ਮੋਗਾ (ਆਜ਼ਾਦ) - ਬੀਤੀ ਦੇਰ ਰਾਤ ਕਲੇਰ ਕੰਪਲੈਕਸ ਮੋਗਾ 'ਚ ਕੋਰੀਅਰ ਦਾ ਕੰਮ ਕਰਦੇ ਪ੍ਰਦੀਪ ਕੁਮਾਰ ਨੂੰ ਅੰਮ੍ਰਿਤਸਰ ਰੋਡ ਮੋਗਾ 'ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਕੁੱਟ-ਮਾਰ ਕਰ ਕੇ ਜ਼ਖਮੀ ਕਰਨ ਤੋਂ ਬਾਅਦ 'ਚ ਉਸ ਦਾ ਪਰਸ ਜਿਸ 'ਚ 3 ਹਜ਼ਾਰ ਰੁਪਏ ਨਕਦ ਤੇ ਹੋਰ ਦਸਤਾਵੇਜ਼ ਸਨ, ਲੈ ਕੇ ਫਰਾਰ ਹੋ ਗਏ। ਗੰਭੀਰ ਤੌਰ 'ਤੇ ਜ਼ਖਮੀ ਹੋਣ ਕਾਰਨ ਉਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਉਣਾ ਪਿਆ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਦੀਪ ਕੁਮਾਰ ਨੇ ਕਿਹਾ ਕਿ ਉਹ ਦੇਰ ਰਾਤ ਆਪਣੀ ਸਕੂਟਰੀ 'ਤੇ ਆਪਣੀ ਮਾਤਾ ਜੋ ਅੰਮ੍ਰਿਤਸਰ ਰੋਡ 'ਤੇ ਪੈਂਜੇ ਵਾਲੀ ਗਲੀ 'ਚ ਰਹਿੰਦੇ ਨੂੰ ਮਿਲਣ ਲਈ ਜਾ ਰਿਹਾ ਸੀ। ਰਾਸਤੇ 'ਚ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ 3 ਅਣਪਛਾਤੇ ਲੜਕਿਆਂ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ, ਨੇ ਮੇਰੀ ਸਕੂਟਰੀ 'ਚ ਆਪਣਾ ਮੋਟਰਸਾਈਕਲ ਮਾਰਿਆ, ਜਿਸ ਕਾਰਨ ਮੈਂ ਹੇਠਾਂ ਡਿੱਗ ਪਿਆ। ਮੇਰੀ ਬੁਰੀ ਤਰ੍ਹਾਂ ਕੁੱਟ-ਮਾਰ ਕਰਨ ਤੋਂ ਬਾਅਦ ਮੇਰੀ ਕਮੀਜ਼ ਉਤਾਰ ਕੇ ਉਸ 'ਚੋਂ ਬਟੂਆਂ ਕੱਢ ਲਿਆ, ਜਿਸ 'ਚ 3 ਹਜ਼ਾਰ ਰੁਪਏ ਨਕਦ, ਅਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਖਾਲੀ ਚੈੱਕ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ, ਆਪਣੇ ਨਾਲ ਲੈ ਗਏ। ਮੇਰੇ ਰੌਲਾ ਪਾਉਣ 'ਤੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ।
ਘਟਨਾ ਦੀ ਸੂਚਨਾ ਮਿਲਣ 'ਤੇ ਨਗਰ ਕੌਂਸਲਰ ਮਨਜੀਤ ਸਿੰਘ ਮਾਨ ਵੀ ਮੌਕੇ 'ਤੇ ਪੁੱਜ ਗਏ, ਜਿਨ੍ਹਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਪੁਲਸ ਪਾਰਟੀ ਸਮੇਤ ਪਹੁੰਚ ਗਏ, ਜਿਨ੍ਹਾਂ ਨੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਪੀੜ੍ਹਤ ਪ੍ਰਦੀਪ ਕੁਮਾਰ ਨੇ ਕਿਹਾ ਕਿ ਮੇਰੇ ਅਜੇ ਤੱਕ ਪੁਲਸ ਵੱਲੋਂ ਬਿਆਨ ਦਰਜ ਨਹੀਂ ਕੀਤੇ ਜਦਕਿ ਮੈਂ ਇਸ ਸਬੰਧ 'ਚ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਹੈ। ਉਨ੍ਹਾਂ ਜ਼ਿਲਾ ਪੁਲਸ ਮੁਖੀ ਮੋਗਾ ਤੋਂ ਇਨਸਾਫ ਦੀ ਮੰਗ ਕਰਦਿਆਂ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਚੰਡੀਗੜ੍ਹ ਪੁਲਸ ਦਾ ਕਾਰਨਾਮਾ, ਨਵਜੰਮੀ ਮ੍ਰਿਤਕ ਬੱਚੀ ਨੂੰ ਦੱਬਣ ਦੀ ਬਜਾਏ ਸਾੜ'ਤਾ
NEXT STORY