ਬਟਾਲਾ (ਸਾਹਿਲ) : 200 ਰੁਪਏ ਦੇ ਨਕਲੀ ਨੋਟਾਂ ਨੇ ਕਾਦੀਆਂ ਸ਼ਹਿਰ ’ਚ ਦੁਕਾਨਦਾਰਾਂ ਨੂੰ ਚੱਕਰਾਂ ਵਿਚ ਪਾ ਦਿੱਤਾ ਅਤੇ ਇਨ੍ਹਾਂ ਨੋਟਾਂ ਦੀ ਪਛਾਣ ਕਰਨੀ ਇੰਨੀ ਔਖੀ ਹੋ ਚੁੱਕੀ ਹੈ ਕਿ ਅਸਲੀ ਨੋਟ ਅਤੇ ਨਕਲੀ ਨੋਟ ’ਚ ਕੋਈ ਵੀ ਅੰਤਰ ਨਹੀਂ ਛੱਡਿਆ ਗਿਆ। ਜਦੋਂ ਨੋਟ ਨੂੰ ਬਾਰੀਕੀ ਨਾਲ ਦੇਖੀਏ ਤਾਂ ਉਸ ਵਿਚੋਂ ਗਾਂਧੀ ਅਤੇ ਜੋ ਤਾਰ ਪਾਈ ਜਾਂਦੀ ਹੈ, ਉਹ ਨਕਲੀ ਪਾਈ ਗਈ ਹੈ ਪਰ ਉਹ ਜਮਾਂ ਹੀ ਅਸਲੀ ਲੱਗਦੀ ਹੈ, ਜਿਸ ਕਾਰਨ ਦੁਕਾਨਦਾਰ ਅਤੇ ਆਸ ਪਾਸ ਦੇ ਪਿੰਡਾਂ ਦੇ ਦੁਕਾਨਦਾਰ ਵੀ ਚੱਕਰਾਂ ਵਿਚ ਪਏ ਹੋਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ
ਅਜਿਹਾ ਮਾਮਲਾ ਕਾਦੀਆਂ ਦੇ ਨਜ਼ਦੀਕੀ ਪਿੰਡ ਤੋਂ ਸਾਹਮਣੇ ਆਇਆ ਜਿਥੇ ਕਿ ਇਕ ਦੁਕਾਨਦਾਰ ਨੂੰ ਜਦੋਂ ਇਕ ਵਿਅਕਤੀ ਵੱਲੋਂ 200 ਰੁਪਏ ਦਾ ਨਕਲੀ ਨੋਟ ਦਿੱਤਾ ਗਿਆ ਤਾਂ ਉਸ ਨੋਟ ਦੀ ਦੁਕਾਨਦਾਰ ਵੱਲੋਂ ਪਛਾਣ ਕੀਤੀ ਗਈ ਤੇ ਦੁਕਾਨਦਾਰ ਵੱਲੋਂ ਨੋਟ ਨੂੰ ਉਸਦੇ ਹਵਾਲੇ ਕੀਤਾ ਗਿਆ ਤੇ ਕਿਹਾ ਗਿਆ ਕਿ ਕਿਥੋਂ ਇਹ ਨੋਟ ਲਿਆਂਦਾ, ਉਥੋਂ ਜਾ ਕੇ ਇਸ ਨੋਟ ਨੂੰ ਵਾਪਸ ਕਰ ਦੇ, ਇਹ ਨੋਟ ਨਕਲੀ ਹੈ।
ਇਹ ਵੀ ਪੜ੍ਹੋ- ਪਤੀ ਦੀ ਕਰਤੂਤ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਦੋਸਤ ਨਾਲ ਮਿਲ ਟੱਪ ਛੱਡੀਆਂ ਹੱਦਾਂ
ਇਸ ਸਬੰਧੀ ਇੰਟਰਨੈਸ਼ਨਲ ਹਿਊਮਨ ਰਾਈਟ ਡਿਫੈਂਡਰ ਪੰਜਾਬ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਅਜਿਹੇ ਨਕਲੀ ਨੋਟਾਂ ਨੂੰ ਬਾਜ਼ਾਰ ਵਿਚ ਚਲਾਉਣ ਵਾਲੇ ਲੋਕਾਂ ਦੇ ਖਿਲਾਫ ਨਕੇਲ ਕੱਸਣੀ ਚਾਹੀਦੀ ਹੈ। ਉਨ੍ਹਾਂ ਨੇ ਨਾਲ ਹੀ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਨਕਲੀ ਨੋਟਾਂ ਦੀ ਜਾਂਚ ਕਰ ਕੇ ਨਕਲੀ ਨੋਟਾਂ ਨੂੰ ਤਿਆਰ ਕਰਨ ਵਾਲੇ ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ’ਚ ਕੋਈ ਵੀ ਦੁਕਾਨਦਾਰ ਜਾਂ ਕੋਈ ਵਿਅਕਤੀ ਅਜਿਹੇ ਨਕਲੀ ਨੋਟਾਂ ਦੇ ਚੱਕਰਾਂ ਵਿਚ ਆ ਕੇ ਕਿਸੇ ਦੁਕਾਨਦਾਰ ਦਾ ਨੁਕਸਾਨ ਨਾ ਹੋ ਸਕੇ ।
ਇਹ ਵੀ ਪੜ੍ਹੋ- ਜ਼ਰਾ ਬਚ ਕੇ! ਹੁਣ ਹਸੀਨਾਵਾਂ ਨਿਊਡ ਹੋ ਕੇ ਲੱਗੀਆਂ ਭਰਮਾਉਣ, ਵੀਡੀਓ ਕਾਲ ਰਿਕਾਰਡ ਕਰ ਕੇ ਫਿਰ ਕਰਦੀਆਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕ ਹੋਰ ਮਾਂ ਦੇ ਪੁੱਤ ਨੂੰ ਖਾ ਗਿਆ ਕੈਨੇਡਾ, ਧਾਹਾਂ ਮਾਰ ਬੋਲਿਆ ਪਿਤਾ 'ਕੀ ਸੋਚਿਆ ਸੀ ਕੀ ਹੋ ਗਿਆ'
NEXT STORY