ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਇੱਥੋਂ ਦੀ ਸਿਆਸਤ 'ਚ ਵੱਡੀ ਹਲਚਲ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਇੱਥੋਂ ਦੇ ਕੁੰਦਰਾ ਪਰਿਵਾਰ ਨਾਲ ਸਬੰਧਿਤ ਨੌਜਵਾਨ ਆਗੂ ਸੋਨੂੰ ਕੁੰਦਰਾ ਅਤੇ ਹੋਰ ਕਈ ਆੜ੍ਹਤੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਅੱਜ ‘ਆਪ’ ਦੇ ਦਫ਼ਤਰ ਵਿਖੇ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਇਨ੍ਹਾਂ ਸਾਰੇ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਹੋਣ ’ਤੇ ਹਾਰ ਪਾ ਕੇ ਸੁਆਗਤ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਨੌਜਵਾਨ ਆਗੂ ਸੋਨੂੰ ਕੁੰਦਰਾ, ਪ੍ਰਿੰਸ ਮਿੱਠੇਵਾਲ, ਪ੍ਰਭਦੀਪ ਸਿੰਘ ਰੰਧਾਵਾ, ਰਾਜੀਵ ਕੌਸ਼ਲ, ਅਰੁਣ ਚੋਪੜਾ, ਲਖਵਿੰਦਰ ਸਿੰਘ ਬਾਠ (ਸਾਰੇ ਆੜ੍ਹਤੀ) ਵਲੋਂ ਆਪਣੀ ਸਮਰੱਥਾ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਨਾਲ ਕਾਫ਼ੀ ਮਜ਼ਬੂਤੀ ਮਿਲੇਗੀ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਮਹੀਨਿਆਂ ’ਚ ਜੋ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ, ਉਸ 'ਚ ‘ਆਪ’ ਦੇ ਸਾਰੇ ਪੁਰਾਣੇ ਆਗੂ ਤੇ ਵਰਕਰਾਂ ਤੋਂ ਇਲਾਵਾ ਜੋ ਨਵੇਂ ਸਾਡੇ ਪਰਿਵਾਰ 'ਚ ਸ਼ਾਮਲ ਹੋਏ ਹਨ, ਉਹ ਸਾਰੇ ਹੀ ਪਾਰਟੀ ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਉਣਗੇ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ 'ਚ ਜੋ ਜਿੱਤਣ ਵਾਲੇ ਉਮੀਦਵਾਰ ਹੋਣਗੇ, ਉਨ੍ਹਾਂ ਨੂੰ ਟਿਕਟਾਂ ਦੇ ਕੇ ਮੈਦਾਨ 'ਚ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ 'ਚ ਹੋਰ ਵੀ ਕਈ ਆਗੂ ਸ਼ਾਮਲ ਹੋਣਗੇ, ਜਿਨ੍ਹਾਂ ਦਾ ਸੁਆਗਤ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਮੋਹਿਤ ਕੁੰਦਰਾ ਨੇ ਕਿਹਾ ਕਿ ਉਹ ‘ਆਪ’ ਦੀਆਂ ਨੀਤੀਆਂ ਅਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਲੋਕ ਹਿੱਤਾਂ ਵਾਲੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਪਾਰਟੀ 'ਚ ਸ਼ਾਮਲ ਹੋਏ ਹਨ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਬਿਨ੍ਹਾਂ ਕਿਸੇ ਸ਼ਰਤ ਤੋਂ ਪਾਰਟੀ 'ਚ ਸ਼ਾਮਲ ਹੋਏ ਹਨ ਅਤੇ ਜਿੱਥੇ ਵੀ ਵਿਧਾਇਕ ਦਿਆਲਪੁਰਾ ਉਨ੍ਹਾਂ ਨੂੰ ਕੋਈ ਜ਼ਿੰਮੇਵਾਰੀ ਸੌਂਪਣਗੇ, ਉਹ ਤਨਦੇਹੀ ਨਾਲ ਨਿਭਾਉਣਗੇ। ‘ਆਪ’ 'ਚ ਸ਼ਾਮਲ ਹੋਣ ਵਾਲਿਆਂ ’ਚ ਕੁਲਵਿੰਦਰ ਸਿੰਘ ਮਾਨ, ਸੁਰਜੀਤ ਸਿੰਘ ਬੁਰਜ, ਸੁਰਜੀਤ ਸਿੰਘ ਸੈਸੋਂਵਾਲ, ਸਰਪੰਚ ਕੁਮਾਰੀ ਮੀਨਾ ਦੇਵੀ, ਜਸਵੰਤ ਸਿੰਘ, ਕਰਮ ਚੰਦ, ਮਨਪ੍ਰੀਤ ਕੌਰ, ਸੁਰਿੰਦਰ ਕੁਮਾਰ ਮਿੱਠੇਵਾਲ (ਸਾਰੇ ਪੰਚ), ਨੰਬਰਦਾਰ ਗੁਰਦੀਪ ਸਿੰਘ ਮਿਲਕੋਵਾਲ, ਰੂੜ ਸਿੰਘ ਮਿਲਕੋਵਾਲ, ਮਨੂੰ ਖੋਸਲਾ, ਨਭੀ ਖੋਸਲਾ, ਮਨੀ ਜੁਲਫ਼ਗੜ੍ਹ, ਐਡਵੋਕੇਟ ਅਭੀ ਖੇੜਾ, ਠੇਕੇਦਾਰ ਚੂਹੜ ਸਿੰਘ, ਗੁਰਜੰਟ ਸਿੰਘ ਹੇਡੋਂ ਬੇਟ, ਜਸਵੰਤ ਸਿੰਘ, ਸਾਬੀ ਕਾਉਂਕੇ, ਉਦੈ ਪ੍ਰਤਾਪ ਸਿੰਘ, ਅਮਨ ਅਗਰਵਾਲ, ਪ੍ਰਦੀਪ ਜੈਨ, ਨਵਦੀਪ ਸ਼ਰਮਾ, ਸੁਭਾਸ਼ ਨਾਗਪਾਲ, ਨਰਿੰਦਰ ਨਾਗਪਾਲ, ਅਮਨਦੀਪ ਸਿੰਘ, ਪੱਪੂ ਰਾਜਗੜ੍ਹ, ਸੁਖਵਿੰਦਰ ਮਾਨ, ਸਿਕੰਦਰ ਭੱਲਾ, ਕਮਲ ਕਿਸ਼ੋਰ ਦੇ ਨਾਮ ਜ਼ਿਕਰਯੋਗ ਹਨ। ਅੱਜ ਦੇ ਸਮਾਗਮ ਦੌਰਾਨ ਆੜ੍ਹਤੀ ਬਲਵਿੰਦਰ ਸਿੰਘ ਮਾਨ, ਪੀ. ਏ. ਸੁਖਵਿੰਦਰ ਸਿੰਘ ਗਿੱਲ, ਨਗਿੰਦਰ ਸਿੰਘ ਮੱਕੜ, ਜਗਮੀਤ ਸਿੰਘ ਮੱਕੜ, ਪ੍ਰਵੀਨ ਮੱਕੜ, ਛਿੰਦਰਪਾਲ ਸਮਰਾਲਾ ਵੀ ਮੌਜੂਦ ਸਨ।
ਸ਼ਹਿਰੀ ਖੇਤਰ 'ਚ ਮਜ਼ਬੂਤ ਹੋਈ ‘ਆਪ’
ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਬੇਸ਼ੱਕ ਆਮ ਆਦਮੀ ਪਾਰਟੀ ਨੂੰ ਮਾਛੀਵਾੜਾ ’ਚੋਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਹੋਈ ਪਰ ਹੁਣ ਨਗਰ ਕੌਂਸਲ ਚੋਣਾਂ ਲਈ ਪਾਰਟੀ ਕੋਲ ਜ਼ਮੀਨੀ ਪੱਧਰ ’ਤੇ ਵਰਕਰਾਂ ਦੀ ਘਾਟ ਰੜਕਦੀ ਸੀ, ਜੋ ਅੱਜ ਨੌਜਵਾਨ ਮੋਹਿਤ ਕੁੰਦਰਾ ਵੱਲੋਂ ਆਪਣੇ ਸਮਰਥਕਾਂ ਸਮੇਤ ਸ਼ਾਮਲ ਹੋਣ ਨਾਲ ਪੂਰੀ ਹੋ ਗਈ। ਕੁੰਦਰਾ ਪਰਿਵਾਰ ਦਾ ਮਾਛੀਵਾੜਾ ਸ਼ਹਿਰ 'ਚ ਚੰਗਾ ਆਧਾਰ ਹੈ ਅਤੇ ਇਸ ਘਰਾਣੇ ’ਚੋਂ ਹੀ ਨੌਜਵਾਨ ਆਗੂ ਮੋਹਿਤ ਕੁੰਦਰਾ ਲੋਕਾਂ ਨਾਲ ਜ਼ਮੀਨੀ ਪੱਧਰ ’ਤੇ ਜੁੜਿਆ ਹੋਇਆ ਹੈ। ਮਾਛੀਵਾੜਾ ਇਲਾਕੇ ਦੀ ਕਈ ਆੜ੍ਹਤੀਆਂ ਦੇ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਸਮੀਕਰਨ ਬਦਲਣਗੇ ਅਤੇ ਹੁਣ ਸ਼ਹਿਰ 'ਚ ਆਮ ਆਦਮੀ ਪਾਰਟੀ ਮਜ਼ਬੂਤੀ ਨਾਲ ਉੱਭਰਦੀ ਨਜ਼ਰ ਆਏਗੀ।
ਲੁਧਿਆਣਾ ਜ਼ਿਲ੍ਹੇ 'ਚ ਘੱਟਣ ਲੱਗਾ ਡੇਂਗੂ ਦਾ ਕਹਿਰ, 4 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ
NEXT STORY