ਰੂਪਨਗਰ (ਸੱਜਣ ਸੈਣੀ)— ਪੰਜਾਬ 'ਚ ਪਿਛਲੇ 7 ਦਿਨਾਂ ਤੋਂ ਲੱਗੇ ਕਰਫਿਊ ਕਾਰਨ ਘਰਾਂ 'ਚ ਬੰਦ ਗਰੀਬ ਅਤੇ ਮਜਦੂਰ ਵਰਗ ਨੂੰ ਕਾਫੀ ਸੰਤਾਪ ਭੋਗਣਾ ਪੈ ਰਿਹਾ ਹੈ। ਕਰਫਿਊ ਦੇ ਕਾਰਨ ਬੰਦ ਹੋਏ ਕੰੰਮਕਾਜ ਕਰਕੇ ਜਿੱਥੇ ਇਨ੍ਹਾਂ ਗਰੀਬ ਅਤੇ ਮਜਦੂਰ ਲੋਕਾਂ ਨੂੰ ਆਰਥਿਕ ਤੰਗੀ ਦਾ ਸਾਹਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਪੇਟ ਭਰਨ ਲਈ ਇਨ੍ਹਾਂ ਦੇ ਕੋਲ ਕੁਝ ਵੀ ਨਹੀਂ ਬਚਿਆ।
ਇਹ ਵੀ ਪੜ੍ਹੋ : ਜਲੰਧਰ: ਨਿਜਾਤਮ ਨਗਰ ਦੀ ਕੋਰੋਨਾ ਪੀੜਤ ਔਰਤ ਦੇ ਪਰਿਵਾਰ ਦੀ ਰਿਪੋਰਟ ਆਈ
ਹਾਲਾਂਕਿ ਸੂਬਾ ਸਰਕਾਰ ਵੱਲੋਂ ਇਨ੍ਹਾਂ ਗਰੀਬ ਲੋਕਾਂ ਨੂੰ ਰਾਸ਼ਨ ਦੇ ਪੈਕਟ ਦੇਣ ਦਾ ਐਲਾਨ ਤਾ ਕੀਤਾ ਹੈ ਪਰ ਇਹ ਹਾਲੇ ਐਲਾਨ ਹੀ ਬਣਿਆ ਹੋਇਆ ਹੈ। ਭਾਵੇਂ ਕਿ ਸਰਕਾਰ ਵੱਲੋਂ ਇਨ੍ਹਾਂ ਗਰੀਬਾਂ ਦੀ ਹਾਲੇ ਤੱਕ ਕੋਈ ਸਾਰ ਨਹੀਂ ਲਈ ਪਰ ਗੁਰਦੁਆਰਾ ਸਾਹਿਬ ਵੱਲੋਂ ਇਨ੍ਹਾਂ ਗਰੀਬ ਅਤੇ ਮਜਦੂਰ ਲੋਕਾਂ ਦਾ ਪੇਟ ਭਰਨ ਲਈ ਦੋ ਸਮੇਂ ਦਾ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ :ਵੱਡੀ ਖਬਰ : ਮੋਹਾਲੀ 'ਚ ਕੋਰੋਨਾ ਦਾ ਨਵਾਂ ਕੇਸ, ਪੰਜਾਬ 'ਚ ਕੁੱਲ 39 ਮਾਮਲੇ ਆਏ ਸਾਹਮਣੇ
ਗੁਰੁਦੁਆਰਾ ਸ੍ਰੀ ਭੱਠਾ ਸਾਹਿਬ,ਗੁ. ਟਿੱਬੀ ਸਾਹਿਬ, ਗੁ. ਬਾਬਾ ਦੀਪ ਸਿੰਘ ਜੀ ਸ਼ਹੀਦ ਸੋਲਖੀਆਂ ਵੱਲੋਂ ਲਗਾਤਾਰ ਗਰੀਬ ਅਤੇ ਮਜਦੂਰ ਲੋਕਾਂ ਦੇ ਨਾਲ-ਨਾਲ ਕਰਫਿਊ ਦੌਰਾਨ ਡਿਊਟੀ ਨਿਭਾ ਰਹੇ ਪੁਲਸ ਅਤੇ ਪ੍ਰਸ਼ਾਸਨਿਕ ਮੁਲਾਜ਼ਮਾਂ ਲਈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਸੰਕਟ 'ਚ ਲੋਕਾਂ ਦੀ ਮਦਦ ਲਈ ਅੱਗੇ ਆਏ ਸੁਖਬੀਰ ਬਾਦਲ, ਕੀਤਾ ਵੱਡਾ ਐਲਾਨ
ਜਿੱਥੇ ਗੁਰੂ ਘਰਾਂ ਵੱਲੋਂ ਮਜਦੂਰ ਅਤੇ ਲੋੜਵੰਦ ਲੋਕਾਂ ਲਈ ਤਿਆਰ ਕੀਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਉਥੇ ਹੀ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਪ੍ਰਸ਼ਾਸ਼ਨ ਦੀ ਮਦਦ ਨਾਲ ਮਜਦੂਰ ਅਤੇ ਲੋੜਵੰਦ ਲੋਕਾਂ ਲਈ ਰਾਸ਼ਨ ਦੇ ਪੈਕਟ ਵੀ ਵੰਡੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਹਾਲੇ ਕਰਫਿਊ ਲੰਮਾ ਸਮਾਂ ਚੱਲ ਸਕਦਾ ਹੈ ਪਰ ਜਦੋਂ ਤੱਕ ਪੰੰਜਾਬ 'ਚ ਗੁਰੂ ਸਾਹਿਬ ਦੀ ਮੇਹਰ ਸਦਕਾ ਲੰਗਰ ਚੱਲਦੇ ਰਹਿਣਗੇ ਉਦੋਂ ਤੱਕ ਪੰਜਾਬ ਦੀ ਧਰਤੀ 'ਤੇ ਕੋਈ ਭੁੱਖਾ ਨਹੀਂ ਮਰ ਸਕਦਾ।
ਇਹ ਵੀ ਪੜ੍ਹੋ :ਕਰਫਿਊ ਦੌਰਾਨ ਪੰਜ ਜੀਆਂ ਦੀ ਬਰਾਤ ਲੈ ਕੇ ਪੁੱਜਾ ਲਾੜਾ, ਤਿੰਨ ਘੰਟਿਆਂ 'ਚ ਹੋਇਆ ਵਿਆਹ
ਇਹ ਵੀ ਪੜ੍ਹੋ : ਹੋਲੇ-ਮਹੱਲੇ ਤੋਂ ਪਰਤੇ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ, ਲਾਸ਼ ਨੂੰ ਹੱਥ ਲਾਉਣ ਤੋਂ ਵੀ ਕਤਰਾਉਣ ਲੱਗਾ ਪਰਿਵਾਰ
ਮਾਛੀਵਾੜਾ ਦੇ ਬੈਂਕਾਂ ਬਾਹਰ ਲੱਗੀਆਂ ਲੰਬੀਆਂ ਲਾਈਨਾਂ, ਯਾਦ ਆਏ ਨੋਟਬੰਦੀ ਦੇ ਦਿਨ
NEXT STORY