ਲੁਧਿਆਣਾ (ਹਿਤੇਸ਼) : ਨਗਰ ਨਿਗਮ ਦੀ ਬੀ. ਐਂਡ ਆਰ. ਸ਼ਾਖਾ ਦੇ ਅਫਸਰਾਂ ਵਲੋਂ ਸੜਕਾਂ ਬਣਾਉਣ ਦੌਰਾਨ ਅੰਜਾਮ ਦਿੱਤੇ ਜਾਣ ਵਾਲੇ ਘਪਲਿਆਂ ਦੇ ਮਾਮਲੇ ’ਚ ਸਰਕਾਰ ਅਤੇ ਵਿਜੀਲੈਂਸ ਤੋਂ ਬਾਅਦ ਹੁਣ ਅਦਾਲਤ ਵਲੋਂ ਐਕਸ਼ਨ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਬਲਬੀਰ ਅਗਰਵਾਲ ਵਲੋਂ ਕੀਤੇ ਗਏ ਕੇਸ ’ਚ ਮੁੱਦਾ ਉਠਾਇਆ ਗਿਆ ਕਿ ਉਨ੍ਹਾਂ ਦੇ ਇਲਾਕੇ ’ਚ ਬਣੀਆਂ ਸੜਕਾਂ ਦਾ ਲੈਵਲ ਮੇਨ ਰੋਡ ਤੋਂ ਨੀਵਾਂ ਹੋਣ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਆ ਰਹੀ ਹੈ ਅਤੇ ਬਾਰਿਸ਼ ਤੋਂ ਬਾਅਦ ਸੀਵਰੇਜ ਦਾ ਪਾਣੀ ਜਮ੍ਹਾ ਰਹਿਣ ਕਾਰਨ ਗੰਦਗੀ ਦਾ ਮਾਹੌਲ ਕਾਇਮ ਰਹਿੰਦਾ ਹੈ।
ਇਸ ਸਬੰਧੀ ਨਗਰ ਨਿਗਮ ਦੀ ਬੀ. ਐਂਡ ਆਰ. ਸ਼ਾਖਾ ਦੇ ਜੇ. ਈ., ਐੱਸ. ਡੀ. ਓ., ਐਕਸੀਅਨ, ਐੱਸ. ਈ. ਤੋਂ ਲੈ ਕੇ ਕਮਿਸ਼ਨਰ ਤੱਕ ਨੂੰ ਸ਼ਿਕਾਇਤ ਕਰਨ ਦਾ ਕੋਈ ਅਸਰ ਨਹੀਂ ਹੋਇਆ, ਜਿਸ ਦੇ ਮੱਦੇਨਜ਼ਰ ਅਦਾਲਤ ਵਲੋਂ ਪੀ. ਡਬਲਯੂ. ਡੀ. ਦੇ ਐਕਸੀਅਨ ਨੂੰ ਲੋਕਲ ਕਮਿਸ਼ਨਰ ਨਿਯੁਕਤ ਕਰ ਕੇ ਰਿਪੋਰਟ ਮੰਗੀ ਗਈ, ਜਿਸ ਤੋਂ ਬਾਅਦ ਚਾਹੇ ਨਗਰ ਨਿਗਮ ਵਲੋਂ ਪਾਣੀ ਦੀ ਨਿਕਾਸੀ ਲਈ ਰੋਡ ਜਾਲੀਆਂ ਬਣਾਉਣ ਅਤੇ ਰੈਗੂਲਰ ਤੌਰ ’ਤੇ ਸੀਵਰੇਜ ਦੀ ਸਫਾਈ ਕਰਵਾਉਣ ਦਾ ਦਾਅਵਾ ਕੀਤਾ ਗਿਆ ਪਰ ਅਦਾਲਤ ਵਲੋਂ ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆ ਦਾ ਹੱਲ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ ਕਿ ਅੱਗੇ ਤੋਂ ਸੜਕਾਂ ਬਣਾਉਣ ਦੌਰਾਨ ਰੋਡ ਲੈਵਲ ਦਾ ਧਿਆਨ ਰੱਖਣਾ ਹੋਵੇਗਾ, ਨਹੀਂ ਤਾਂ ਹਰ ਮਹੀਨੇ 10 ਹਜ਼ਾਰ ਜੁਰਮਾਨਾ ਲਗਾਉਣ ਦੀ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ : CM ਮਾਨ ਨੇ ਆਰ. ਟੀ. ਓ. ਦਫ਼ਤਰ ਨੂੰ ਲਗਾ ਦਿੱਤਾ ਤਾਲ਼ਾ, ਕੀਤਾ ਵੱਡਾ ਐਲਾਨ
ਘਪਲਿਆਂ ਦੀ ਰਾਜਧਾਨੀ ਹੈ ਜ਼ੋਨ-ਸੀ ਦੀ ਬੀ. ਐਂਡ ਆਰ. ਸ਼ਾਖਾ
ਇਹ ਮਾਮਲਾ ਗੁਰਮੁੱਖ ਸਿੰਘ ਰੋਡ ਦੇ ਨਾਲ ਲਗਦੇ ਪ੍ਰੀਤ ਨਗਰ ਦਾ ਹੈ, ਜੋ ਜ਼ੋਨ-ਸੀ ਦੇ ਅਧੀਨ ਆਉਂਦਾ ਹੈ ਅਤੇ ਉਸ ਦੀ ਬੀ. ਐਂਡ ਆਰ. ਸ਼ਾਖਾ ਨੂੰ ਘਪਲਿਆਂ ਦੀ ਰਾਜਧਾਨੀ ਕਿਹਾ ਜਾਂਦਾ ਹੈ, ਜਿਥੇ ਜੇ. ਈ. ਤੋਂ ਲੈ ਕੇ ਹੁਣ ਤੱਕ ਕਾਬਜ਼ ਐਕਸੀਅਨ ਰਾਕੇਸ਼ ਸਿੰਗਲਾ ਵਲੋਂ ਬਿਨਾਂ ਜ਼ਰੂਰਤ ਦੇ ਐਸਟੀਮੇਟ ਬਣਾਉਣ ਤੋਂ ਲੈ ਕੇ ਘਟੀਆ ਮਟੀਰੀਅਲ ਵਾਲੇ ਵਿਕਾਸ ਕੰਮ ਕਰਵਾਉਣ ਦਾ ਰਿਕਾਰਡ ਕਾਇਮ ਕੀਤਾ ਗਿਆ ਹੈ। ਇਸੇ ਤਰ੍ਹਾਂ ਅਦਾਲਤ ’ਚ ਪੁੱਜੇ ਮਾਮਲੇ ਵਿਚ ਵੀ 1 ਕਰੋੜ ਦੀ ਲਾਗਤ ਨਾਲ ਬਣਾਈਆਂ ਗਈਆਂ ਸੀਮੈਂਟ ਦੀਆਂ ਸੜਕਾਂ ਦਾ ਲੈਵਲ ਠੀਕ ਨਾ ਹੋਣ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਕਰਨ ਦੇ ਬਾਵਜੂਦ ਠੇਕੇਦਾਰ ਨੂੰ ਪੇਮੈਂਟ ਜਾਰੀ ਕਰਨ ਦਾ ਖੁਲਾਸਾ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੱਗੂ ਭਗਵਾਨਪੁਰੀਆ ਨੂੰ Fake Encounter ਦਾ ਡਰ! ਸਖ਼ਤ ਸੁਰੱਖਿਆ ਹੇਠ ਲਿਆਂਦਾ ਗਿਆ ਪੰਜਾਬ
NEXT STORY