ਜਲੰਧਰ (ਖੁਰਾਣਾ)- ਸ਼ਹਿਰ ਦੀ ਸਾਫ਼-ਸਫ਼ਾਈ ਵਿਵਸਥਾ ਅਤੇ ਕੂੜੇ ਦੀ ਸਥਿਤੀ ਸੰਭਲਣ ਦਾ ਨਾਂ ਨਹੀਂ ਲੈ ਰਹੀ ਅਤੇ ਇਸ ਸਮੇਂ ਵੀ ਮੇਨ ਡੰਪ ਥਾਵਾਂ ਅਤੇ ਪ੍ਰਮੁੱਖ ਸੜਕਾਂ ’ਤੇ ਕੂੜੇ ਦੇ ਢੇਰ ਆਮ ਵੇਖੇ ਜਾ ਸਕਦੇ ਹਨ। ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਹੁਣ ਕੂੜੇ ਦੇ ਮਾਮਲੇ ’ਚ ਸਖ਼ਤੀ ਵਰਤਣ ਦਾ ਫ਼ੈਸਲਾ ਲਿਆ ਹੈ, ਜਿਸ ਦੇ ਕਾਰਨ ਸ਼ਹਿਰ ਦੇ ਸਾਰੇ ਢਾਬਿਆਂ, ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਨਿਗਮ ਵੱਲੋਂ ਇਕ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਕੰਪਲੈਕਸ ’ਚੋਂ ਨਿਕਲਦੇ ਕੂੜੇ ਨੂੰ 60 ਦਿਨ ਦੇ ਅੰਦਰ ਖੁਦ ਮੈਨੇਜ ਕਰਨਾ ਸ਼ੁਰੂ ਨਾ ਕੀਤਾ ਤਾਂ ਭਾਰੀ ਜੁਰਮਾਨਾ ਵਸੂਲਿਆ ਜਾਵੇਗਾ।
ਦੱਸਣਯੋਗ ਹੈ ਕਿ ਸਰਕਾਰ ਨੇ 2016 ’ਚ ਸਾਲਿਡ ਵੇਸਟ ਮੈਨੇਜਮੈਂਟ ਸਬੰਧੀ ਰੂਲਜ਼ ਕੱਢੇ ਸਨ ਜਿਸ ਦੇ ਤਹਿਤ ਕੂੜੇ ਦੇ ਵੱਡੇ ਉਤਪਾਦਕਾਂ ਨੂੰ ਆਪਣਾ ਕੂੜਾ ਖੁਦ ਮੈਨੇਜ ਕਰਨਾ ਹੈ ਪਰ ਸਰਕਾਰੀ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਇਹ ਨਿਯਮ ਲਾਗੂ ਹੀ ਨਹੀਂ ਕੀਤੇ ਜਾ ਸਕੇ।
ਨਿਗਮ ਨੇ ਜੋ ਪਬਲਿਕ ਨੋਟਿਸ ਜਾਰੀ ਕੀਤਾ ਹੈ ਉਹ ਇਨ੍ਹਾਂ ਰੂਲਜ਼ ਦੇ ਤਹਿਤ ਦਿੱਤਾ ਗਿਆ ਹੈ। ਨੋਟਿਸ ’ਚ ਢਾਬਿਆਂ, ਹੋਟਲਾਂ ਅਤੇ ਰੈਸਟੋਰੈਂਟਾਂ ਦੇ ਇਲਾਵਾ ਮਾਰਕੀਟ ਐਸੋਸੀਏਸ਼ਨਾਂ ਅਤੇ ਹਾਊਸਿੰਗ ਸੋਸਾਇਟੀਆਂ ਨੂੰ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਕੂੜੇ ਦੇ ਵੱਡੇ ਉਤਪਾਦਕਾਂ ਦੀ ਸ਼੍ਰੇਣੀ ’ਚ ਮੰਨਿਆ ਜਾਵੇਗਾ ਜਦੋਂ ਤੱਕ ਉਹ ਘੱਟ ਕੂੜੇ ਸਬੰਧੀ ਆਪਣਾ ਪੱਤਰ ਨਿਗਮ ਆਫਿਸ ’ਚ ਜਮ੍ਹਾ ਨਹੀਂ ਕਰਵਾਉਂਦੇ।
ਇਹ ਵੀ ਪੜ੍ਹੋ : ਅਰਸ਼ਦੀਪ ਸਿੰਘ ਨੇ ਦੁਨੀਆ ਭਰ 'ਚ ਵਧਾਇਆ ਜਲੰਧਰ ਦਾ ਮਾਣ, ਕੈਮਰੇ 'ਚ ਕੈਦ ਕੀਤੀ ਇਹ ਖ਼ੂਬਸੂਰਤ ਤਸਵੀਰ
ਵੇਸਟ ਮੈਨੇਜਮੈਂਟ ਏਜੰਸੀ ਨਿਯੁਕਤ ਕਰੇਗਾ ਨਿਗਮ
ਕੂੜੇ ਦੇ ਵੱਡੇ ਉਤਪਾਦਕਾਂ ਨੂੰ ਸਹੂਲਤ ਮੁਹੱਈਆ ਕਰਵਾਉਣ ਲਈ ਵੀ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਇਕ ਕੋਸ਼ਿਸ਼ ਕੀਤੀ ਹੈ ਜਿਸ ਦੇ ਤਹਿਤ ਨਿਗਮ ਜਲਦੀ ਹੀ ਸਾਲਿਡ ਵੇਸਟ ਮੈਨੇਜਮੈਂਟ ਲਈ ਏਜੰਸੀਆਂ ਨੂੰ ਨਿਯੁਕਤ ਕਰੇਗਾ।
ਇਹ ਏਜੰਸੀਆਂ ਆਉਣ ਵਾਲੇ ਸਮੇਂ ’ਚ ਕੂੜੇ ਦੇ ਵੱਡੇ ਉਤਪਾਦਕਾਂ ਨੂੰ ਕੂੜਾ ਮੈਨੇਜ ਕਰਨ ਦੀ ਸਹੂਲਤ ਦੇਣਗੀਆਂ। ਇਸ ਨਾਲ ਨਿਗਮ ਦੇ ਡੰਪ ਸਥਾਨਾਂ ’ਤੇ ਕੂੜੇ ਦੀ ਮਾਤਰਾ ਘੱਟ ਹੋਵੇਗੀ ਅਤੇ ਸ਼ਹਿਰ ਦੀ ਸਾਫ ਸਫਾਈ ਦੀ ਹਾਲਤ ਸੁਧਰਨ ਦੀ ਦਿਸ਼ਾ ’ਚ ਅੱਗੇ ਵਧੇਗੀ।
ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਨਵੀਂ ਭਰਤੀ ਹੋਵੇਗੀ
ਇਸ ਦਰਮਿਆਨ ਨਿਗਮ ਪ੍ਰਸ਼ਾਸਨ ਨੇ ਫ਼ੈਸਲਾ ਲਿਆ ਹੈ ਕਿ ਆਉਣ ਵਾਲੇ ਦਿਨਾਂ ’ਚ ਜਲੰਧਰ ਨਿਗਮ ਦੇ ਕੌਂਸਲ ਹਾਊਸ ਦੀ ਜੋ ਬੈਠਕ ਹੋਵੇਗੀ ਉਸ ’ਚ ਘੱਟ ਤੋਂ ਘੱਟ 1000 ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਭਰਤੀ ਸਬੰਧੀ ਤਜਵੀਜ਼ ਦਿੱਤੀ ਜਾਵੇਗੀ। ਇਹ ਭਰਤੀ ਕਿਸ ਆਧਾਰ ’ਤੇ ਹੋਵੇਗੀ, ਇਸ ਬਾਰੇ ਜਲਦੀ ਹੀ ਫ਼ੈਸਲਾ ਲੈ ਲਿਆ ਜਾਵੇਗਾ। ਦੱਸਣਯੋਗ ਹੈ ਕਿ ਨਿਗਮ ਯੂਨੀਅਨਾਂ ਵੱਲੋਂ ਇਸ ਸਬੰਧ ’ਚ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦ ਕਰਵਾਇਆ ਇਕ ਹੋਰ ਟੋਲ ਪਲਾਜ਼ਾ, ਮਿਲੇਗੀ ਲੋਕਾਂ ਨੂੰ ਵੱਡੀ ਰਾਹਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮਾਛੀਵਾੜਾ ਸਾਹਿਬ ਦੀ ਸਿਆਸਤ 'ਚ ਵੱਡੀ ਹਲਚਲ, ਸੋਨੂੰ ਕੁੰਦਰਾ ਆੜ੍ਹਤੀਆਂ ਸਮੇਤ 'ਆਪ' 'ਚ ਸ਼ਾਮਲ
NEXT STORY