ਜਲੰਧਰ/ਚੰਡੀਗੜ੍ਹ (ਧਵਨ)— ਕੋਵਿਡ-19 ਸੰਕਟ ਦਾ ਫਰੰਟ ਲਾਈਨ 'ਤੇ ਆ ਕੇ ਮੁਕਾਬਲਾ ਕਰ ਰਹੇ ਪੁਲਸ ਜਵਾਨਾਂ ਨੂੰ ਬਚਾਉਣ ਲਈ ਪੰਜਾਬ ਪੁਲਸ ਨੇ ਉਨ੍ਹਾਂ ਦੇ ਮੈਡੀਕਲ ਪ੍ਰੀਖਿਆ ਲਈ ਮੋਬਾਇਲ ਕਲੀਨਿਕਸ ਨੂੰ ਤਾਇਨਾਤ ਕੀਤਾ ਹੈ ਅਤੇ ਗਰਾਊਂਡ 'ਚ ਤਾਇਨਾਤ 43000 ਜਵਾਨਾਂ 'ਚੋਂ 30567 ਜਵਾਨਾਂ ਦਾ ਮੈਡੀਕਲ ਚੈੱਕਅਪ ਕੀਤਾ ਜਾ ਚੁੱਕਿਆ ਹੈ। ਮੋਬਾਇਲ ਪੁਲਸ ਕਲੀਨਿਕਸ ਸੂਬੇ ਦੇ ਸਾਰੇ ਸੱਤ ਪੁਲਸ ਰੇਂਜਾਂ ਅਤੇ ਪੁਲਸ ਕਮਿਸ਼ਨਰੇਟਾਂ 'ਚ ਕੰਮ ਕਰ ਰਹੇ ਹਨ ਤਾਂ ਕਿ ਫਰੰਟ ਲਾਈਨ 'ਚ ਤਾਇਨਾਤ ਪੁਲਸ ਫੋਰਸ ਦਾ ਮੈਡੀਕਲ ਪ੍ਰੀਖਿਆ ਦਾ ਕੰਮ ਪੂਰਾ ਕੀਤਾ ਜਾ ਸਕੇ। ਇਸ ਗੱਲ ਦਾ ਐਲਾਨ ਕਰਦੇ ਹੋਏ ਪੰਜਾਬ ਦੇ ਡੀ . ਜੀ . ਪੀ . ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਸ ਜਵਾਨ ਅਤੇ ਅਧਿਕਾਰੀ ਕਰਫਿਊ ਨੂੰ ਲਾਗੂ ਕਰਨ ਦੇ ਨਾਲ-ਨਾਲ ਰਾਹਤ ਕੰਮਾਂ 'ਚ ਵੀ ਤਿੰਨਾਂ ਸ਼ਿਫਟਾਂ 'ਚ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ: ਕਰਫਿਊ 'ਚ ਕੀਤਾ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਚਰਚਾ ਦਾ ਵਿਸ਼ਾ
ਕੁਝ ਜ਼ਿਲਿਆਂ 'ਚ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਵੀ ਸਹਾਇਤਾ ਲੈ ਕੇ ਪੁਲਸ ਕਰਮਚਾਰੀਆਂ ਦਾ ਚੈੱਕਅਪ ਕੀਤਾ ਗਿਆ ਹੈ। ਇਸ 'ਚ ਪੁਲਸ ਨਾਕਿਆਂ 'ਤੇ ਤਾਇਨਾਤ ਜਵਾਨਾਂ ਨੂੰ ਵਿਸ਼ੇਸ਼ ਰੂਪ ਨਾਲ ਚੈੱਕ ਕੀਤਾ ਗਿਆ ਹੈ ਤਾਂ ਕਿ ਪਤਾ ਚੱਲ ਸਕੇ ਕਿ ਉਨ੍ਹਾਂ ਨੂੰ ਫਲੂ ਜਾਂ ਕੋਈ ਹੋਰ ਰੋਗ ਦੇ ਲੱਛਣ ਤਾਂ ਨਹੀਂ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਜਵਾਨਾਂ ਨੂੰ ਹਰ ਇਕ ਦੋ ਦਿਨਾਂ ਬਾਅਦ ਚੈੱਕ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਵਿਚ ਕੋਈ ਸਿਹਤ ਸਬੰਧੀ ਮੁੱਦਾ ਤਾਂ ਮੌਜੂਦ ਨਹੀਂ ਹੈ ਕਿਉਂਕਿ ਕੋਰੋਨਾ ਵਾਇਰਸ ਦਾ ਕਹਿਰ ਚਾਰੇ ਪਾਸੇ ਦੇਖਣ ਨੂੰ ਮਿਲ ਰਿਹਾ ਹੈ।
ਡੀ. ਜੀ. ਪੀ. ਗੁਪਤਾ ਨੇ ਕਿਹਾ ਕਿ ਜ਼ਿਲਿਆਂ ਦੇ ਐੱਸ. ਐੱਸ. ਪੀ. ਨੂੰ ਦਿਸ਼ਾ-ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਕਿ ਸਾਰੇ ਪੁਲਸ ਕਰਮਚਾਰੀਆਂ ਦਾ ਕੋਰੋਨਾ ਵਾਇਰਸ ਨੂੰ ਲੈ ਕੇ ਚੈੱਕਅਪ ਜ਼ਰੂਰ ਕੀਤਾ ਜਾਵੇ। ਪੁਲਸ ਕਰਮਚਾਰੀਆਂ ਦੀ ਸਿਹਤ ਨੂੰ ਬਣਾਈ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਰਫਿਊ/ਲਾਕਡਾਊਨ ਨੂੰ ਲਾਗੂ ਕਰਵਾਉਣ 'ਚ ਜੁਟੇ ਸਾਰੇ ਪੁਲਸ ਕਰਮਚਾਰੀਆਂ ਨੂੰ ਮਾਸਕ, ਦਸਤਾਨੇ ਅਤੇ ਹੈਂਡ ਸੈਨੇਟਾਈਜ਼ਰ ਦਿੱਤੇ ਗਏ ਹਨ।
ਇਸੇ ਤਰ੍ਹਾਂ ਹਸਪਤਾਲ ਦੇ ਆਈਸੋਲੇਸ਼ਨ ਵਾਰਡਾਂ 'ਚ ਤਾਇਨਾਤ ਜਵਾਨਾਂ ਨੂੰ ਪੀ. ਪੀ.ਈ. ਕਿੱਟਾਂ ਅਤੇ ਬਾਇਓਹੈਜੈੱਡ ਸੂਟ ਦਿੱਤੇ ਗਏ ਹਨ। ਹੁਣੇ ਤੱਕ ਸਾਰੇ ਪੁਲਸ ਰੇਂਜਾਂ ਅਤੇ ਕਮਿਸ਼ਨਰੇਟ ਖੇਤਰਾਂ 'ਚ 2.5 ਲੱਖ ਮਾਸਕ, 788 ਪੀ. ਪੀ. ਈ. ਕਿੱਟਾਂ ਅਤੇ 2. 5 ਲੱਖ ਹੈਂਡ ਸੈਨੇਟਾਈਜ਼ਰ ਵੰਡੇ ਗਏ ਹਨ। ਡੀ. ਜੀ. ਪੀ. ਗੁਪਤਾ ਨੇ ਕਿਹਾ ਕਿ ਕੋਵਿਡ-19 ਦੇ ਪ੍ਰਸਾਰ ਨੂੰ ਵੇਖਦੇ ਹੋਏ ਜਵਾਨਾਂ ਨੂੰ ਲੈ ਕੇ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਪੂਰੀ ਮੈਡੀਕਲ ਸਹਾਇਤਾ ਵੀ ਉਪਲੱਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨਾਕਿਆਂ 'ਤੇ ਤਾਇਨਾਤ ਜਵਾਨਾਂ ਦੀ ਸਹੂਲਤ ਲਈ ਪੈਂਟ ਅਤੇ ਆਊਟ ਡੋਰ ਅੰਬਰੇਲਾ ਸਥਾਪਤ ਕਰ ਦਿੱਤੇ ਗਏ ਹਨ ਤਾਂ ਕਿ ਗਰਮੀ ਤੋਂ ਵੀ ਉਨ੍ਹਾਂ ਦਾ ਬਚਾਅ ਰਹੇ। ਪੁਲਸ ਨਾਕਿਆਂ 'ਤੇ ਬੈਠਣ ਲਈ ਲਾਈਆਂ ਕੁਰਸੀਆਂ ਨੂੰ ਜਾਪਾਨੀ ਮਸ਼ੀਨਾਂ ਨਾਲ ਸੈਨੇਟਾਈਜ਼ ਕੀਤਾ ਗਿਆ ਹੈ।
ਜਲੰਧਰ ਦੇ ਮਨਦੀਪ ਚਿੱਟੀ ਦੀ ਇੰਗਲੈਂਡ 'ਚ ਕੋਰੋਨਾ ਵਾਇਰਸ ਕਾਰਣ ਮੌਤ
NEXT STORY