ਰੂਪਨਗਰ (ਵਿਜੇ ਸ਼ਰਮਾ)— ਪੰਜਾਬ 'ਚ ਕੋਰੋਨਾ ਵਾਇਰਸ ਦਿਨੋ-ਦਿਨ ਭਿਆਨਕ ਰੂਪ ਲੈਂਦਾ ਨਜ਼ਰ ਆ ਰਿਹਾ ਹੈ ਪਰ ਲੱਗਦਾ ਹੈ ਕਿ ਲੋਕਾਂ ਦੇ ਮਨਾਂ 'ਚ ਹੁਣ ਇਸ ਦਾ ਖ਼ੌਫ਼ ਖ਼ਤਮ ਹੋਣ ਲੱਗ ਗਿਆ ਹੈ। ਅਜਿਹਾ ਹੀ ਕੁਝ ਰੂਪਨਗਰ 'ਚ ਵੇਖਣ ਨੂੰ ਮਿਲਿਆ, ਜਿੱਥੇ ਕੋਰੋਨਾ ਨੂੰ ਭੁੱਲ ਕੇ ਲੋਕ ਮਾਈਕਰੋ ਕੰਟੇਨਮੈਂਟ ਜ਼ੋਨ 'ਚੋਂ ਬੈਰੀਕੇਡ ਤੋੜ ਕੇ ਲੰਘਦੇ ਰਹੇ।
ਇਹ ਵੀ ਪੜ੍ਹੋ: ਸਿਹਰਾ ਬੰਨ੍ਹ 3 ਭੈਣਾਂ ਨੇ ਮੋਢਿਆਂ 'ਤੇ ਚੁੱਕੀ ਇਕੌਲਤੇ ਭਰਾ ਦੀ ਅਰਥੀ, ਵੇਖ ਭੁੱਬਾ ਮਾਰ ਰੋਇਆ ਪੂਰਾ ਪਿੰਡ (ਵੀਡੀਓ)
ਮਿਲੀ ਜਾਣਕਾਰੀ ਮੁਤਾਬਕ ਕੁਝ ਲੋਕਾਂ ਨੇ ਗਿਆਨੀ ਜੈਲ ਸਿੰਘ ਨਗਰ ਰੂਪਨਗਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਮਾਈਕਰੋ ਕੰਟੇਨਮੈਂਟ ਜ਼ੋਨ ਦੇ ਬੈਰੀਕੇਡਾਂ ਨੂੰ ਤੋੜ ਕੇ ਆਉਣਾ-ਜਾਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਇਕ ਬਹੁਤ ਹੀ ਗੰਭੀਰ ਮਾਮਲਾ ਹੈ।
ਇਹ ਵੀ ਪੜ੍ਹੋ: ਨਾਕੇ ਦੌਰਾਨ ASI 'ਤੇ ਚੜ੍ਹਾਈ ਕਾਰ, ਦੂਰ ਤੱਕ ਘੜੀਸਦਾ ਲੈ ਗਿਆ ਨੌਜਵਾਨ (ਵੀਡੀਓ)
ਰੂਪਨਗਰ ਸ਼ਹਿਰ ਦੀ ਗਿਆਨੀ ਜੈਲ ਸਿੰਘ ਨਗਰ ਕਾਲੋਨੀ ‘ਚ ਕੋਰੋਨਾ ਦੇ ਕਈ ਪਾਜ਼ੇਟਿਵ ਮਰੀਜ਼ ਆਉਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ 2 ਮਾਈਕਰੋ ਜ਼ੋਨ ਬਣਾਏ ਸਨ ਅਤੇ ਇਨ੍ਹਾਂ ਜ਼ੋਨਾਂ ਨੂੰ ਬੈਰੀਕੇਡ ਲਗਾ ਕੇ ਸੀਲ ਕਰ ਦਿੱਤਾ ਸੀ ਤਾਂਕਿ ਕੋਈ ਵਿਅਕਤੀ ਅੰਦਰੋਂ ਬਾਹਰ ਅਤੇ ਬਾਹਰੋਂ ਅੰਦਰ ਨਾ ਜਾ ਸਕੇ ਪਰ ਐਤਵਾਰ ਕੁਝ ਵਿਅਕਤੀਆਂ ਨੇ ਗਿਆਨੀ ਜੈਲ ਸਿੰਘ ਨਗਰ ਦੇ ਵਾਟਰ ਵਰਕਸ ਨੇੜੇ ਲੱਗਦੇ ਮਾਈਕਰੋ ਜ਼ੋਨ ਦੇ ਬੈਰੀਕੇਡਾਂ ਨੁੰ ਤੋੜ ਦਿੱਤਾ ਅਤੇ ਉਸ ‘ਚੋਂ ਆਉਣਾ-ਜਾਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਸ਼ਰਾਬ ਦੇ ਪੈਸੇ ਨਾ ਦੇਣੇ ਨੌਜਵਾਨ ਨੂੰ ਪਏ ਮਹਿੰਗੇ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦਿੱਤੀ ਭਿਆਨਕ ਮੌਤ
ਇਥੋਂ ਤੱਕ ਕਿ ਇਸ ਜ਼ੋਨ ’ਚ ਸਬਜ਼ੀ ਅਤੇ ਰੇਹੜੀ ਵਾਲੇ ਵੀ ਆਪਣੀਆਂ ਵਸਤਾਂ ਵੇਚ ਰਹੇ ਹਨ ਜਦਕਿ ਇਸ ਜ਼ੋਨ ‘ਚ ਰਹਿੰਦੇ ਕੁਝ ਵਿਅਕਤੀ ਆਪਣੀਆਂ ਦੁਕਾਨਾਂ ਆਦਿ ਖੋਲ੍ਹ ਰਹੇ ਹਨ ਅਤੇ ਲੋਕੀਂ ਸੈਰ ਸਪਾਟਾ ਵੀ ਕਰ ਰਹੇ ਹਨ। ਜ਼ਿਲਾ ਪ੍ਰਸ਼ਾਸਨ ਵਲੋਂ ਇਸ ਸਬੰਧੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਵਿਅਕਤੀ ਵਿਰੁੱਧ ਕੋਈ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਤਾਲਾਬੰਦੀ ਨੇ ਉਜਾੜਿਆ ਪਰਿਵਾਰ, ਕੰਮ ਨਾ ਮਿਲਣ 'ਤੇ ਨੌਜਵਾਨ ਨੇ ਚੁੱਕਿਆ ਹੈਰਾਨ ਕਰਦਾ ਕਦਮ
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਰਫ਼ਤਾਰ ਜਾਰੀ, ਵੱਡੀ ਗਿਣਤੀ 'ਚ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 6500 ਤੋਂ ਪਾਰ
ਮਾਛੀਵਾੜਾ 'ਚ 'ਕੋਰੋਨਾ' ਦਾ ਕਹਿਰ, ਨੌਜਵਾਨ ਨੇ ਤੋੜਿਆ ਦਮ
NEXT STORY