ਤਪਾ ਮੰਡੀ (ਸ਼ਾਮ,ਗਰਗ): ਪੰਜਾਬ ਸਰਕਾਰ ਨੇ ਕੋਵਿਡ-19 ਦੀ ਬਿਮਾਰੀ ਦੌਰਾਨ ਖ਼ਰੀਦ ਕੀਤੀਆਂ ਪੀ.ਪੀ.ਈ. ਕਿੱਟਾਂ ‘ਚ ਵੱਡੀ ਪੱਧਰ ਤੇ ਘਪਲੇਬਾਜੀ ਹੋਣ ਦਾ ਹੈਰਾਨੀਜਨਕ ਖੁਲਾਸਾ ਹੋਇਆ ਹੈ। ਇਸ ਸੰਬੰਧੀ ਆਰ.ਟੀ.ਆਈ. ਕਾਰਕੁੰਨ ਸੱਤ ਪਾਲ ਗੋਇਲ ਨੇ ਪੰਜਾਬ ਅੰਦਰ ਕੋਵਿਡ-19 ਦੀ ਬਿਮਾਰੀ ਤੋਂ ਬਚਾਉ ਲਈ ਪੀ.ਪੀ.ਈ. ਕਿੱਟਾਂ ਦੀ ਖਰੀਦ ਕੀਤੀਆਂ ਕਿੱਟਾਂ ਦੀ ਜਾਣਕਾਰੀ ਲੈਣ ਲਈ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਚੰਡੀਗੜ੍ਹ ਤੋਂ ਮੰਗੀ ਸੂਚਨਾ ਅਨੁਸਾਰ ਦੱਸਿਆ ਕਿ ਲੋਕ ਸੂਚਨਾ ਅਫਸਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਵੱਲੋਂ ਅਪਣੇ ਪੱਤਰ ਨੰਬਰ 59890 ਭੇਜੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵੱਲੋਂ ਪੰਜਾਬ ਹੈਲਥ ਮਿਸ਼ਨ ਨੂੰ 2 ਲੱਖ 90 ਹਜ਼ਾਰ ਪੀ.ਪੀ.ਈ. ਕਿੱਟਾਂ ਦੀ ਮੁਫਤ ਸਪਲਾਈ ਦਿੱਤੀ ਸੀ, 83532 ਕਿੱਟਾਂ ਸ਼ਿਵਾ ਟੈਕਸ ਲੈਬ ਲੁਧਿਆਣਾ ਤੋਂ 1050 ਰੁਪਏ 29000 ਕਿੱਟ ਸਿੰਗਰਾ ਟੈਕਸਟਾਈਲ ਲਿਮਿਟਡ ਲੁਧਿਆਣਾ ਤੋਂ 1050 ਰੁਪਏ ਬਾਂਸਲ ਟਰੇਡਿੰਗ ਕੰਪਨੀ ਲਾਡਵਾ ਹਰਿਆਣਾ ਤੋਂ 13500,ਸੰਗਮ ਮੈਡੀਕਲ ਸਟੋਰ ਪਟਿਆਲਾ ਤੋਂ 13 ਹਜ਼ਾਰ ਅਤੇ ਗਰਾਡਵੇਅ ਕਾਰੋਰੇਸ਼ਨ ਲੁਧਿਆਣਾ ਤੋਂ 1 ਲੱਖ 10 ਹਜਾਰ ਪੀ.ਪੀ.ਈ. ਕਿੱਟਾਂ ਸਿਰਫ 298 ਰੁਪਏ ਦੇ ਹਿਸਾਬ ਨਾਲ ਪ੍ਰਤੀ ਕਿੱਟ ਦੀ ਖਰੀਦ ਕੀਤੀ।
ਇਹ ਵੀ ਪੜ੍ਹੋ: ਨੌਜਵਾਨ ਨੇ ਦਿੱਲੀ ਟਰੈਕਟਰ ਪਰੇਡ ’ਚ ਲਿਜਾਣ ਲਈ ਸ਼ਿੰਗਾਰੀ ਕਾਰ, ਵੇਖ ਲੋਕਾਂ ’ਚ ਆਵੇਗਾ ਜੋਸ਼(ਤਸਵੀਰਾਂ)
ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪੀ.ਪੀ.ਈ. ਕਿੱਟ ਦਾ ਰੇਟ 1050 ਰੁਪਏ ਅਤਕੇ ਉਹੀ ਕਿੱਟ 298 ਰੁਪਏ ਖਰੀਦੀ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਖੂਨ ਪਸੀਨੇ ਦੀ ਕਮਾਈ ਨਾਲ ਟੈਕਸ ਦੇ ਕੇ ਖਜਾਨਾ ਭਰਦੇ ਹਨ,ਦੂਜੇ ਪਾਸੇ ਸਾਡੇ ਅਧਿਕਾਰੀ-ਕਰਮਚਾਰੀ ਅਪਣੇ ਨਿੱਜੀ ਹਿੱਤਾਂ ਲਈ ਪੈਸੇ ਨੂੰ ਪਾਣੀ ਦੀ ਤਰ੍ਹਾਂ ਵਹਾ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਵਿਜੀਲੈਂਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਕਰੋੜਾਂ ਰੁਪਏ ਦੇ ਇੱਸ ਕਿੱਟ ਖਰੀਦ ਘੁਟਾਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਿ ਅਸਲੀਅਤ ਸਾਹਮਣੇ ਆ ਜਾਵੇ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਸਤੌਜ ਦੇ ਨੌਜਵਾਨ ਦਾ ਅਨੋਖਾ ਪ੍ਰਦਰਸ਼ਨ, ਆਪਣੇ ਆਪ ਨੂੰ ਜਕੜਿਆ ਬੇੜੀਆਂ ’ਚ
‘ਜਿਸ ਵਿਅਕਤੀ ਦੀ ਹਿਰਾਸਤ ’ਚ ਮੌਤ ਦਾ ਪੁਲਸ ਵਾਲਿਆਂ ਨੂੰ ਬਣਾਇਆ ਮੁਲਜ਼ਮ, ਉਹ ਨਿਕਲਿਆ ਜ਼ਿੰਦਾ’
NEXT STORY