਕਿਹਾ-ਅਸੀਂ 3 ਦਿਨ ’ਚ ਹਾਰੇ ਉਦੋਂ ਕੋਈ ਕੁੱਝ ਨਹੀਂ ਬੋਲਿਆ
ਉਨ੍ਹਾਂ ਦੇ ਕਬਜ਼ੇ ’ਚੋਂ 30 ਅਤੇ 9 ਐਮ.ਐਮ. ਦੀ ਪਿਸਤੌਲ, ਕੁੱਝ ਜਿੰਦਾ ਅਤੇ ਖੋਖਾ ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪ੍ਰਯਾਗਰਾਜ ਐਸ.ਟੀ.ਐਫ. ਦੇ ਪੁਲਸ ਸਬ-ਇੰਸਪੈਕਟਰ ਨਵੇਂਦੂ ਕੁਮਾਰ ਦੀ ਅਗਵਾਈ ਵਿਚ ਗਠਿਤ ਇਕ ਟੀਮ ਮੁਖਬਿਰ ਦੇ ਦੱਸੇ ਗਏ ਸਥਾਨ ਅਰੈਲ ਇਲਾਕੇ ਦੇ ਕਛਾਰ ਵਿਚ ਪਹੁੰਚੀ। ਉਸੇ ਸਮੇਂ ਬਦਮਾਸ਼ਾਂ ਨਾਲ ਹੋਏ ਮੁਕਾਬਲੇ ਵਿਚ ਦੋਵੇਂ ਬਦਮਾਸ਼ ਮਾਰੇ ਗਏ। ਉਨ੍ਹਾਂ ਨੇ ਦੱਸਿਆ ਕਿ ਵਕੀਲ ਪਾਂਡੇ ਨੂੰ ਲੋਕ ਰਾਜੀਵ ਪਾਂਡੇ ਉਰਫ ਰਾਜੂ ਦੇ ਤੌਰ ’ਤੇ ਵੀ ਜਾਣਦੇ ਸਨ। ਉਥੇ ਹੀ ਇਸਟ੍ਰੀਸ਼ੀਟਰ ਅਮਜਦ ਨੂੰ ਅੰਗਦ ਊਰਫ ਪਿੰਟੂ ਉਰਫ ਡਾਕਟਰ ਦੇ ਰੂਪ ਵਿਚ ਵੀ ਪਛਾਣਿਆ ਜਾਂਦਾ ਸੀ।
ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲਗਵਾਇਆ ਕੋਵਿਡ-19 ਟੀਕਾ
ਦੋਵੇਂ ਮੁੰਨਾ ਬਜਰੰਗੀ ਅਤੇ ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਗਿਰੋਹ ਦੇ ਸ਼ੂਟਰ ਸਨ ਪਰ ਪਿਛਲੇ ਕੁੱਝ ਸਮੇਂ ਤੋਂ ਦਿਲੀਪ ਮਿਸ਼ਰਾ ਲਈ ਕੰਮ ਕਰਦੇ ਸਨ। ਸ਼੍ਰੀ ਯਸ਼ ਨੇ ਦੱਸਿਆ ਕਿ ਦੋਵਾਂ ਅਪਰਾਧੀਆਂ ਨੇ ਸਾਲ 2013 ਵਿਚ ਮਾਫ਼ੀਆ ਮੁੰਨਾ ਬਜਰੰਗੀ ਅਤੇ ਮੁਖਤਾਰ ਅੰਸਾਰੀ ਦੇ ਇਸ਼ਾਰੇ ’ਤੇ ਬਨਾਰਸ ਦੇ ਤਤਕਾਲੀਨ ਡਿਪਟੀ ਜੇਲਰ ਅਨਿਲ ਕੁਮਾਰ ਤਿਆਗੀ ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਇਲਾਕੇ ਵਿਚ ਸਨਸਨੀ ਫੈਲਾ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਲੈਟਰ ਵਿਚ ਗਿਆਨਪੁਰ, ਭਦੋਹੀ ਤੋਂ ਮੌਜੂਦਾ ਵਿਧਾਇਕ ਵਿਜੇ ਮਿਸ਼ਰਾ ਵਕੀਲ ਉਰਫ ਰਾਜੀਵ ਪਾਂਡੇ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸ ਚੁੱਕੇ ਹਨ। ਇਹ ਦੋਵੇਂ ਬਦਮਾਸ਼ ਪ੍ਰਯਾਗਰਾਜ ਵਿਚ ਕਿਸੇ ਦੇ ਕਤਲ ਦੇ ਇਰਾਦੇ ਨਾਲ ਆਏ ਸਨ।
ਇਹ ਵੀ ਪੜ੍ਹੋ: ਆਫ ਦਿ ਰਿਕਾਰਡ: ਮੋਦੀ ਦੇ ਟੀਕਾ ਲਗਵਾਉਣ ਤੋਂ ਬਾਅਦ 60 ਤੋਂ ਉੱਤੇ ਦੇ ਸੰਸਦ ਮੈਂਬਰਾਂ ’ਚ ਵੀ ਲੱਗੀ ਦੌੜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹੁਣ ਸਮੇਂ ਸਿਰ ਹੀ ਹੋਣਗੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 'ਆਮ ਚੋਣਾਂ'
NEXT STORY