ਰੂਪਨਗਰ (ਵਿਜੇ ਸ਼ਰਮਾ)— ਰੂਪਨਗਰ ਜ਼ਿਲ੍ਹੇ 'ਚ ਬੁੱਧਵਾਰ ਨੂੰ ਕੋਰੋਨਾ ਦੇ 23 ਪਾਜ਼ੇਟਿਵ ਮਾਮਲੇ ਆਉਣ ਨਾਲ ਕੋਰੋਨਾ ਬੰਬ ਫਟਿਆ ਹੈ। ਇਕੱਠੇ ਇੰਨੇ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 142 ਪਹੁੰਚ ਚੁੱਕੀ ਹੈ।
ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਦੱਸਿਆ ਕਿ ਹੁਣ ਤੱਕ ਜਿਲੇ 'ਚ 25681 ਨਮੂਨੇ ਲਏ ਗਏ ਹਨ ਜਿਨ੍ਹਾਂ 'ਚੋਂ 24979 ਦੀਆਂ ਰਿਪੋਰਟਾਂ ਨੈਗੇਟਿਵ ਆਈ ਹਨ ਅਤੇ 345 ਦੀਆਂ ਰਿਪੋਰਟਾਂ ਅਜੇ ਆਉਣੀਆਂ ਬਾਕੀ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 429 ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ ਜਦੋਂਕਿ 280 ਵਿਅਕਤੀ ਕੋਰੋਨਾ 'ਤੇ ਜਿੱਤ ਪ੍ਰਾਪਤ ਕਰ ਚੁੱਕੇ ਹਨ। ਬੁੱਧਵਾਰ ਨੂੰ ਜ਼ਿਲ੍ਹੇ 'ਚ ਕੋਰੋਨਾ ਦੇ ਨਵੇਂ ਆਏ ਮਾਮਲਿਆਂ 'ਚ ਨੂਰਪੁਰਬੇਦੀ ਤੋਂ 2, ਭਰਤਗੜ੍ਹ ਤੋਂ 7, ਸ੍ਰੀ ਚਮਕੌਰ ਸਾਹਿਬ ਤੋਂ 4, ਮੋਰਿੰਡਾ ਤੋਂ 5, ਰੂਪਨਗਰ ਤੋਂ 3, ਨੰਗਲ ਤੋ 2 ਵਿਅਕਤੀ ਸ਼ਾਮਲ ਦੱਸੇ ਗਏ ਹਨ।
ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 26 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2574, ਲੁਧਿਆਣਾ 5767, ਜਲੰਧਰ 3570, ਮੋਹਾਲੀ 'ਚ 1536, ਪਟਿਆਲਾ 'ਚ 3215, ਹੁਸ਼ਿਆਰਪੁਰ 'ਚ 760, ਤਰਨਾਰਨ 504, ਪਠਾਨਕੋਟ 'ਚ 645, ਮਾਨਸਾ 'ਚ 243, ਕਪੂਰਥਲਾ 507, ਫਰੀਦਕੋਟ 466, ਸੰਗਰੂਰ 'ਚ 1379, ਨਵਾਂਸ਼ਹਿਰ 'ਚ 414, ਰੂਪਨਗਰ 400, ਫਿਰੋਜ਼ਪੁਰ 'ਚ 733, ਬਠਿੰਡਾ 933, ਗੁਰਦਾਸਪੁਰ 968, ਫਤਿਹਗੜ੍ਹ ਸਾਹਿਬ 'ਚ 545, ਬਰਨਾਲਾ 540, ਫਾਜ਼ਿਲਕਾ 397 ਮੋਗਾ 630, ਮੁਕਤਸਰ ਸਾਹਿਬ 337 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 672 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਆਰਥਿਕ ਤੰਗੀ ਕਾਰਨ ਕਿਸਾਨ ਨੇ ਨਹਿਰ 'ਚ ਮਾਰੀ ਛਾਲ
NEXT STORY