ਤਲਵੰਡੀ ਸਾਬੋ(ਮਨੀਸ਼ ਗਰਗ)— ਹੰਗਾਮੇ ਦੀਆਂ ਇਹ ਤਸਵੀਰਾਂ ਤਲਵੰਡੀ ਸਾਬੋ ਦੀਆਂ ਹਨ, ਜਿਥੇ ਲਾਮ ਲਸ਼ਕਰ ਨਾਲ ਕਾਊਂਟਿੰਗ ਸੈਂਟਰ 'ਤੇ ਪਹੁੰਚੀ 'ਆਪ' ਵਿਧਾਇਕਾ ਬਲਜਿੰਦਰ ਕੌਰ ਨੇ ਅਧਿਕਾਰੀਆਂ ਨਾਲ ਬਹਿਸ ਕਰਦਿਆਂ ਗਿਣਤੀ 'ਚ ਗੜਬੜੀ ਦੇ ਦੋਸ਼ ਲਾਏ। ਦਰਅਸਲ, ਵਿਧਾਇਕਾ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਵੋਟਾਂ ਦੀ ਗਿਣਤੀ 'ਚ ਘਪਲਾ ਕਰ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਇਆ ਜਾ ਰਿਹਾ ਹੈ। ਇਸ'ਤੇ ਬੀਬੀ ਬਲਜਿੰਦਰ ਕੌਰ ਕਾਊਂਟਿੰਗ ਸੈਂਟਰ 'ਤੇ ਜਾ ਪਹੁੰਚੀ ਤੇ ਅਧਿਕਾਰੀਆਂ ਦੇ ਵਾਰ-ਵਾਰ ਮਨ੍ਹਾ ਕਰਨ ਦੇ ਬਾਵਜੂਦ ਗਿਣਤੀ ਕੇਂਦਰ ਦੇ ਅੰਦਰ ਚਲੀ ਗਈ। ਸਥਿਤੀ ਉਦੋਂ ਹੋਰ ਵੀ ਤਨਾਅਪੂਰਨ ਹੋ ਗਈ ਜਦੋਂ ਪੁਲਸ ਅਧਿਕਾਰੀਆਂ ਨੇ ਵਿਧਾਇਕਾ ਨੂੰ ਕੇਂਦਰ 'ਚੋਂ ਬਾਹਰ ਜਾਣ ਲਈ ਕਹਿ ਦਿੱਤਾ। ਵਿਧਾਇਕਾ ਨੇ ਕਾਂਗਰਸ 'ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਹਨ।
'ਆਪ' ਵਿਧਾਇਕਾ ਦੇ ਇਨ੍ਹਾਂ ਦੋਸ਼ਾਂ ਦਾ ਕਾਂਗਰਸੀ ਬੁਲਾਰੇ ਖੁਸ਼ਬਾਜ ਜਟਾਣਾ ਨੇ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ 'ਆਪ' ਨੂੰ ਤਾਂ ਪੂਰੇ ਉਮੀਦਵਾਰ ਵੀ ਨਹੀਂ ਮਿਲੇ ਤੇ ਜਿਹੜੇ ਬਲੀ ਦੇ ਬੱਕਰੇ ਬਣੇ, ਉਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਇਸੇ ਤੋਂ ਬੀਬੀ ਜੀ ਬੌਖਲਾਏ ਹੋਏ ਹਨ।
ਕਾਂਗਰਸ ਇਸ ਜਿੱਤ ਨੂੰ ਸਰਕਾਰ ਦੀਆਂ ਨੀਤੀਆਂ ਦੀ ਜਿੱਤ ਦੱਸ ਕੇ ਮਨਾ ਰਹੀ ਹੈ ਜਸ਼ਨ
NEXT STORY