ਜਲੰਧਰ (ਪੁਨੀਤ)— ਪੰਜਾਬ ਸਰਕਾਰ ਨੇ ਕਰਫ਼ਿਊ ਦੌਰਾਨ ਯਾਤਰੀਆਂ ਨੂੰ ਰਾਹਤ ਦੇਣ ਲਈ ਬੱਸਾਂ ਚਲਾਉਣ ਦੀ ਪਰਮਿਸ਼ਨ ਦੇ ਦਿੱਤੀ ਹੈ। ਇਸ ਕਾਰਨ ਸ਼ਨੀਵਾਰ ਅਤੇ ਐਤਵਾਰ ਨੂੰ ਬੱਸਾਂ ਰੁਟੀਨ ਮੁਤਾਬਕ ਚੱਲਣਗੀਆਂ। ਇਸ ਸਬੰਧ 'ਚ ਨੋਟੀਫਿਕੇਸ਼ਨ ਦੀ ਕਾਪੀ ਪੰਜਾਬ ਰੋਡਵੇਜ਼ ਜਲੰਧਰ ਡਿਪੂ ਦੇ ਅਧਿਕਾਰੀਆਂ ਕੋਲ ਪਹੁੰਚ ਗਈ ਹੈ। ਬੱਸਾਂ 'ਚ 50 ਫੀਸਦੀ ਯਾਤਰੀ ਹੀ ਸਫਰ ਕਰ ਸਕਣਗੇ। ਅਹਿਤਿਆਤ ਦੇ ਤੌਰ 'ਤੇ ਸਿਰਫ ਉਨ੍ਹਾਂ ਯਾਤਰੀਆਂ ਨੂੰ ਬੱਸਾਂ 'ਚ ਬੈਠਣ ਦੀ ਇਜਾਜ਼ਤ ਹੋਵੇਗੀ ਜੋ ਸਿਹਤ ਮਹਿਕਮੇ ਦੇ ਨਿਯਮ ਅਤੇ ਗਾਈਡਲਾਈਨਜ਼ ਦੀ ਪਾਲਣਾ ਕਰਦੇ ਮਾਸਕ ਆਦਿ ਪਹਿਨਣਗੇ ਅਤੇ ਸੋਸ਼ਲ ਡਿਸਟੈਂਸ ਬਣਾਈ ਰੱਖਣਗੇ।
ਇਹ ਵੀ ਪੜ੍ਹੋ: ਸਾਲੀ ਨੇ ਪਾਏ ਜੀਜੇ 'ਤੇ ਡੋਰੇ, ਸਮਝਾਉਣ 'ਤੇ ਵੀ ਨਾ ਸਮਝੇ ਤਾਂ ਵੱਡੀ ਭੈਣ ਨੇ ਚੁੱਕਿਆ ਖ਼ੌਫਨਾਕ ਕਦਮ
ਦੂਜੇ ਪਾਸੇ 14 ਅਗਸਤ ਤੋਂ ਬਾਅਦ ਬੀਤੇ ਦਿਨ ਬੱਸਾਂ ਚੱਲਣ ਦੀ ਗਿਣਤੀ ਨੇ 500 ਦਾ ਜਾਦੂਈ ਅੰਕੜਾ ਛੂਹ ਲਿਆ। ਬੱਸ ਅੱਡੇ 'ਚ ਜ਼ਿਆਦਾ ਯਾਤਰੀ ਨਜ਼ਰ ਆਏ, ਇਸ ਦਾ ਇਕ ਕਾਰਨ ਲੱਗਣ ਵਾਲੇ 2 ਦਿਨ ਦੇ ਕਰਫਿਊ ਨੂੰ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਬਜ਼ੁਰਗ ਬੀਬੀ ਦੀ ਮੌਤ ਦੇ ਮਾਮਲੇ 'ਚ ਪੰਜਾਬ ਸੂਬਾ ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਐਕਸ਼ਨ
ਕੋਰੋਨਾ ਪਾਜ਼ੇਟਿਵ ਅਧਿਕਾਰੀ ਦਾ ਦਫ਼ਤਰ ਰਿਹਾ ਸੀਲ, ਬਾਕੀ ਦਫ਼ਤਰ 'ਚ ਹੋਇਆ ਕੰਮਕਾਜ
ਜਲੰਧਰ ਡਿਪੂ-1 ਦੇ ਅਕਾਊਂਟ ਅਧਿਕਾਰੀ ਪੰਕਜ ਜੇਤਲੀ ਜਿੱਥੇ ਬੈਠਦੇ ਸਨ, ਉਹ ਬਲਾਕ ਸ਼ੁੱਕਰਵਾਰ ਸੀਲ ਰੱਖਿਆ ਗਿਆ ਜਦੋਂ ਕਿ ਬਾਕੀ ਦੇ ਦਫ਼ਤਰ 'ਚ ਕੰਮਕਾਜ ਹੋਇਆ। ਇਥੇ ਕੰਮਕਾਜ ਪਹਿਲਾਂ ਵਾਂਗ ਤਾਂ ਨਹੀਂ ਹੋ ਸਕਿਆ ਪਰ ਕਰਮਚਾਰੀ ਥੋੜ੍ਹੀ ਅਹਿਤਿਆਤ ਵਰਤਦੇ ਨਜ਼ਰ ਆਏ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਤਾਂਡਵ, ਵੱਡੀ ਗਿਣਤੀ 'ਚ ਨਵੇਂ ਕੇਸ ਮਿਲਣ ਨਾਲ ਅੰਕੜਾ ਪੁੱਜਾ 5 ਹਜ਼ਾਰ ਤੋਂ ਪਾਰ
ਕੋਰੋਨਾ ਪੀੜਤਾਂ ਦੀਆਂ ਰਿਹਾਇਸ਼ਾਂ ਦੇ 100 ਮੀਟਰ ਘੇਰੇ ਵਾਲੇ ਇਲਾਕੇ ਕੀਤੇ ਜਾਣਗੇ ਸੀਲ
NEXT STORY