ਚੰਡੀਗੜ੍ਹ (ਬਰਜਿੰਦਰ) - ਬੁਲੇਟ ਮੋਟਰਸਾਈਕਲ ਦੇ ਮੋਡੀਫਾਈਡ ਸਾਇਲੈਂਸਰ ਕਾਰਨ ਹੋਣ ਵਾਲੇ ਆਵਾਜ਼ ਪ੍ਰਦੂਸ਼ਣ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਦਰਜ ਜਨਹਿਤ ਪਟੀਸ਼ਨ 'ਤੇ ਬੁੱਧਵਾਰ ਨੂੰ ਸੁਣਵਾਈ ਹੋਈ। ਇਸ ਦੌਰਾਨ ਹਾਈ ਕੋਰਟ ਦੇ ਪਹਿਲੇ ਹੁਕਮਾਂ ਤਹਿਤ ਜ਼ਿਲਾ ਅਦਾਲਤ ਚੰਡੀਗੜ੍ਹ 'ਚ ਮੋਡੀਫਾਈਡ ਸਾਇਲੈਂਸਰਾਂ ਦੇ ਚਲਾਨ ਦੀ ਸੂਚੀ ਹਾਈ ਕੋਰਟ ਨੂੰ ਟਰਾਂਸਫਰ ਕਰ ਦਿੱਤੀ ਗਈ। ਉਥੇ ਹੀ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਉਨ੍ਹਾਂ ਅਫੈਂਡਰਜ਼ ਦੀ ਸੂਚੀ ਮੰਗੀ ਹੈ, ਜਿਨ੍ਹਾਂ ਦੇ ਇਕ ਤੋਂ ਜ਼ਿਆਦਾ ਵਾਰ ਮੋਡੀਫਾਈਡ ਸਾਇਲੈਂਸਰ ਦੇ ਚਲਾਨ ਹੋਏ ਹਨ। ਉਥੇ ਹੀ ਉਨ੍ਹਾਂ ਨੂੰ ਕਿੰਨਾ ਜੁਰਮਾਨਾ ਲੱਗਾ ਹੈ, ਉਸਦੀ ਜਾਣਕਾਰੀ ਵੀ ਮੰਗੀ ਗਈ ਹੈ।
ਹਾਈ ਕੋਰਟ ਨੇ ਕਿਹਾ ਕਿ ਬੁਲੇਟ ਮੋਟਰਸਾਈਕਲ ਨਾਲ ਪਟਾਕੇ ਵਜਾਉਣ ਦੀਆਂ ਘਟਨਾਵਾਂ ਬੰਦ ਹੋ ਗਈਆਂ ਹਨ। ਉਥੇ ਹੀ ਪਟੀਸ਼ਨਰ ਡਾ. ਭਵਨੀਤ ਗੋਇਲ ਦੇ ਵਕੀਲ ਰਾਜੇਸ਼ ਵਾਸੂਦੇਵ ਨੇ ਹਾਈ ਕੋਰਟ ਨੂੰ ਦੱਸਿਆ ਕਿ ਮੋਡੀਫਾਈਡ ਸਾਇਲੈਂਸਰ ਦਾ ਰੌਲਾ ਅਜੇ ਵੀ ਹੈ। ਕੇਸ ਦੀ ਅਗਲੀ ਸੁਣਵਾਈ 19 ਅਪ੍ਰੈਲ ਨੂੰ ਹੋਵੇਗੀ। ਇਸ ਤੋਂ ਪਹਿਲਾਂ ਪਿਛਲੀ ਸੁਣਵਾਈ 'ਤੇ ਯੂ. ਟੀ. ਪ੍ਰਸ਼ਾਸਨ ਵਲੋਂ ਹਾਈ ਕੋਰਟ 'ਚ ਮੋਡੀਫਾਈਡ ਸਾਇਲੈਂਸਰ/ਉੱਚੀ ਆਵਾਜ਼ 'ਚ ਮਿਊਜ਼ਿਕ ਆਦਿ ਦੇ 2017 'ਚ ਹੋਏ ਚਲਾਨਾਂ ਦੀ ਜਾਣਕਾਰੀ ਹਾਈ ਕੋਰਟ ਨੂੰ ਪੇਸ਼ ਕੀਤੀ ਸੀ। ਉਥੇ ਹੀ ਦੱਸਿਆ ਗਿਆ ਸੀ ਕਿ ਕੋਰਟ 'ਚ ਸਬੰਧਤ ਚਲਾਨ 200 ਤੋਂ 300 ਰੁਪਏ 'ਚ ਛੁੱਟ ਰਹੇ ਹਨ, ਜਦੋਂਕਿ ਮੋਟਰ ਵ੍ਹੀਕਲ ਐਕਟ 'ਚ ਇਸ ਆਫੈਂਸ ਦਾ ਹੇਠਲਾ ਚਲਾਨ 1000 ਰੁਪਏ ਹੈ। ਇਸ ਤੋਂ ਬਾਅਦ ਹਾਈ ਕੋਰਟ ਨੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਨੂੰ ਮੋਡੀਫਾਈਡ ਸਾਇਲੈਂਸਰਾਂ ਦੇ ਚਲਾਨਾਂ ਨਾਲ ਜੁੜੇ ਸਾਰੇ ਕੇਸ ਹਾਈ ਕੋਰਟ ਨੂੰ ਸੌਂਪਣ ਦੇ ਹੁਕਮ ਦਿੱਤੇ ਸਨ, ਜੋ ਪੈਂਡਿੰਗ ਹਨ। ਮਾਮਲੇ 'ਚ ਹਾਈ ਕੋਰਟ ਨੇ ਇਸ ਤੋਂ ਪਹਿਲਾਂ ਪੁਲਸ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਸੀ ਕਿ ਸਾਨੂੰ ਘਰਾਂ 'ਚ ਮੋਡੀਫਾਈਡ ਸਾਇਲੈਂਸਰਾਂ ਦਾ ਤੇਜ਼ ਰੌਲਾ ਸੁਣਦਾ ਹੈ, ਕੀ ਤੁਹਾਨੂੰ ਰੌਲਾ ਸੁਣਾਈ ਨਹੀਂ ਦਿੰਦਾ।
ਹੁਣ ਕਿਤਾਬ 'ਚ ਵੇਖੋ ਚੰਡੀਗੜ੍ਹ 'ਚ ਮਿਲਣ ਵਾਲੇ 391 ਪੰਛੀਆਂ ਦਾ ਵੇਰਵਾ
NEXT STORY